10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਧਮੋਟ ਸਕੂਲ ਦੀ ਟੀਮ ਨੇ ਜ਼ੋਨਲ ਮੁਕਾਬਲਿਆਂ ਦੌਰਾਨ ਫੁੱਟਬਾਲ ’ਚ ਗੱਡੇ ਝੰਡੇ

ਅਜੀਤ ਡੈਸਕ 30-07-2026
ਪਾਇਲ, 29 ਜੁਲਾਈ (ਨਿਜ਼ਾਮਪੁਰ -ਰਜਿੰਦਰ ਸਿੰਘ)-ਰਾੜਾ ਸਾਹਿਬ ’ਚ ਚੱਲ ਰਹੇ ਜੋਨਲ ਮੁਕਾਬਲਿਆਂ ਦੌਰਾਨ ਸ਼ਹੀਦ ਕੈਪਟਨ ਮਨਜੀਤ ਸਿੰਘ ਗਿੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਟ ਕਲਾਂ ਦੇ ਖਿਡਾਰੀਆਂ ਨੇ ਫੱਟਬਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਸਕੂਲ ਦੇ ਸਮੂਹ ਸਟਾਫ ਤੇ ਵਿਦਿਆਰਥੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕੋਚਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰੀਤੂ ਆਨੰਦ, ਦਲਜੀਤ ਸਿੰਘ ਗਿੱਲ, ਬਲਜੀਤ ਸਿੰਘ, ਮਾ. ਤਰਸੇਮ ਸਿੰਘ, ਰਾਜਿੰਦਰ ਸਿੰਘ ਮੀਰੂ, ਗਿੱਲ ਸਪੋਰਟਸ ਕਲੱਬ ਧਮੋਟ ਕਲਾਂ ਦੇ ਪ੍ਰਧਾਨ ਤੇਜਿੰਦਰ ਸਿੰਘ ਡੀ. ਸੀ. ਗਿੱਲ, ਸੁਰਿੰਦਰ ਸਿੰਘ ਭੋਲੂ, ਸੁਰਿੰਦਰ ਸਿੰਘ ਛਿੰਦੀ, ਤਰਲੋਚਨ ਸਿੰਘ ਗਿੱਲ, ਕਰਮਵੀਰ ਸਿੰਘ ਕੈਨੇਡਾ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਮੱਲਾਂ ਮਾਰਨ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਹਲਕਾ ਇੰਚਾਰਜ ਬਣਨ ਉਪਰੰਤ ਹਲਕੇ ’ਚ ਪਹੁੰਚਣ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਵਲੋਂ ਜੋਬਨ ਰੰਧਾਵਾ ਦਾ ਗਰਮਜੋਸ਼ੀ ਨਾਲ ਸਵਾਗਤ ਅਗਲੀ ਖ਼ਬਰ ਸਵ. ਸਤਵੰਤ ਸਿੰਘ ਗਿੱਲ ਨੂੰ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਸਮੇਤ ਵੱਖ—ਵੱਖ ਪ੍ਰਮੁੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।