02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭਵਨ ਰਕਬਾ ਵਿਖੇ ਮਿਲਾਪ ਦਿਵਸ ਸਮਾਗਮ ਦੀ ਸਫ਼ਲਤਾ ਲਈ ਕ੍ਰਿਸ਼ਨ ਕੁਮਾਰ ਬਾਵਾ ਦੀ ਪ੍ਰਧਾਨਗੀਂ ਹੇਠ ਮੀਟਿੰਗ

ਅਜੀਤ ਡੈਸਕ 01-08-2026
ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਦੀ ਮੀਟਿੰਗ ਭਵਨ ਰਕਬਾ (ਲੁਧਿ:) ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ ਅਤੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਤੋਂ ਪਹਿਲਾਂ ਜਲਿਆਂ ਵਾਲਾ ਬਾਗ ਦੇ ਖੂਨੀ ਸਾਕੇ ਦੇ ਮੁੱਖ ਦੋਸ਼ੀ ਸਰ ਮਾਈਕਲ ਅਡਵਾਇਰ ਨੂੰ ਲੰਡਨ ਜਾ ਕੇ ਮੌਤ ਦੇ ਘਾਟ ਉਤਾਰਨ ਵਾਲੇ ਯੋਧੇ ਸ਼ਹੀਦ ਊਧਮ ਸਿੰਘ ਨੂੰ ਅੱਜ ਫਾਂਸੀ ਦਾ ਦਿਨ ਹੋਣ ’ਤੇ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ਸਮੇਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਅਜੀਤ ਸਿੰਘ ਬਾਰੀ, ਕਨਵੀਨਰ ਯਾਤਰਾ ਤਰਲੋਚਨ ਸਿੰਘ ਬਿਲਾਸਪੁਰ, ਸਰਪ੍ਰਸਤ ਫਾਊਂਡੇਸ਼ਨ ਤਰਲੋਚਨ ਸਿੰਘ ਸਫਰੀ, ਮਨਜੀਤ ਸਿੰਘ ਝੰਮਟ, ਸੰਤੋਖ ਸਿੰਘ ਸਹਾਇਕ ਕਨਵੀਨਰ, ਨਿਰਮਲ ਸਿੰਘ ਦੋਰਾਹਾ, ਗੁਰਮੇਲ ਸਿੰਘ ਲਾਪਰਾਂ, ਅਮਨਦੀਪ ਬਾਵਾ ਵਿਸ਼ੇਸ਼ ਸ਼ਮੂਲੀਅਤ ਕੀਤੀ। ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਦੱਸਿਆ ਕਿ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬਾ ਬੰਦਾ ਸਿੰਘ ਬਹਾਦਰ (ਮਾਧੋ ਦਾਸ ਬੈਰਾਗੀ) ਵਿਚਕਾਰ 3 ਸਤੰਬਰ 1708 ਨੂੰ ਗੋਦਾਵਰੀ ਨਦੀ ਦੇ ਕੰਢੇ ਸ਼੍ਰੀ ਹਜ਼ਰ ਸਾਹਿਬ ਨਾਂਦੇੜ ਵਿਖੇ ਹੋਏ ਮਿਲਾਪ ਦਾ ਦਿਹਾੜਾ ਮਨਾਉਣ ਲਈ ਫਾਊਂਡੇਸ਼ਨ ਦਾ 22ਵਾਂ ਜੱਥਾ 30 ਅਗਸਤ ਨੂੰ ਏ.ਸੀ ਕੋਚ ਰਾਹੀਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਵੇਗਾ। ਇਸੇ ਦਿਨ ਸ਼ਾਮ ਨੂੰ ਆਗਰਾ ਵਿਖੇ ਵਿਸ਼ਰਾਮ ਹੋਵੇਗਾ, 31 ਅਗਸਤ ਦੀ ਸ਼ਾਮ ਜੱਥਾ ਇੰਦੌਰ (ਮੱਧ ਪ੍ਰਦੇਸ਼) ਵਿਖੇ ਰੁਕੇਗਾ, ਇਸੇ ਦਿਨ ਗਵਾਲੀਅਰ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਉੱਘੇ ਇਤਿਹਾਸਕਾਰ ਡਾ. ਰਾਜ ਸਿੰਘ ਦਾ ਫਾਊਂਡੇਸ਼ਨ ਵਲੋਂ ਸਨਮਾਨ ਕੀਤਾ ਜਾਵੇਗਾ। ਕ੍ਰਿਸ਼ਨ ਕੁਮਾਰ ਬਾਵਾ ਦੱਸਿਆ ਕਿ 1 ਸਤੰਬਰ ਨੂੰ ਜੱਥਾ ਸ਼ਾਮ ਨੂੰ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਪੁੱਜੇਗਾ, 3 ਸਤੰਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਬੰਦਾ ਘਾਟ ਵਿਖੇ ਹੋਣ ਵਾਲੇ ਸਮਾਗਮ ਵਿਚ ਹਿੱਸਾ ਲਵੇਗਾ।
ਪਿਛਲੀ ਖ਼ਬਰ ਨਵੋਦਿਆ ਵਿਦਿਆਲਯ ਸਮਿਤੀ ’ਚ ਛੇਵੀਂ ਜਮਾਤ ਲਈ ਦਾਖ਼ਲੇ ਦੀ ਆਖ਼ਰੀ ਮਿਤੀ 7 ਅਗਸਤ ਅਗਲੀ ਖ਼ਬਰ ਹਰਪ੍ਰੀਤ ਸਿੰਘ ਸਿਮਕ ਵਲੋਂ ਸਾਇਆਂ ਕਲਾਂ ਅਤੇ ਖ਼ੁਰਦ ਵਿਖੇ ਵੱਖ-ਵੱਖ ਪਰਿਵਾਰਾਂ ਨਾਲ ਮੀਟਿੰਗਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।