ਰਾੜਾ ਸਾਹਿਬ, 31 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਕਿਲ੍ਹਾ ਹਾਂਸ ਦੇ ਸਰਪੰਚ ਬਲਜੀਤ ਸਿੰਘ ਦੇ ਐਨ. ਆਰ. ਆਈ. ਪਰਿਵਾਰ ਵਲੋਂ ਪਿੰਡ ਦੇ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਨੂੰ ਫ਼ਰਿਜ ਭੇਂਟ ਕੀਤੀ ਗਈ। ਇਸ ਸਮੇਂ ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਐਨ. ਆਰ. ਆਈ. ਪਰਿਵਾਰ ਆਪਣੇ ਵਤਨਾਂ ਨੂੰ ਵਿਦੇਸ਼ਾਂ ਵਿਚ ਜਾ ਕੇ ਵੀ ਨਹੀਂ ਭੁੱਲੇ ਪ੍ਰਧਾਨ ਅਤੇ ਐਨ. ਆਰ. ਆਈ. ਪਰਿਵਾਰ ਆਪਣੇ ਪੰਜਾਬ ਦੀ ਮਿੱਟੀ ਦੀ ਖ਼ੁਸ਼ਬੂ ਨੂੰ ਨਹੀਂ ਭੁੱਲ ਪਾਏ। ਇਸੇ ਲਈ ਉਹ ਆਪਣੇ ਪਿੰਡਾ ਦੇ ਕਬੱਡੀ ਕੱਪਾਂ ਅਤੇ ਪਿੰਡ ਦੀ ਭਲਾਈ ਲਈ ਹੋਣ ਵਾਲੇ ਕੰਮਾਂ ਤੇ ਆਪਣੀ ਕਿਰਤ ਕਮਾਈ ਵਿਚੋਂ ਮਾਇਆ ਭੇਜ ਰਹੇ ਹਨ ਜੋ ਸ਼ਲਾਘਾਯੋਗ ਉਦਮ ਹੈ। ਇਸ ਸਮੇਂ ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪਰਮਜੀਤ ਸਿੰਘ ਕਾਲਾ ਝੱਮਟ ਮੀਤ ਪ੍ਰਧਾਨ, ਲਵੀ ਕਿਲ੍ਹਾ ਹਾਂਸ, ਲੱਕੀ ਸਰਪੰਚ ਕਿਲ੍ਹਾ ਹਾਂਸ, ਨਛੱਤਰ ਸਿੰਘ ਪ੍ਰਧਾਨ, ਡਾ. ਗੁਰਮੀਤ ਸਿੰਘ, ਅਮਰੀਕ ਸਿੰਘ ਫ਼ੌਜੀ, ਜੀਤਾ ਸਿੰਘ, ਪਾਲ ਸਿੰਘ, ਜਗਤਾਰ ਸਿੰਘ, ਸੰਪੂਰਨ ਸਿੰਘ, ਗ੍ਰੰਥੀ ਸਿੰਘ, ਅਮਨਦੀਪ ਕੌਰ ਆਦਿ ਸਨ, ਜਿਨ੍ਹਾਂ ਸਰਪੰਚ ਬਲਜੀਤ ਸਿੰਘ ਦੇ ਪਰਿਵਾਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਾਰੇ ਐਨ. ਆਰ. ਆਈ. ਪਰਿਵਾਰਾਂ ਨੂੰ ਵੀ ਆਪਣੇ ਪਿੰਡਾ ਦੇ ਚੱਲ ਰਹੇ ਵਿਕਾਸ ਦੇ ਕੰਮਾਂ ਲਈ ਪਿੰਡਾਂ ਦੀ ਭਲਾਈ ਲਈ ਯੋਗਦਾਨ ਪਾਉਣ ਚਾਹੀਦਾ ਹੈ ।