04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਾਂਗਰਸੀ ਨੇਤਾ ਦੇ ਟਿਕਾਣਿਆਂ ’ਤੇ ਕਸਟਮ ਅਤੇ ਕੇਂਦਰੀ ਆਬਕਾਰੀ ਵਿਭਾਗਾਂ ਵਲੋਂ ਜਾਂਚ

ਖੰਨਾ, 3 ਅਗਸਤ (ਹਰਜਿੰਦਰ ਸਿੰਘ ਲਾਲ)- ਕਸਟਮ ਅਤੇ ਕੇਂਦਰੀ ਆਬਕਾਰੀ ਵਿਭਾਗਾਂ ਨੇ ਅੱਜ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਕਾਂਗਰਸੀ ਨੇਤਾ ਅਤੇ ਲੋਹੇ ਦੇ ਵਪਾਰੀ ਰਿੱਕੀ ਸ਼ਰਮਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਅੱਜ ਸਵੇਰ ਤੋਂ ਹੀ ਵੱਖ ਵੱਖ ਥਾਵਾਂ ਤੇ ਦਸਤਾਵੇਜ਼ਾਂ ਅਤੇ ਕਾਰੋਬਾਰੀ ਰਿਕਾਰਡਾਂ ਦੀ ਜਾਂਚ ਕਰ ਰਹੀਆਂ ਹਨ।

ਅਜੀਤ ਡੈਸਕ 04-08-2026
ਖੰਨਾ, 3 ਅਗਸਤ (ਹਰਜਿੰਦਰ ਸਿੰਘ ਲਾਲ)- ਕਸਟਮ ਅਤੇ ਕੇਂਦਰੀ ਆਬਕਾਰੀ ਵਿਭਾਗਾਂ ਨੇ ਅੱਜ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਕਾਂਗਰਸੀ ਨੇਤਾ ਅਤੇ ਲੋਹੇ ਦੇ ਵਪਾਰੀ ਰਿੱਕੀ ਸ਼ਰਮਾ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਵਿਭਾਗ ਦੀਆਂ ਵੱਖ-ਵੱਖ ਟੀਮਾਂ ਅੱਜ ਸਵੇਰ ਤੋਂ ਹੀ ਵੱਖ ਵੱਖ ਥਾਵਾਂ ਤੇ ਦਸਤਾਵੇਜ਼ਾਂ ਅਤੇ ਕਾਰੋਬਾਰੀ ਰਿਕਾਰਡਾਂ ਦੀ ਜਾਂਚ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਵਿਭਾਗ ਦੀ ਇੱਕ ਟੀਮ ਖੰਨਾ ਦੀ ਨਾਭਾ ਕਲੋਨੀ ਵਿੱਚ ਰਿੱਕੀ ਸ਼ਰਮਾ ਦੇ ਘਰ ਦੀ ਜਾਂਚ ਕਰ ਰਹੀ ਹੈ। ਇੱਕ ਹੋਰ ਟੀਮ ਮੰਡੀ ਗੋਬਿੰਦਗੜ੍ਹ ਵਿੱਚ ਉਸਦੀ ਉਦਯੋਗਿਕ ਇਕਾਈ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ। ਮਾਮਲੇ ਬਾਰੇ ਅਧਿਕਾਰਤ ਜਾਣਕਾਰੀ ਅਜੇ ਜਾਰੀ ਨਹੀਂ ਕੀਤੀ ਗਈ ਹੈ। ਸੂਤਰਾਂ ਅਨੁਸਾਰ ਇਹ ਜਾਂਚ ਕਥਿਤ ਟੈਕਸ ਚੋਰੀ, ਜੀਐਸਟੀ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ, ਜਾਂ ਧੋਖਾਧੜੀ ਵਾਲੇ ਬਿਲਿੰਗ ਨਾਲ ਸਬੰਧਤ ਹੋ ਸਕਦੀ ਹੈ। ਵਿਭਾਗ ਨੇ ਅਜੇ ਤੱਕ ਇਨ੍ਹਾਂ ਦਾਅਵਿਆਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਛਾਪੇ ਮਾਰਨ ਦਾ ਅਸਲੀ ਕਾਰਨ ਸਪੱਸ਼ਟ ਹੋਵੇਗਾ। ਰਿੱਕੀ ਸ਼ਰਮਾ ਮੰਡੀ ਗੋਬਿੰਦਗੜ੍ਹ ਦਾ ਪ੍ਰਮੁੱਖ ਲੋਹੇ ਦੇ ਵਪਾਰੀ ਹੈ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਕਈ ਨੇਤਾਵਾਂ ਦਾ ਕਰੀਬੀ ਹੈ। ਉਸਦੀ ਪਤਨੀ ਨੇ ਵੀ ਹਾਲ ਹੀ ਵਿੱਚ ਖੰਨਾ ਨਗਰ ਕੌਂਸਲ ਦੀਆਂ ਚੋਣਾਂ ਕਾਂਗਰਸ ਦੀ ਟਿਕਟ ’ਤੇ ਲੜੀਆਂ ਸਨ। ਸੂਤਰਾਂ ਅਨੁਸਾਰ, ਵਿਭਾਗ ਦੀ ਟੀਮ ਕਾਰੋਬਾਰੀ ਦਸਤਾਵੇਜ਼ਾਂ, ਵਿੱਤੀ ਰਿਕਾਰਡਾਂ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਅਧਿਕਾਰੀਆਂ ਵਲੋੋਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਵੇਰਵੇ ਸਾਂਝੇ ਕੀੇਤੇ ਜਾਣ ਦੀ ਉਮੀਦ ਹੈ।
ਪਿਛਲੀ ਖ਼ਬਰ ਪੀਡੀਸੀ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ, ਜਲਦੀ ਹੀ ਠੋਸ ਹੱਲ ’ਤੇ ਕੰਮ ਸ਼ੁਰੂ ਹੋਵੇਗਾ: ਹ... ਅਗਲੀ ਖ਼ਬਰ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਐਨ. ਐਚ. ਏ. ਆਈ. ਅਧਿਕਾਰੀਆਂ ਨੂੰ ਹਾਈਵੇਅ ਦੇ ਨਾਲ ਲੱਗਦੇ ਡਰੇਨਾਂ ਦੀ ਸਫ਼ਾਈ, ਸੜਕ ਮੁਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।