06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

15 ਲੱਖ ਦੀ ਝੂਠੀ ਚੋਰੀ ਮਾਮਲੇ ਦੇ ਦੋਸ਼ੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ

ਮਾਛੀਵਾੜਾ ਸਾਹਿਬ, 4 ਅਗਸਤ (ਮਨੋਜ ਕੁਮਾਰ)- ਪਿਛਲੇ ਦਿਨੀ ਆਪਣੇ ਆਪ ਵਿਚ 15 ਲੱਖ ਰੁਪਏ ਦੀ ਝੂਠੀ ਚੋਰੀ ਦੀ ਰੋਚਕ ਕਹਾਣੀ ਦੇ ਮੁੱਖ ਦੋ ਪਾਤਰ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹਾਲਾਂਕਿ ਇਹ ਮਾਮਲਾ ਪੁਲਿਸ ਦੀ ਸੂਝ ਬੂਝ ਨਾਲ ਹੀ ਸਾਹਮਣੇ ਆਇਆ, ਜਿਸ ਦੌਰਾਨ ਖੁਦ ਥਾਣਾ ਮੁਖੀ ਨੇ ਬਾਰੀਕੀ ਨਾਲ ਛਾਣਬੀਣ ਕੀਤੀ ਤੇ ਇਸ ਮਾਮਲੇ ਵਿਚ ਬਿਨਾ ਵਜਾ ਬਲੀ ਦਾ ਬੱਕਰਾ ਬਨਣ ਜਾ ਰਹੇ ਸੁਨਿਆਰ ਦੀ ਬੇਗੁਨਾਹੀ ਵੀ ਸਾਹਮਣੇ ਆਈ।

ਅਜੀਤ ਡੈਸਕ 05-08-2026
ਮਾਛੀਵਾੜਾ ਸਾਹਿਬ, 4 ਅਗਸਤ (ਮਨੋਜ ਕੁਮਾਰ)- ਪਿਛਲੇ ਦਿਨੀ ਆਪਣੇ ਆਪ ਵਿਚ 15 ਲੱਖ ਰੁਪਏ ਦੀ ਝੂਠੀ ਚੋਰੀ ਦੀ ਰੋਚਕ ਕਹਾਣੀ ਦੇ ਮੁੱਖ ਦੋ ਪਾਤਰ ਫਿਲਹਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ। ਹਾਲਾਂਕਿ ਇਹ ਮਾਮਲਾ ਪੁਲਿਸ ਦੀ ਸੂਝ ਬੂਝ ਨਾਲ ਹੀ ਸਾਹਮਣੇ ਆਇਆ, ਜਿਸ ਦੌਰਾਨ ਖੁਦ ਥਾਣਾ ਮੁਖੀ ਨੇ ਬਾਰੀਕੀ ਨਾਲ ਛਾਣਬੀਣ ਕੀਤੀ ਤੇ ਇਸ ਮਾਮਲੇ ਵਿਚ ਬਿਨਾ ਵਜਾ ਬਲੀ ਦਾ ਬੱਕਰਾ ਬਨਣ ਜਾ ਰਹੇ ਸੁਨਿਆਰ ਦੀ ਬੇਗੁਨਾਹੀ ਵੀ ਸਾਹਮਣੇ ਆਈ। ਹਾਲਾਂਕਿ ਇਹੀ ਪੰਜਾਬ ਪੁਲਿਸ ਹੈ, ਜਿਹੜੀ ਪਲਾਂ ਵਿੱਚ ਹੀ ਵੱਡੇ ਤੋਂ ਵੱਡੇ ਸਮਾਜ ਵਿਰੋਧੀ ਅਨਸਰ ਨੂੰ ਕਾਬੂ ਕਰਨ ਵਿਚ ਫੁਰਤੀ ਦਿਖਾਉਂਦੀ ਹੈ ਪਰ ਇਸ ਝੂਠੀ ਚੋਰੀ ਦੇ ਮੁੱਖ ਦੋਸ਼ੀ ਇਸ ਤਰਾਂ ਪੁਲਿਸ ਤੋਂ ਅੱਖ ਬਚ ਕਿ ਭੱਜ ਜਾਣ ’ਤੇ ਪੁਲਿਸ ਪਾਰਟੀ ਤਾਲਾ ਲੱਗੇ ਘਰ ਨੂੰ ਦੇਖ ਕਿ ਵਾਪਸ ਮੁੜੇ ਤਾਂ ਇਸ ਗੱਲ ਦੀ ਆਮ ਲੋਕਾਂ ਵਿੱਚ ਚਰਚਾ ਤਾਂ ਸੁਭਾਵਿਕ ਹੈ । ਫਿਲਹਾਲ ਥਾਣਾ ਮੁੱਖੀ ਚਰਨਜੀਤ ਸਿੰਘ ਨੇ ਗੱਲਬਾਤ ਦੋਰਾਨ ਇਸ ਗੱਲ ਦਾ ਭਰੋਸਾ ਦਿੱਤਾ ਕਿ ਬਹੁਤ ਜਲਦ ਦੋਸ਼ੀ ਪੁਲਿਸ ਅੜਿੱਕੇ ਹੋਣਗੇ ਤੇ ਮਾਮਲੇ ਦੇ ਹਰ ਪਹਿਲੂ ਦਾ ਹੋਰ ਸੱਚ ਵੀ ਸਾਹਮਣੇ ਆਵੇਗਾ।
ਪਿਛਲੀ ਖ਼ਬਰ ਸਾਹਨੇਵਾਲ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਪ੍ਰਧਾਨ ਪੂਜਾ ਭਾਟੀਆ ਨੇ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਨੂ... ਅਗਲੀ ਖ਼ਬਰ ਪੀ. ਐਮ. ਸ੍ਰੀ ਸ. ਸ. ਡੇਹਲੋਂ ਵਿਖੇ ਵਿਦਿਆਰਥਣਾਂ ਨੂੰ ਸਾਈਕਲ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।