ਚੰਡੀਗੜ੍ਹ ਰੈਲੀ ’ਚ ਭਰਵੀਂ ਸ਼ਮੂਲੀਅਤ ਦਾ ਫ਼ੈਸਲਾ
ਖੰਨਾ , 5 ਅਗਸਤ ( ਹਰਜਿੰਦਰ ਸਿੰਘ ਲਾਲ )- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਖੰਨਾ ਦੀ ਮੀਟਿੰਗ ਪਾਲ ਸਿੰਘ ਬੈਨੀਪਾਲ ਰੌਣੀ ਦੀ ਪ੍ਰਧਾਨਗੀ ਹੇਠ ਹੋਈ । ਫੈਸਲਾ ਕੀਤਾ ਗਿਆ ਕਿ ਸਾਂਝੀ ਤਾਲਮੇਲ ਕਮੇਟੀ , ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ ਤੇ 7 ਅਗਸਤ ਨੂੰ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਖੰਨਾ ਨਾਲ ਸਬੰਧਤ ਸਮੂਹ ਜਥੇਬੰਦੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ।
ਖੰਨਾ , 5 ਅਗਸਤ ( ਹਰਜਿੰਦਰ ਸਿੰਘ ਲਾਲ )- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਖੰਨਾ ਦੀ ਮੀਟਿੰਗ ਪਾਲ ਸਿੰਘ ਬੈਨੀਪਾਲ ਰੌਣੀ ਦੀ ਪ੍ਰਧਾਨਗੀ ਹੇਠ ਹੋਈ । ਫੈਸਲਾ ਕੀਤਾ ਗਿਆ ਕਿ ਸਾਂਝੀ ਤਾਲਮੇਲ ਕਮੇਟੀ , ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ ਤੇ 7 ਅਗਸਤ ਨੂੰ ਚੰਡੀਗੜ੍ਹ ਵਿੱਚ ਕੀਤੀ ਜਾ ਰਹੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ ਬਲਾਕ ਖੰਨਾ ਨਾਲ ਸਬੰਧਤ ਸਮੂਹ ਜਥੇਬੰਦੀਆਂ ਵਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਕਮੇਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਕਰਨ ਲਈ ਬਲਾਕ ਕਮੇਟੀ ਦੀ ਮੀਟਿੰਗ ਜਲਦੀ ਖੰਨਾ ਵਿਖੇ ਹੀ ਕੀਤੀ ਜਾਵੇਗੀ । ਇਸ ਸਮੇਂ ਹਰਦੀਪ ਸਿੰਘ ਬਾਹੋਮਾਜ਼ਰਾ , ਕੁਲਵੀਰ ਸਿੰਘ , ਇੰਦਰਜੀਤ ਸਿਗਲਾ , ਹਰਬੰਸ ਸਿੰਘ ਪੱਪਾ , ਭੁਪਿੰਦਰ ਤ੍ਰਿਵੇਦੀ , ਰਾਜ ਵਰਿੰਦਰ ਮਾਹਪੁਰ , ਗੁਰਪ੍ਰੀਤ ਸਿੰਘ ਸਿਰਥਲਾ , ਅਨਿਲ ਕੁਮਾਰ ਜਰਗ , ਪਰਗਟ ਸਿੰਘ ਨੋਹਰਾ , ਅਮਨਦੀਪ ਸਿੰਘ ਜਲਾਜਣ , ਰਾਜਵੀਰ ਈਸੜੂ , ਹਰਭਗਤ ਸਿੰਘ ਤੁਰਮਰੀ , ਹਰਦੀਪ ਇਕੋਲਾਹਾ , ਧਰਮਿੰਦਰ ਚਕੋਹੀ , ਦਵਿੰਦਰ ਸਿੰਘ ਡੀ . ਪੀ , ਹਰਦੀਪ ਸਿੰਘ ਡੀ . ਪੀ , ਰਾਕੇਸ਼ ਕੁਮਾਰ ਖੰਨਾ ਡੀ . ਪੀ . ਆਦਿ ਹਜ਼ਾਰ ਸਨ ।