06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪਿੰਡ ਬਾਬਰਪੁਰ ਤੋਂ ਲਸਾੜਾ ਸੜਕ ਦੀ ਖਸਤਾ ਹਾਲਾਤ ਤੋਂ ਲੋਕ ਔਖੇ

ਮਲੌਦ, 5 ਅਗਸਤ (ਦਿਲਬਾਗ ਸਿੰਘ ਚਾਪੜਾ)-ਬਲਾਕ ਮਲੌਦ ਦੇ ਪਿੰਡ ਬਾਬਰਪੁਰ ਤੋਂ ਪਿੰਡ ਰੱਬੋਂ ਉੱਚੀ, ਰੱਬੋਂ ਨੀਚੀ, ਦੌਲਤਪੁਰ ਅਤੇ ਲਸਾੜਾ ਆਦਿ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਰੋਡ ਦੀ ਖ਼ਸਤਾ ਹਾਲ ਕਾਰਣ ਇੰਨ੍ਹਾਂ ਪਿੰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਸੜਕ ਦੀ ਹਾਲਤ ਵਿਖਾਉਂਦਿਆਂ ਬਲਾਕ ਸੰਮਤੀ ਮੈਂਬਰ ਅਤੇ ਯੂਥ ਆਗੂ ਰਾਜਵੀਰ ਸਿੰਘ ਵਿੱਕੀ ਬਾਬਰਪੁਰ ਨੇ ਦੱਸਿਆ ਕਿ ਇਹ ਸੜਕ ਪਿੰਡ ਦੇ ਪ੍ਰਾਇਮਰੀ ਸਕੂਲ, ਹਾਈ ਸਕੂਲ, ਹੈਲਥ ਸੈਂਟਰ, ਗੁਰਦੁਆਰਾ ਸਾਹਿਬ ਸਮੇਤ ਹੋਰਨਾਂ ਪਿੰਡਾਂ ਨੂੰ ਜੋੜਨ ਵਾਲੀ ਅਹਿਮ ਸੜਕ ਹੈ ਪ੍ਰੰਤੂ ਲੰਮੇ ਸਮੇਂ ਤੋਂ ਇਸ ਦੇ ਮਾੜੇ ਹਾਲਾਤ ਕਾਰਣ ਰਾਹਗੀਰਾਂ ਨੂੰ ਮੁਸ਼ਕਿਲ ਆ ਰਹੀ ਹੈ ਜੋ ਕਿ ਬਰਸਾਤਾਂ ਹੋਣ ਕਾਰਣ ਹੋਰ ਵੀ ਵੱਧ ਗਈ ਹੈ।

ਅਜੀਤ ਡੈਸਕ 06-08-2026
ਮਲੌਦ, 5 ਅਗਸਤ (ਦਿਲਬਾਗ ਸਿੰਘ ਚਾਪੜਾ)-ਬਲਾਕ ਮਲੌਦ ਦੇ ਪਿੰਡ ਬਾਬਰਪੁਰ ਤੋਂ ਪਿੰਡ ਰੱਬੋਂ ਉੱਚੀ, ਰੱਬੋਂ ਨੀਚੀ, ਦੌਲਤਪੁਰ ਅਤੇ ਲਸਾੜਾ ਆਦਿ ਪਿੰਡਾਂ ਨੂੰ ਜੋੜਨ ਵਾਲੀ ਲਿੰਕ ਰੋਡ ਦੀ ਖ਼ਸਤਾ ਹਾਲ ਕਾਰਣ ਇੰਨ੍ਹਾਂ ਪਿੰਡਾਂ ਦੇ ਵਸਨੀਕਾਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਸੜਕ ਦੀ ਹਾਲਤ ਵਿਖਾਉਂਦਿਆਂ ਬਲਾਕ ਸੰਮਤੀ ਮੈਂਬਰ ਅਤੇ ਯੂਥ ਆਗੂ ਰਾਜਵੀਰ ਸਿੰਘ ਵਿੱਕੀ ਬਾਬਰਪੁਰ ਨੇ ਦੱਸਿਆ ਕਿ ਇਹ ਸੜਕ ਪਿੰਡ ਦੇ ਪ੍ਰਾਇਮਰੀ ਸਕੂਲ, ਹਾਈ ਸਕੂਲ, ਹੈਲਥ ਸੈਂਟਰ, ਗੁਰਦੁਆਰਾ ਸਾਹਿਬ ਸਮੇਤ ਹੋਰਨਾਂ ਪਿੰਡਾਂ ਨੂੰ ਜੋੜਨ ਵਾਲੀ ਅਹਿਮ ਸੜਕ ਹੈ ਪ੍ਰੰਤੂ ਲੰਮੇ ਸਮੇਂ ਤੋਂ ਇਸ ਦੇ ਮਾੜੇ ਹਾਲਾਤ ਕਾਰਣ ਰਾਹਗੀਰਾਂ ਨੂੰ ਮੁਸ਼ਕਿਲ ਆ ਰਹੀ ਹੈ ਜੋ ਕਿ ਬਰਸਾਤਾਂ ਹੋਣ ਕਾਰਣ ਹੋਰ ਵੀ ਵੱਧ ਗਈ ਹੈ। ਜਿੱਥੇ ਮੀਂਹ ਪੈਣ ਤੇ ਚਿੱਕੜ ਅਤੇ ਸੁੱਕਣ ਤੇ ਧੂੜ ਘੱਟਾ ਪ੍ਰੇਸ਼ਾਨੀ ਦਾ ਸਬੱਬ ਹੈ, ਉਥੇ ਵੱਡੇ ਵੱਡੇ ਟੋਏ ਵਾਹਨਾਂ ਦਾ ਵੀ ਨੁਕਸਾਨ ਕਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਸਰਕਾਰ ਪਤਾ ਨਹੀਂ ਕਿਹੜੀਆਂ ਹਜ਼ਾਰਾਂ ਕਿਲੋਮੀਟਰ ਸੜਕਾਂ ਬਣਾਉਂਣ ਦੀ ਗੱਲ ਕਰ ਰਹੀ ਹੈ ਪਰ ਲੋਕ ਤਾਂ ਪਿੰਡਾਂ ਦੀਆਂ ਿਲਿੰਕ ਸੜਕਾਂ ਦੀ ਬੁਰੀ ਹਾਲਾਤ ਤੋਂ ਪ੍ਰੇਸ਼ਾਨ ਹਨ। ਇਸ ਮੌਕੇ ਗੁਰਪ੍ਰੀਤ ਸਿੰਘ ਜੌਹਲ, ਪੀਤਾ ਸਿੰਘ, ਰਾਜ ਕੁਮਾਰ, ਪ੍ਰਗਟ ਸਿੰਘ, ਬਾਰੂ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਟੈਗੋਰ ਇੰਟਰਨੈਸ਼ਨਲ ਸਕੂਲ, ਸਾਹਨੇਵਾਲ ਵਿਖੇ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੂਚਨਾਤਮਕ ਕਰੀਅਰ ਕਾਊਂ... ਅਗਲੀ ਖ਼ਬਰ ਜ਼ੋਨ ਖੇਡਾਂ ਵਿਚ ਮਿਡਲ ਸਕੂਲ ਚੋਮੋਂ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।