07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਘਰ ਦੀ ਛੱਤ ਹੇਠਾਂ ਦੱਬਣ ਕਾਰਨ ਵਿਧਵਾ ਦੀ ਮੌਤ , 1 ਔਰਤ ਜ਼ਖ਼ਮੀ

ਮਾਛੀਵਾੜਾ ਸਾਹਿਬ, 6 ਅਗਸਤ (ਰਾਜਦੀਪ ਸਿੰਘ ਅਲਬੇਲਾ)- ਬਲਾਕ ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ਵਿਖੇ ਹੋਈ ਇੱਕ ਦਰਦਨਾਕ ਘਟਨਾ ਵਿਚ ਭਾਰੀ ਮੀਂਹ ਕਾਰਨ ਗਰੀਬ ਵਿਧਵਾ ਦਾ ਘਰ ਡਿੱਗ ਗਿਆ ਜਿਸ ਦੇ ਮਲਬੇ ਹੇਠਾਂ ਦੱਬਣ ਕਾਰਨ ਇੰਦਰਜੀਤ ਕੌਰ (38) ਵਜੋਂ ਹੋਈ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਵਿਚ ਸਵੇਰੇ ਜਦੋਂ ਭਾਰੀ ਮੀਂਹ ਸ਼ੁਰੂ ਹੋਇਆ ਤਾਂ ਇੰਦਰਜੀਤ ਕੌਰ ਆਪਣੇ ਘਰ ਵਿਚ ਗੁਆਂਢਣ ਤੇ ਧੀ ਨਾਲ ਬੈਠੀ ਸੀ ਕਿ ਅਚਾਨਕ ਕਮਰੇ ਉੱਪਰ ਬਣੇ ਚੁਬਾਰੇ ਦੀ ਛੱਤ ਗਿਰ ਗਈ ਅਤੇ ਉਸ ਮਲਬੇ ਦੇ ਵਜ਼ਨ ਨਾਲ ਦੂਜੀ ਛੱਤ ਵੀ ਉਨ੍ਹਾਂ ਉੱਪਰ ਆ ਗਿਰੀ।

ਅਜੀਤ ਡੈਸਕ 07-08-2026
ਮਾਛੀਵਾੜਾ ਸਾਹਿਬ, 6 ਅਗਸਤ (ਰਾਜਦੀਪ ਸਿੰਘ ਅਲਬੇਲਾ)- ਬਲਾਕ ਮਾਛੀਵਾੜਾ ਦੇ ਪਿੰਡ ਸ਼ਤਾਬਗੜ੍ਹ ਵਿਖੇ ਹੋਈ ਇੱਕ ਦਰਦਨਾਕ ਘਟਨਾ ਵਿਚ ਭਾਰੀ ਮੀਂਹ ਕਾਰਨ ਗਰੀਬ ਵਿਧਵਾ ਦਾ ਘਰ ਡਿੱਗ ਗਿਆ ਜਿਸ ਦੇ ਮਲਬੇ ਹੇਠਾਂ ਦੱਬਣ ਕਾਰਨ ਇੰਦਰਜੀਤ ਕੌਰ (38) ਵਜੋਂ ਹੋਈ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਵਿਚ ਸਵੇਰੇ ਜਦੋਂ ਭਾਰੀ ਮੀਂਹ ਸ਼ੁਰੂ ਹੋਇਆ ਤਾਂ ਇੰਦਰਜੀਤ ਕੌਰ ਆਪਣੇ ਘਰ ਵਿਚ ਗੁਆਂਢਣ ਤੇ ਧੀ ਨਾਲ ਬੈਠੀ ਸੀ ਕਿ ਅਚਾਨਕ ਕਮਰੇ ਉੱਪਰ ਬਣੇ ਚੁਬਾਰੇ ਦੀ ਛੱਤ ਗਿਰ ਗਈ ਅਤੇ ਉਸ ਮਲਬੇ ਦੇ ਵਜ਼ਨ ਨਾਲ ਦੂਜੀ ਛੱਤ ਵੀ ਉਨ੍ਹਾਂ ਉੱਪਰ ਆ ਗਿਰੀ। ਛੱਤ ਦੇ ਮਲਬੇ ਹੇਠਾਂ ਇੰਦਰਜੀਤ ਕੌਰ, ਉਸ ਦੀ ਗੁਆਂਢਣ ਤੇ ਲੜਕੀ ਦੱਬ ਗਈਆਂ ਅਤੇ ਗੁਆਂਢੀ ਜਦੋਂ ਰੌਲਾ ਸੁਣ ਕੇ ਪਹੁੰਚੇ ਤਾਂ ਬੜੀ ਮੁਸ਼ਕਿਲ ਨਾਲ ਇਨ੍ਹਾਂ ਸਾਰਿਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿਚ ਇੰਦਰਜੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਸਮਰਾਲਾ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਵਲੋਂ ਇੰਦਰਜੀਤ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੀ ਗੁਆਂਢਣ ਨੂੰ ਮੁੱਢਲੀ ਸਹਾਇਤਾ ਉਪਰੰਤ ਛੁੱਟੀ ਦੇ ਦਿੱਤੀ ਗਈ। ਘਰ ਦੀ ਛੱਡ ਗਿਰਣ ਸਮੇਂ 2 ਬੱਚੇ ਸਕੂਲ ਗਏ ਹੋਏ ਸਨ ਤਾਂ ਬਚਾਅ ਹੋ ਗਿਆ ਜਦਕਿ ਇੱਕ ਲੜਕੀ ਨੂੰ ਹਾਦਸੇ ਵਿਚ ਮਾਮੂਲੀ ਸੱਟਾਂ ਲੱਗੀਆਂ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਹੁਣ ਘਰ ਵਿਚ ਬਜ਼ੁਰਗ ਦਾਦੀ ਤੇ ਤਿੰਨ ਅਨਾਥ ਬੱਚੇ ਰਹਿ ਗਏ ਹਨ। ਵਿਧਵਾ ਇੰਦਰਜੀਤ ਕੌਰ ਦੀ ਮੌਤ ਨਾਲ ਪਿੰਡ ਵਿਚ ਸੋਗ ਪਾਇਆ ਜਾ ਰਿਹਾ ਹੈ ਤੇ ਪੰਚਾਇਤ ਤੋਂ ਇਲਾਵਾ ਸਮੂਹ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪੀੜਤ ਪਰਿਵਾਰ ਦੀ ਸਾਰ ਲਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਜਿੱਥੇ ਗਰੀਬ ਪਰਿਵਾਰ ਲਈ ਮਕਾਨ ਬਣਾ ਕੇ ਦੇਵੇ ਉੱਥੇ ਮੁਆਵਜ਼ਾ ਰਾਸ਼ੀ ਵੀ ਜਾਰੀ ਕਰੇ। ਪਿੰਡ ਵਿਚ ਇਸ ਹਾਦਸੇ ਕਾਰਨ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਨਰਕਨੁਮਾ ਬਣਿਆ ਪਿੰਡ ਬਹਾਦੁਰਪੁਰ ਫ਼ਕੀਰਾਂ ਉਰਫ ਛੰਨਾ ਟੁੱਟੀਆਂ ਸੜਕਾਂ, ਗੰਦਾ ਪਾਣੀ ਤੇ ਪ੍ਰਸ਼ਾਸਨਿਕ ਲਾਪ੍ਰਵਾਹੀ ਤੋਂ ਦ... ਅਗਲੀ ਖ਼ਬਰ ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਰਾੜਾ ਸਾਹਿਬ ਵਿਖੇ ਅਧਿਆਪਕ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।