08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਸਮਰਾਲਾ ਵਿਖੇ ਮਨਾਇਆ ਤੀਜ ਦਾ ਤਿਉਹਾਰ

ਸਮਰਾਲਾ, 7 ਅਗਸਤ (ਗੋਪਾਲ ਸੋਫਤ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ, ਸਮਰਾਲਾ ਵਿਖੇ ਅੱਜ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ, ਧੂਮਧਾਮ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ, ਜਿਸ ਨਾਲ ਪੂਰਾ ਸਕੂਲ ਪੰਜਾਬੀ ਸਭਿਆਚਾਰ ਦੇ ਰੰਗਾਂ ਵਿਚ ਰੰਗਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਤੀਜ ਦੇ ਮਹੱਤਵ ਅਤੇ ਪੰਜਾਬੀ ਵਿਰਾਸਤ ‘ਤੇ ਆਪਣੇ ਵਿਚਾਰ ਸਾਂਝੇ ਕੀਤੇ।

ਅਜੀਤ ਡੈਸਕ 08-08-2026
ਸਮਰਾਲਾ, 7 ਅਗਸਤ (ਗੋਪਾਲ ਸੋਫਤ)-ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਦਿਆਲਪੁਰਾ, ਸਮਰਾਲਾ ਵਿਖੇ ਅੱਜ ਤੀਜ ਦਾ ਤਿਉਹਾਰ ਬੜੇ ਹੀ ਉਤਸ਼ਾਹ, ਧੂਮਧਾਮ ਅਤੇ ਰਵਾਇਤੀ ਢੰਗ ਨਾਲ ਮਨਾਇਆ ਗਿਆ, ਜਿਸ ਨਾਲ ਪੂਰਾ ਸਕੂਲ ਪੰਜਾਬੀ ਸਭਿਆਚਾਰ ਦੇ ਰੰਗਾਂ ਵਿਚ ਰੰਗਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰ ਦੀ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਤੀਜ ਦੇ ਮਹੱਤਵ ਅਤੇ ਪੰਜਾਬੀ ਵਿਰਾਸਤ ‘ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੀਆਂ ਵਿਦਿਆਰਥਣਾਂ ਨੇ ਮਨਮੋਹਕ ਗਿੱਧਾ ਅਤੇ ਰੰਗਾਰੰਗ ਡਾਂਸ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਸਮਾਗਮ ਵਿਚ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੌਰਾਨ ‘ ਮਿਸ ਤੀਜ’ ਦਾ ਖ਼ਿਤਾਬ ਪ੍ਰਭਜੋਤ ਕੌਰ, ਬਲਸੀਰਤ ਕੌਰ ਤੇ ਦਰਸ਼ਪ੍ਰੀਤ ਕੌਰ, ‘ਬੈੱਸਟ ਅਟਾਇਰ’ ਮੰਨਤਜੋਤ ਕੌਰ, ਗੁਰਸੀਰਤ ਕੌਰ ਤੇ ਹਰਲੀਨ ਕੌਰ ਅਤੇ ‘ਮਿਸ ਪੰਜਾਬਣ’ ਦਾ ਖ਼ਿਤਾਬ ਗੁਰਲੀਨ ਕੌਰ, ਰਵਨੀਤ ਕੌਰ ਤੇ ਪਾਵਿਕਾ ਸ਼ਰਮਾ ਨੇ ਜਿੱਤ ਕੇ ਸਨਮਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸਵਾਤੀ ਘਈ ਨੇ ਵਿਦਿਆਰਥੀਆਂ ਨੂੰ ਤੀਜ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਨੂੰ ਆਪਣੀਆਂ ਜੜ੍ਹਾਂ ਅਤੇ ਸਭਿਆਚਾਰ ਨਾਲ ਜੋੜਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਦੀ ਪ੍ਰੇਰਨਾ ਦਿੱਤੀ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਸ਼ਾਨਦਾਰ ਉਪਰਾਲੇ ਤੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੂਹ ਸਕੂਲ ਪਰਿਵਾਰ ਨੇ ਆਪਸੀ ਸਾਂਝ ਅਤੇ ਖ਼ੁਸ਼ੀ ਨਾਲ ਇਹ ਤਿਉਹਾਰ ਮਨਾਇਆ ਹੈ।
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਚੀਮਾ ਦੀਆਂ ਵਿਦਿਆਰਥਣਾਂ ਨੇ ਜੈਂਡਰ ਇਕੁਆਲਟੀ ਦੇੇ ਰੋਲ ਪਲੇਅ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਪਿਛਲੇ ਸੀਜ਼ਨ ਦੀ ਝੋਨੇ ਦੀ ਫ਼ਸਲ ਅਜੇ ਤੱਕ ਸ਼ੈਲਰਾਂ ਅਤੇ ਗੁਦਾਮਾਂ ਵਿਚ ਪਈ ਹੋਣ ਕਾਰਨ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।