08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਏ. ਬੀ. ਵੀ. ਪੀ. ਦੇ ‘ਟਾਪਰਜ਼ ਸਨਮਾਨ ਸਮਾਰੋਹ’ ਵਿਚ ਚਮਕਿਆ ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ

ਸਮਰਾਲਾ, 7 ਅਗਸਤ (ਕੁਲਵਿੰਦਰ ਸਿੰਘ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਲੁਧਿਆਣਾ ਵਲੋਂ ਆਰੀਆ ਕਾਲਜ ਸਿਵਲ ਲਾਈਨ, ਲੁਧਿਆਣਾ ਵਿਖੇ ‘ਟਾਪਰਜ਼ ਸਨਮਾਨ ਸਮਾਰੋਹ’ ਕਰਵਾਇਆ ਗਿਆ। ਇਸ ਸਮਾਰੋਹ ਵਿਚ ਐਨ.

ਅਜੀਤ ਡੈਸਕ 08-08-2026
ਸਮਰਾਲਾ, 7 ਅਗਸਤ (ਕੁਲਵਿੰਦਰ ਸਿੰਘ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਲੁਧਿਆਣਾ ਵਲੋਂ ਆਰੀਆ ਕਾਲਜ ਸਿਵਲ ਲਾਈਨ, ਲੁਧਿਆਣਾ ਵਿਖੇ ‘ਟਾਪਰਜ਼ ਸਨਮਾਨ ਸਮਾਰੋਹ’ ਕਰਵਾਇਆ ਗਿਆ। ਇਸ ਸਮਾਰੋਹ ਵਿਚ ਐਨ. ਆਈ. ਟੀ. ਜਲੰਧਰ ਦੇ ਨਿਰਦੇਸ਼ਕ ਪ੍ਰੋ. ਵਿਨੋਦ ਕੁਮਾਰ ਕਨੌਜੀਆ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਨੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਟੈਗੋਰ ਗਲੋਬਲ ਸੀਨੀਅਰ ਸੈਕੰਡਰੀ ਸਕੂਲ, ਸਮਰਾਲਾ ਦੇ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ 12ਵੀਂ ਕਲਾਸ ਦੇ ਵਿਦਿਆਰਥੀਆਂ ਵਿਚ ਅਰਸ਼ਰੀਤ ਕੌਰ (ਆਰਟਸ), ਮਯੰਕ ਆਹੂਜਾ (ਕਾਮਰਸ), ਸ਼ਕਸ਼ਮ ਚੋਪੜਾ (ਸਾਇੰਸ) ਕਲਾਸ 10ਵੀਂ ਵਿਚ ਅਕਸ਼ਾਂਸ਼ ਸਿੰਘ, ਗੁਰਸ਼ਾਨ ਸਿੰਘ ਕਲੇਰ, ਗੁਰਲੀਨ ਕੌਰ ਧੁੰਨਾ, ਮਨਰਾਜਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਹਿ-ਪਾਠਕ੍ਰਮ ਗਤੀਵਿਧੀ ਤਰਨਜੋਤ ਕੌਰ (ਨਾਚ) ‘ਚ ਸਨਮਾਨਿਤ ਕੀਤਾ ਗਿਆ। ਟੈਗੋਰ ਸਕੂਲ ਦੇ ਨਿਰਦੇਸ਼ਕ ਬਾਲ ਕ੍ਰਿਸ਼ਨ ਅਨੇਜਾ, ਸਵਾਤੀ ਅਨੇਜਾ ਅਤੇ ਪ੍ਰਿੰਸੀਪਲ ਮਨੋਜ ਕੁਮਾਰ ਨੇ ਵਿਦਿਆਰਥੀ ਪ੍ਰੀਸ਼ਦ ਦੀ ਇਸ ਸ਼ਲਾਘਾਯੋਗ ਪਹਿਲ ਦਾ ਧੰਨਵਾਦ ਕੀਤਾ ਅਤੇ ਸਾਰੇ ਸਨਮਾਨਿਤ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਡੀ. ਏ. ਦੇ ਮਾਮਲੇ ’ਚ ਪੰਜਾਬ ਸਰਕਾਰ ਦੇ ਸਾਰੇ ਬਹਾਨੇ ਹਾਈ ਕੋਰਟ ਨੇ ਕੀਤੇ ਰੱਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ‘ਆਪ’... ਅਗਲੀ ਖ਼ਬਰ ਪੰਜਾਬ ’ਚ ਭਾਜਪਾ ਦੀ ਸਰਕਾਰ ਦੇਖਣ ਲਈ ਲੋਕ ਉਤਾਵਲੇ-ਸੁੱਖੀ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।