08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਲੋਕਾਂ ਦੀਆਂ ਭਾਵਨਾਵਾ ਨੂੰ ਵੇਖਦੀ ਹੋਈ ਚੰਨੀ ਨੂੰ ਅੱਗੇ ਕਰੇ ਕਾਂਗਰਸ- ਗਿੱਲ ਬੇਰ ਕਲਾਂ

ਮਲੌਦ, 7 ਅਗਸਤ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਭੁਪੇਸ਼ ਬਘੇਲ ਸਿਰਫ ਇੱਕ ਧੜੇ ਦੀ ਹੀ ਸੁਣ ਰਹੇ ਹਨ, ਜਦੋਂ ਕਿ ਉਨ੍ਹਾਂ ਨੂੰ ਹਰ ਬੂਥ ਮਜਬੂਤ ਤਹਿਤ ਕੀਤੀਆਂ ਜਾ ਰਹੀਆ ਬੂਥ ਦੇ ਡੈਲੀਗੇਟਾਂ ਨਾਲ ਮੀਟਿੰਗਾਂ ਸਮੇਂ ਹੋਣ ਵਾਲੇ ਇਕੱਠਾ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਿੰਦਾਬਾਦ ਦੇ ਲੱਗ ਰਹੇ ਨਾਅਰੇ ਅਤੇ ਉਹਨਾ ਦੀ ਹਰਮਨ ਪਿਆਰਤਾ ਕਿਉ ਵਿਖਾਈ ਨਹੀਂ ਦੇ ਰਹੀ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਭੁਪੇਸ਼ ਬਘੇਲ ਸਿਰਫ ਇੱਕ ਧੜੇ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਉਹ ਲੋਕਾਂ ਦੀਆਂ ਅਸਲ ਭਾਵਨਾਵਾਂ ਹਾਈਕਮਾਂਡ ਕੋਲ ਨਹੀ ਰੱਖ ਰਹੇ।

ਗੱਲਬਾਤ ਕਰਦੇ ਹੋਏ ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਅਤੇ ਹੋਰ। ਤਸਵੀਰ-ਦਿਲਬਾਗ ਸਿੰਘ ਚਾਪੜਾ 08-08-2026
ਮਲੌਦ, 7 ਅਗਸਤ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਤੇ ਸਾਬਕਾ ਬਲਾਕ ਸੰਮਤੀ ਮੈਬਰ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਕਿਹਾ ਕਿ ਭੁਪੇਸ਼ ਬਘੇਲ ਸਿਰਫ ਇੱਕ ਧੜੇ ਦੀ ਹੀ ਸੁਣ ਰਹੇ ਹਨ, ਜਦੋਂ ਕਿ ਉਨ੍ਹਾਂ ਨੂੰ ਹਰ ਬੂਥ ਮਜਬੂਤ ਤਹਿਤ ਕੀਤੀਆਂ ਜਾ ਰਹੀਆ ਬੂਥ ਦੇ ਡੈਲੀਗੇਟਾਂ ਨਾਲ ਮੀਟਿੰਗਾਂ ਸਮੇਂ ਹੋਣ ਵਾਲੇ ਇਕੱਠਾ ਵਿਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਿੰਦਾਬਾਦ ਦੇ ਲੱਗ ਰਹੇ ਨਾਅਰੇ ਅਤੇ ਉਹਨਾ ਦੀ ਹਰਮਨ ਪਿਆਰਤਾ ਕਿਉ ਵਿਖਾਈ ਨਹੀਂ ਦੇ ਰਹੀ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਭੁਪੇਸ਼ ਬਘੇਲ ਸਿਰਫ ਇੱਕ ਧੜੇ ਦੀ ਅਗਵਾਈ ਕਰ ਰਹੇ ਹਨ ਜਦੋਂ ਕਿ ਉਹ ਲੋਕਾਂ ਦੀਆਂ ਅਸਲ ਭਾਵਨਾਵਾਂ ਹਾਈਕਮਾਂਡ ਕੋਲ ਨਹੀ ਰੱਖ ਰਹੇ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਲਗਾਉਣ ਤੋਂ ਬਗੈਰ ਪੰਜਾਬ ਅੰਦਰ ਸਰਕਾਰ ਨੀ ਬਣ ਸਕਦੀ। ਸਿਰਫ਼ ਚਰਨਜੀਤ ਸਿੰਘ ਚੰਨੀ ਹੀ ਚੁਟਕਲੇਬਾਜ ਅਤੇ ਡਰਾਮੇ ਕਰਨ ਵਾਲੀ ਸਰਕਾਰ ਦਾ ਮੁਕਾਬਲਾ ਕਰ ਸਕਦੇ ਹਨ। ਇਸ ਸਮੇਂ ਬਲਵਿੰਦਰ ਸਿੰਘ ਸੀਹਾਂ ਦੋਦ ਮੀਤ ਪ੍ਰਧਾਨ, ਨਿਰਭੈ ਸਿੰਘ ਗਿੱਲ, ਸਾਬਕਾ ਸਰਪੰਚ ਜਸਵੀਰ ਸਿੰਘ ਸੀਹਾ ਦੋਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੋਸਲ ਵੈਲਫੇਅਰ ਕਲੱਬ ਵਲੋਂ ਵਣ ਮਹਾਂਉਤਸਵ ਮਨਾਇਆ ਅਗਲੀ ਖ਼ਬਰ ਡੀ. ਏ. ਦੇ ਮਾਮਲੇ ’ਚ ਪੰਜਾਬ ਸਰਕਾਰ ਦੇ ਸਾਰੇ ਬਹਾਨੇ ਹਾਈ ਕੋਰਟ ਨੇ ਕੀਤੇ ਰੱਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ‘ਆਪ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।