08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਖੰਨਾ ਦੇ ਇੰਜੀਨੀਅਰ ਹਰਸਿਮਰਨਜੀਤ ਸਿੰਘ (ਗਿਫਟੀ) ਨੇ ਭਾਰਤ ਅਤੇ ਥਾਈਲੈਂਡ ਦਾ ਨਾਂਅ ਰੌਸ਼ਨ ਕੀਤਾ

ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਡਾ. ਕਮਲਜੀਤ ਸਿੰਘ ਦੇ ਪੁੱਤਰ ਇੰਜੀਨੀਅਰ ਹਰਸਿਮਰਨਜੀਤ ਸਿੰਘ (ਗਿਫਟੀ) ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਅਤੇ ਥਾਈਲੈਂਡ ਦੋਵਾਂ ਦਾ ਨਾਮ ਰੌਸ਼ਨ ਕੀਤਾ ਹੈ।

ਥਾਈਲੈਂਡ ਵਿਚ ਚੁਣੇ ਗਏ ਕੋਚ ਇੰਜੀਨੀਅਰ ਹਰਸਿਮਰਨਜੀਤ ਸਿੰਘ (ਗਿਫਟੀ) ਅਤੇ ਹੋਰ । ਤਸਵੀਰ : ਸੋਨੀ ਗਿੱਲ 08-08-2026
ਖੰਨਾ, 7 ਅਗਸਤ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਡਾ. ਕਮਲਜੀਤ ਸਿੰਘ ਦੇ ਪੁੱਤਰ ਇੰਜੀਨੀਅਰ ਹਰਸਿਮਰਨਜੀਤ ਸਿੰਘ (ਗਿਫਟੀ) ਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਅਤੇ ਥਾਈਲੈਂਡ ਦੋਵਾਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਬੈਂਕਾਕ (ਥਾਈਲੈਂਡ) ਵਿੱਚ ਰਹਿ ਰਹੇ ਉਨ੍ਹਾਂ ਦੇ ਪੁੱਤਰ ਇੰਜੀਨੀਅਰ ਹਰਸਿਮਰਨਜੀਤ ਸਿੰਘ ਟੀਮਸ ਗਲੋਬਲ ਨਾਲ ਜੁੜੇ ਹੋਏ ਹਨ ਅਤੇ ਨੌਜਵਾਨਾਂ ਨੂੰ ਵੀਡੀਓ ਗੇਮ ਡਿਵੈਲਪਮੈਂਟ, ਕੋਡਿੰਗ, ਰੋਬੋਟਿਕਸ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਉੱਚ ਪੱਧਰੀ ਟਰੇਨਿੰਗ ਦਿੰਦੇ ਹਨ। ਉਨ੍ਹਾਂ ਦੀ ਕੋਚਿੰਗ ਹੇਠ ਥਾਈਲੈਂਡ ਦੇ ਚਾਰ ਹੋਣਹਾਰ ਵਿਦਿਆਰਥੀਆਂ ਨੇ ਕਜ਼ਾਖਸਤਾਨ ਦੇ ਅਸਤਾਨਾ ਵਿੱਚ ਹੋਈ ਤੀਜੀ ਇੰਟਰਨੈਸ਼ਨਲ ਓਲਿੰਪਿਆਦ ਆਫ ਆਰਟੀਫਿਸ਼ਲ ਇੰਟੇਲਲੀਜੇਂਸ ਵਿੱਚ ਟੀਮ ਥਾਈਲੈਂਡ ਦੀ ਨੁਮਾਇੰਦਗੀ ਕੀਤੀ। ਇਹ ਦੁਨੀਆ ਦੇ ਸਭ ਤੋਂ ਵੱਡੇ ਏ, ਆਈ ਮੁਕਾਬਲਿਆਂ ਵਿੱਚੋਂ ਇੱਕ ਹੈ, ਜਿਸ ਵਿੱਚ 106 ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਏਸ਼ੀਆ ਓਲਿੰਪਿਆਦ ਆਫ ਆਰਟੀਫਿਸ਼ਲ ਇੰਟੇਲਲੀਜੇਂਸ ਵਿੱਚ ਟੀਮ ਥਾਈਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸਿਲਵਰ ਮੈਡਲ, 2 ਬ੍ਰਾਂਜ਼ ਮੈਡਲ ਅਤੇ 1 ਹੋਨੋਰਬਲੇ ਮੈਂਸ਼ਨ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ।ਇਸ ਟੀਮ ਦੀ ਅਗਵਾਈ ਭਾਰਤ ਦੇ ਇੰਜੀਨੀਅਰ ਹਰਸਿਮਰਨਜੀਤ ਸਿੰਘ, ਜੋ ਇਸ ਵੇਲੇ ਥਾਈਲੈਂਡ ਵਿੱਚ ਰਹਿ ਰਹੇ ਹਨ, ਨੇ ਕੋਚ ਵਜੋਂ ਕੀਤੀ। ਉਨ੍ਹਾਂ ਦੀ ਮਿਹਨਤ, ਮਾਰਗ ਦਰਸ਼ਨ ਅਤੇ ਤਕਨੀਕੀ ਸਿਖਲਾਈ ਨੇ ਟੀਮ ਨੂੰ ਵਿਸ਼ਵ ਪੱਧਰ ਦੇ ਇਸ ਮੁਕਾਬਲੇ ਲਈ ਤਿਆਰ ਕਰਨ ਵਿੱਚ ਅਹਿਮ ਯੋਗਦਾਨ ਪਾਇਆ। ਹਰਸਿਮਰਨਜੀਤ ਸਿੰਘ (ਗਿਫਟੀ), ਉਨ੍ਹਾਂ ਦੇ ਪਰਿਵਾਰ ਅਤੇ ਟੀਮ ਥਾਈਲੈਂਡ ਨੂੰ ਇਸ ਉਪਲਬਧੀ ਲਈ ਕਈ ਪ੍ਰਮੁੱਖ ਸੰਸਥਾਵਾਂ ਅਤੇ ਵਿਅਕਤੀਆਂ ਨੇ ਵਧਾਈ ਦਿੱਤੀ ਹੈ।
ਪਿਛਲੀ ਖ਼ਬਰ ਸੰਧਾਰਸੀ ’ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਧੂਮ-ਧਾਮ ਨਾਲ ਮਨਾਇਆ ਅਗਲੀ ਖ਼ਬਰ ਮਾਰਕੀਟ ਕਮੇਟੀ ਦੇ ਚੇਅਰਮੈਨ ਰਤਨਹੇੜੀ ਨੂੰ ਸਦਮਾ, ਭਰਾ ਸਰਪੰਚ ਅਮਰਜੀਤ ਸਿੰਘ ਗਿੱਲ ਨਹੀਂ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।