09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ਼ਿਕਾਇਤਾਂ ਤੇ ਜੁਰਮ ਵਧਿਆ, ਮੁਲਾਜ਼ਮਾਂ 25 ਤੋਂ ਰਹਿ ਗਏ ਸਿਰਫ਼ 15

ਮਾਛੀਵਾੜਾ ਸਾਹਿਬ , 8 ਅਗਸਤ ( ਰਾਜਦੀਪ ਸਿੰਘ ਅਲਬੇਲਾ )- ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਮਾਛੀਵਾੜਾ ਪੁਲਸ ਥਾਣਾ ਅਤੇ ਇਸ ਅਧੀਨ ਪੈਂਦੀਆਂ 2 ਚੌਂਕੀਆਂ ਵਿਚ ਹੁਣ ਹਾਲਾਤ ਇਹ ਹੋ ਗਏ ਹਨ ਕਿ ਇੱਥੇ ਨਫ਼ਰੀ ਹੋਰ ਘਟ ਗਈ ਹੈ ਜਦਕਿ ਜੁਰਮ ਤੇ ਲੋਕ ਦੀਆਂ ਸ਼ਿਕਾਇਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ । ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਥਾਣਾ ਵਿਚ ਜੋ ਅੱਜ ਦੇ ਹਾਲਾਤ ਹਨ ਉਹ ਅੰਕੜੇ ਹੈਰਾਨੀਜਨਕ ਹਨ ਜਿਸ ਵਿਚ ਇਲਾਕੇ ਦੀ ਸਵਾ ਲੱਖ ਤੋਂ ਵੱਧ ਆਬਾਦੀ ਲਈ ਥਾਣੇਦਾਰਾਂ ਸਮੇਤ 15 ਕਰਮਚਾਰੀ ਹੀ ਤਾਇਨਾਤ ਹਨ ਜਿਨ੍ਹਾਂ ਦੀ ਫਰਵਰੀ ਮਹੀਨੇ ਵਿਚ ਗਿਣਤੀ 25 ਸੀ ।

ਐੱਸ. ਐੱਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ। ਤਸਵੀਰ : ਰਾਜਦੀਪ ਅਲਬੇਲਾ 09-08-2026
ਮਾਛੀਵਾੜਾ ਸਾਹਿਬ , 8 ਅਗਸਤ ( ਰਾਜਦੀਪ ਸਿੰਘ ਅਲਬੇਲਾ )- ਪਿਛਲੇ ਕਾਫ਼ੀ ਸਮੇਂ ਤੋਂ ਮੁਲਾਜ਼ਮਾਂ ਦੀ ਘਾਟ ਨਾਲ ਜੂਝ ਰਿਹਾ ਮਾਛੀਵਾੜਾ ਪੁਲਸ ਥਾਣਾ ਅਤੇ ਇਸ ਅਧੀਨ ਪੈਂਦੀਆਂ 2 ਚੌਂਕੀਆਂ ਵਿਚ ਹੁਣ ਹਾਲਾਤ ਇਹ ਹੋ ਗਏ ਹਨ ਕਿ ਇੱਥੇ ਨਫ਼ਰੀ ਹੋਰ ਘਟ ਗਈ ਹੈ ਜਦਕਿ ਜੁਰਮ ਤੇ ਲੋਕ ਦੀਆਂ ਸ਼ਿਕਾਇਤਾਂ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ । ਜਾਣਕਾਰੀ ਅਨੁਸਾਰ ਮਾਛੀਵਾੜਾ ਪੁਲਸ ਥਾਣਾ ਵਿਚ ਜੋ ਅੱਜ ਦੇ ਹਾਲਾਤ ਹਨ ਉਹ ਅੰਕੜੇ ਹੈਰਾਨੀਜਨਕ ਹਨ ਜਿਸ ਵਿਚ ਇਲਾਕੇ ਦੀ ਸਵਾ ਲੱਖ ਤੋਂ ਵੱਧ ਆਬਾਦੀ ਲਈ ਥਾਣੇਦਾਰਾਂ ਸਮੇਤ 15 ਕਰਮਚਾਰੀ ਹੀ ਤਾਇਨਾਤ ਹਨ ਜਿਨ੍ਹਾਂ ਦੀ ਫਰਵਰੀ ਮਹੀਨੇ ਵਿਚ ਗਿਣਤੀ 25 ਸੀ । ਉਸ ਸਮੇਂ ਉੱਚ ਅਧਿਕਾਰੀਆਂ ਨੇ ਆਖਿਆ ਸੀ ਕਿ ਜਲਦ ਹੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰ ਦਿੱਤਾ ਜਾਵੇਗਾ ਪਰ ਇਸ ਦੇ ਉਲਟ ਮੁਲਾਜ਼ਮਾਂ ਦੀ ਗਿਣਤੀ ਘਟ ਗਈ ਹੈ । ਮਾਛੀਵਾੜਾ ਪੁਲਸ ਥਾਣਾ ਵਿਚ ਇੱਕ ਥਾਣਾ ਮੁਖੀ , ਇਸ ਦੇ ਨਾਲ 2 ਸਹਾਇਕ ਥਾਣੇਦਾਰ , 2 ਵਾਹਨ ਡਰਾਈਵਰ , 1 ਔਰਤ ਸਿਪਾਹੀ , ਦਿਨ - ਰਾਤ ਵਾਲੇ 2 ਮੁੱਖ ਮੁਨਸ਼ੀ , ਇੱਕ ਸਹਾਇਕ ਮੁਨਸ਼ੀ , 1 ਮਾਲਖ਼ਾਨਾ ਮੁਨਸ਼ੀ ਅਤੇ 112 ਦੀਆਂ ਸ਼ਿਕਾਇਤਾਂ ਨਿਪਟਾਉਣ ਲਈ 2 ਕਰਮਚਾਰੀ ਮੌਜੂਦ ਹਨ । ਇਸ ਤੋਂ ਇਲਾਵਾ ਮਾਛੀਵਾੜਾ ਪੁਲਸ ਥਾਣਾ ਅਧੀਨ ਪੈਂਦੀ ਸ਼ੇਰਪੁਰ ਚੌਂਕੀ ਪਿਛਲੇ ਕਈ ਸਾਲਾਂ ਤੋਂ ਮੁਲਾਜ਼ਮ ਨਾ ਹੋਣ ਕਾਰਨ ਬੰਦ ਕਰ ਦਿੱਤੀ ਗਈ ਹੈ ਜਦਕਿ ਦੂਜੀ ਪੁਲਸ ਚੌਂਕੀ ਬਹਿਲੋਲਪੁਰ ਦੇ ਹਾਲਾਤ ਇਹ ਹਨ ਕਿ ਉੱਥੇ ਇੱਕ ਸਹਾਇਕ ਥਾਣੇਦਾਰ , ਇੱਕ ਮੁਨਸ਼ੀ ਤਾਇਨਾਤ ਹੈ ਅਤੇ ਜਦੋਂ ਉਨ੍ਹਾਂ ਨੂੰ ਕਿਤੇ ਗਸ਼ਤ ਜਾਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਜਾਣਾ ਪੈਂਦਾ ਹੈ ਤਾਂ ਚੌਂਕੀ ਨੂੰ ਤਾਲਾ ਲਗਾਉਣਾ ਪੈਂਦਾ ਹੈ । ਮਾਛੀਵਾੜਾ ਇਲਾਕੇ ਵਿਚ ਇਸ ਸਮੇਂ ਕੇਵਲ 15 ਮੁਲਾਜ਼ਮ ਹਨ ਜੋ ਕਿ ਦਿਨ - ਰਾਤ ਡਿਊਟੀ ਕਰਦੇ ਹਨ ਅਤੇ ਐਨੀ ਘੱਟ ਨਫ਼ਰੀ ਨਾਲ ਸਵਾ ਲੱਖ ਆਬਾਦੀ ਜਿਸ ਵਿਚ ਮਾਛੀਵਾੜਾ ਸ਼ਹਿਰ , 100 ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਸੰਭਵ ਹੀ ਨਹੀਂ । ਜੇਕਰ ਮਾਛੀਵਾੜਾ ਪੁਲਸ ਥਾਣਾ ਵਿਚ ਜੁਰਮ ਦੀ ਗੱਲ ਕਰੀਏ ਤਾਂ ਇੱਥੇ ਬੇਤਹਾਸ਼ਾ ਵਾਧਾ ਹੋਇਆ ਹੈ । ਹਰੇਕ ਮਹੀਨੇ ਔਸਤਨ 40 ਤੋਂ 50 ਤੋਂ ਅਪਰਾਧਿਕ ਮਾਮਲੇ ਦਰਜ ਹੋ ਰਹੇ ਹਨ , 250 ਤੋਂ ਵੱਧ ਲੋਕਾਂ ਦੀਆਂ ਹਰੇਕ ਮਹੀਨੇ ਸ਼ਿਕਾਇਤਾਂ ਆਉਂਦੀਆਂ ਹਨ ਜਿਨ੍ਹਾਂ ਦਾ ਨਿਪਟਾਰਾ ਵੀ ਇਨ੍ਹਾਂ 15 ਪੁਲਸ ਮੁਲਾਜ਼ਮਾਂ ਵਲੋਂ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਇਨ੍ਹਾਂ 15 ਮੁਲਾਜ਼ਮਾਂ ਸਿਰ ਲੋਕਾਂ ਦੀ ਸੁਰੱਖਿਆ ਹੀ ਨਹੀਂ ਬਲਕਿ ਮਾਣਯੋਗ ਅਦਾਲਤਾਂ ਵਿਚ ਜਾ ਕੇ ਗਵਾਹੀਆਂ , ਕੇਸਾਂ ਦੀਆਂ ਤਰੀਕਾਂ , ਵੀ . ਆਈ . ਪੀ . ਰੂਟ ਦੀ ਡਿਊਟੀ ਅਤੇ ਆਸਪਾਸ ਲੱਗਦੇ ਧਰਨਿਆਂ ਵਿਚ ਅਮਨ , ਕਾਨੂੰਨ ਦੀ ਸਥਿਤੀ ਬਹਾਲ ਰੱਖਣਾ ਵੀ ਮੌਜੂਦ ਹੈ । ਮਾਛੀਵਾੜਾ ਪੁਲਸ ਥਾਣਾ ਵਿਚ ਲੱਗੇ ਮੁਲਾਜ਼ਮ ਸੇਵਾਮੁਕਤ ਹੁੰਦੇ ਜਾ ਰਹੇ ਹਨ ਅਤੇ ਲਗਾਤਾਰ ਨਫ਼ਰੀ ਘਟਦੀ ਜਾ ਰਹੀ ਹੈ ਜਿਸ ਕਾਰਨ ਇੱਥੇ ਤਾਇਨਾਤ ਮੁਲਾਜ਼ਮਾਂ ਸਿਰ ਕੰਮ ਦਾ ਬੋਝ ਦਿਨ ਬ ਦਿਨ ਵਧਦਾ ਜਾ ਰਿਹਾ ਹੈ । ਮਾਛੀਵਾੜਾ ਪੁਲਸ ਥਾਣਾ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਤੇ ਵਧਦੇ ਜੁਰਮ ਅਨੁਸਾਰ 50 ਤੋਂ 75 ਮੁਲਾਜ਼ਮ ਜ਼ਰੂਰੀ ਹਨ । ਦੋਵੇਂ ਪੁਲਸ ਚੌਂਕੀਆਂ ਵਿਚ 5-5 ਮੁਲਾਜ਼ਮ ਤਾਇਨਾਤ ਰਹਿਣ ਤਾਂ ਹੀ ਲੋਕਾਂ ਨੂੰ ਇਨਸਾਫ਼ ਮਿਲੇਗਾ ਅਤੇ ਅਪਰਾਧ ਨੂੰ ਨੱਥ ਪਵੇਗੀ । ਪੁਲਿਸ ਥਾਣੇ ’ਚ ਮੁਲਾਜ਼ਮਾਂ ਦੀ ਘਾਟ ਸਬੰਧੀ ਆਡਿਟ ਕਰਾਂਗੇ-ਐੱਸ. ਐੱਸ. ਪੀ. - ਮਾਛੀਵਾੜਾ ਪੁਲਿਸ ਥਾਣਾ ਵਿਚ ਲਗਾਤਾਰ ਘਟਦੇ ਜਾ ਰਹੇ ਮੁਲਾਜ਼ਮਾਂ ਸਬੰਧੀ ਜਦੋਂ ਐੱਸ . ਐੱਸ . ਪੀ . ਖੰਨਾ ਡਾ . ਦਰਪਣ ਆਹਲੂਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸਮੀਖਿਆ ਕਰਨਗੇ ਅਤੇ ਘਾਟ ਨੂੰ ਜਲਦ ਪੂਰਾ ਕੀਤਾ ਜਾਵੇਗਾ ।
ਪਿਛਲੀ ਖ਼ਬਰ ਪਿੰਡ ਨੰਦਪੁਰ ਵਿਖੇ ਔਰਤਾਂ ਅਤੇ ਲੜਕੀਆਂ ਵਲੋਂ ਤੀਆਂ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਮ੍ਰਿਤਕ ਸਰਪੰਚ ਮਾਰਕੀਟ ਕਮੇਟੀ ਦੀ ਚੇਅਰਮੈਨ ਰਤਨਹੇੜੀ ਦਾ ਛੋਟਾ ਭਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।