ਸੇਂਟ ਮਦਰ ਟੇਰੇਸਾ ਪਬਲਿਕ ਸਕੂਲ, ਖੰਨਾ ਵਿਖੇ 80ਵਾਂ ਆਜ਼ਾਦੀ ਦਿਵਸ ਮਨਾਇਆ
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਸੇਂਟ ਮਦਰ ਟੇਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਦੇਸ਼ ਭਗਤੀ, ਰਾਸ਼ਟਰ ਪ੍ਰੇਮ, ਉਤਸ਼ਾਹ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨਾਲ ਓਤ-ਪੋਤ 80ਵਾਂ ਆਜ਼ਾਦੀ ਦਿਵਸ ਸ਼ਾਨਦਾਰ ਅਤੇ ਗਰਿਮਾਮਈ ਢੰਗ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਨੂੰ ਤਿਰੰਗੇ ਰੰਗਾਂ ਅਤੇ ਮਨਮੋਹਕ ਸਜਾਵਟ ਨਾਲ ਸਜਾਇਆ ਗਿਆ।
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)-ਸੇਂਟ ਮਦਰ ਟੇਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਖੰਨਾ ਵਿਖੇ ਦੇਸ਼ ਭਗਤੀ, ਰਾਸ਼ਟਰ ਪ੍ਰੇਮ, ਉਤਸ਼ਾਹ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨਾਲ ਓਤ-ਪੋਤ 80ਵਾਂ ਆਜ਼ਾਦੀ ਦਿਵਸ ਸ਼ਾਨਦਾਰ ਅਤੇ ਗਰਿਮਾਮਈ ਢੰਗ ਨਾਲ ਮਨਾਇਆ ਗਿਆ। ਸਕੂਲ ਦੇ ਵਿਹੜੇ ਨੂੰ ਤਿਰੰਗੇ ਰੰਗਾਂ ਅਤੇ ਮਨਮੋਹਕ ਸਜਾਵਟ ਨਾਲ ਸਜਾਇਆ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ ਮੁੱਖ ਮਹਿਮਾਨ ਸੁਰਿੰਦਰ ਵਰਮਾ, ਕੰਚਨ ਵਰਮਾ (ਜਸਵੰਤ ਜਵੈਲਰਜ) ਅਤੇ ਹਰੀਸ਼ ਗੁਪਤਾ (ਸੀਨੀਅਰ ਵਾਈਸ ਪ੍ਰਧਾਨ, ਮਿਊਂਸਪਲ ਕਮੇਟੀ, ਖੰਨਾ) ਨੇ ਸ਼ਿਰਕਤ ਕੀਤੀ। ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ, ਉਨ੍ਹਾਂ ਦੀ ਧਰਮਪਤਨੀ ਸ਼ਿਖਾ ਸ਼ਾਹੀ ਅਤੇ ਪ੍ਰਿੰਸੀਪਲ ਅੰਜੂ ਭਾਟੀਆ ਨੇ ਸਟਾਫ਼ ਅਤੇ ਵਿਦਿਆਰਥੀਆਂ ਸਮੇਤ ਮੁੱਖ ਮਹਿਮਾਨ ਅਤੇ ਸਾਰੇ ਪਤਵੰਤੇ ਮਹਿਮਾਨਾਂ ਦਾ ਬੈਂਡ ਦੀਆਂ ਮਨਮੋਹਕ ਧੁਨਾਂ ਨਾਲ ਗਰਮਜੋਸ਼ੀ ਭਰਿਆ ਸਵਾਗਤ ਕੀਤਾ ਗਿਆ। ਇਸ ਮੌਕੇ ਰਣਬੀਰ ਖੰਨਾ (ਪੈਟਰਨ, ਪੰਜਾਬ ਖੱਤਰੀ ਚੇਤਨਾ ਮੰਚ), ਰਜਿੰਦਰ ਪੁਰੀ (ਪ੍ਰਧਾਨ, ਖੱਤਰੀ ਚੇਤਨਾ ਮੰਚ ਅਤੇ ਪ੍ਰਧਾਨ, ਸ੍ਰੀ ਰਾਮ ਮੰਦਰ ਕਮੇਟੀ, ਖੰਨਾ), ਹਰਜੀਤ ਸਿੰਘ ਸੋਹਲ (ਚੇਅਰਮੈਨ, ਰਾਮਗੜ੍ਹੀਆ ਸਭਾ), ਡਾ. ਅਵਤਾਰ ਸਿੰਘ ਅਨੇਤਾ, ਡਾ. ਹਰਬੰਸ ਸਿੰਘ ਰੋਸ਼ਾ (ਚੇਅਰਮੈਨ, ਮਾਰਕੀਟ ਕਮੇਟੀ, ਖੰਨਾ), ਵਿਸ਼ਾਲ ਕੁਮਾਰ ਗੈਂਦ ‘ਬਾਬੀ’ (ਪ੍ਰਧਾਨ, ਰਾਮਲੀਲਾ ਕਮੇਟੀ), ਇਕਬਾਲ ਸਿੰਘ ਚੰਨੀ (ਬੁਲਾਰਾ, ਭਾਜਪਾ ਪੰਜਾਬ), ਵਿਨੋਦ ਸ਼ਾਹੀ, ਕਮਲ ਗੌੜ, ਰੋਹਿਤ ਸ਼ਾਹੀ, ਸੁਰੁਚੀ ਸ਼ਾਹੀ ਅਤੇ ਪਰਮਜੀਤ ਸ਼ਰਮਾ (ਗੋਪਾਲ ਪੈਟਰੋਲ ਪੰਪ) ਸਮੇਤ ਅਨੇਕਾਂ ਪਤਵੰਤੇ ਮਹਿਮਾਨਾਂ ਨੇ ਸਮਾਰੋਹ ਦੀ ਸ਼ੋਭਾ ਵਧਾਈ।ਸਮਾਗਮ ਦਾ ਸ਼ੁਭ ਆਰੰਭ ਮੁੱਖ ਮਹਿਮਾਨ ਤਰੁਨਪ੍ਰੀਤ ਸਿੰਘ ਸੌਂਧ, ਸੁਰਿੰਦਰ ਵਰਮਾ, ਕੰਚਨ ਵਰਮਾ, ਚੇਅਰਮੈਨ ਸੁਰਿੰਦਰ ਸ਼ਾਹੀ, ਪ੍ਰਿੰਸੀਪਲ ਅੰਜੂ ਭਾਟੀਆ ਅਤੇ ਹੋਰ ਪਤਵੰਤੇ ਮਹਿਮਾਨਾਂ ਵਲੋਂ ਜੋਤੀ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਰੰਗਾਰੰਗ ਪੇਸ਼ਕਾਰੀਆਂ ਰਾਹੀਂ ਆਜ਼ਾਦੀ ਦੀ ਮਹੱਤਤਾ ਅਤੇ ਰਾਸ਼ਟਰ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਕਵਿਤਾਵਾਂ, ਭਾਸ਼ਣ, ਦੇਸ਼ ਭਗਤੀ ਦੇ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਸਕੂਲ ਦੇ ਵਿਦਿਅਕ ਵਿਕਾਸ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਰਾਲਾ ਕਰਦਿਆਂ ਨਵ-ਨਿਰਮਿਤ ਸ਼ੁੱਧ ਗਣਿਤ ਲੈਬ ਦਾ ਉਦਘਾਟਨ ਮੁੱਖ ਮਹਿਮਾਨ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਵੱਲੋਂ ਵਿਧੀਵਤ ਤੌਰ ਤੇ ਕੀਤਾ ਗਿਆ। ਕਲਾ ਰਾਹੀਂ ਆਜਾਦੀ ਦਾ ਜਸ਼ਨ ਤਹਿਤ ਵਿਦਿਆਰਥੀਆਂ ਵੱਲੋਂ ਤਿਆਰ ਕੀਤੀਆਂ ਵੱਖ-ਵੱਖ ਰਚਨਾਤਮਕ ਕਲਾਕ੍ਰਿਤੀਆਂ ਅਤੇ ਆਜ਼ਾਦੀ ਦਿਵਸ ਨਾਲ ਸਬੰਧਤ ਗਤੀਵਿਧੀਆਂ ਨੇ ਸਾਰਿਆਂ ਦਾ ਮਨ ਮੋਹ ਲਿਆ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ, ਵੀਰਤਾ, ਸੱਭਿਆਚਾਰ ਅਤੇ ਗੌਰਵਮਈ ਵਿਰਾਸਤ ਨੂੰ ਮੰਚ ਤੇ ਜੀਵੰਤ ਕਰ ਦਿੱਤਾ। ਉਨ੍ਹਾਂ ਦੀਆਂ ਜੋਸ਼ੀਲੀਆਂ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਵਿੱਚ ਦੇਸ਼ ਪ੍ਰੇਮ ਅਤੇ ਰਾਸ਼ਟਰ ਭਗਤੀ ਦੀ ਭਾਵਨਾ ਨੂੰ ਹੋਰ ਪ੍ਰਬਲ ਕੀਤਾ ਅਤੇ ਪੂਰਾ ਵਾਤਾਵਰਨ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਇਸ ਮੌਕੇ ਸਕੂਲ ਦੀ ਵਿਕਾਸ ਅਤੇ ਉਪਲਬਧੀ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਸਕੂਲ ਵੱਲੋਂ ਵਿਦਿਅਕ, ਸੱਭਿਆਚਾਰਕ, ਖੇਡਾਂ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਹਾਸਲ ਕੀਤੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਨਿਰੰਤਰ ਤਰੱਕੀ ਤੇ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਤਰੁਨਪ੍ਰੀਤ ਸਿੰਘ ਸੌਂਧ ਨੇ ਆਜ਼ਾਦੀ ਸੰਗਰਾਮ ਦੇ ਸੂਰਮਿਆਂ ਦੇ ਤਿਆਗ, ਤਪੱਸਿਆ ਅਤੇ ਬਲਿਦਾਨ ਨੂੰ ਨਮਨ ਕੀਤਾ ਅਤੇ ਵਿਦਿਆਰਥੀਆਂ ਨੂੰ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੱਦਾ ਦਿੱਤਾ। ਸਕੂਲ ਦੇ ਚੇਅਰਮੈਨ ਸੁਰਿੰਦਰ ਸ਼ਾਹੀ ਨੇ ਆਪਣੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਅਨੁਸ਼ਾਸਨ, ਇਮਾਨਦਾਰੀ, ਮਿਹਨਤ ਅਤੇ ਜ਼ਿੰਮੇਵਾਰੀ ਵਰਗੇ ਜੀਵਨ-ਮੁੱਲਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਅੰਜੂ ਭਾਟੀਆ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਅਸਲ ਅਰਥ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਆਜ਼ਾਦੀ ਸਿਰਫ਼ ਅਧਿਕਾਰਾਂ ਦਾ ਆਨੰਦ ਮਾਣਨ ਦਾ ਨਾਮ ਨਹੀਂ, ਸਗੋਂ ਆਪਣੇ ਫਰਜ਼ਾਂ ਨੂੰ ਸਮਝਣ, ਉਨ੍ਹਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਅਤੇ ਦੇਸ਼ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੰਕਲਪ ਹੈ।