ਸ੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰੰਨ
ਪੱੱਖੋਵਾਲ-ਸਰਾਭਾ, 23 ਅਗਸਤ (ਖੁਸ਼ਵਿੰਦਰ ਸਿੰਘ ਸਰਾਭਾ) ਮਾਲਵੇ ਦੇ ਖੇਤਰ ਵਿੱਚ ਸਿੱੱਖੀ ਨੂੰ ਪ੍ਰਫ਼ੁੱਲਿਤ ਕਰਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲੇ, ਧੰਨ ਧੰਨ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲੇ ਅਤੇ ਧੰਨ ਧੰਨ ਬਾਬਾ ਸਾਧੂ ਸਿੰਘ ਸ਼੍ਰੀ ਨਾਨਕਸਰ ਸਾਧੁ ਆਸ਼ਰਮ ਠਾਠ ਕੈਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਸੰਪੰਨ ਹੋ ਗਿਆ। ਅੱਜ ਆਖਰੀ ਦਿਨ ਸਜਾਏ ਧਾਰਮਿਕ ਦੀਵਾਨ ਦੌਰਾਨ ਵੱਖ-ਵੱਖ ਸੰਤ ਮਹਾਂਪੁਰਖਾਂ ਤੇ ਕੀਰਤਨੀ ਜੱੱਥਿਆਂ ਨੇ ਗੁਰਬਾਣੀ ਪ੍ਰਸੰਗ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ।
ਪੱੱਖੋਵਾਲ-ਸਰਾਭਾ, 23 ਅਗਸਤ (ਖੁਸ਼ਵਿੰਦਰ ਸਿੰਘ ਸਰਾਭਾ) ਮਾਲਵੇ ਦੇ ਖੇਤਰ ਵਿੱਚ ਸਿੱੱਖੀ ਨੂੰ ਪ੍ਰਫ਼ੁੱਲਿਤ ਕਰਨ ਵਿੱਚ ਅਹਿਮ ਰੋਲ ਨਿਭਾਉਣ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲੇ, ਧੰਨ ਧੰਨ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲੇ ਅਤੇ ਧੰਨ ਧੰਨ ਬਾਬਾ ਸਾਧੂ ਸਿੰਘ ਸ਼੍ਰੀ ਨਾਨਕਸਰ ਸਾਧੁ ਆਸ਼ਰਮ ਠਾਠ ਕੈਲੇ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਸ਼੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਸੰਪੰਨ ਹੋ ਗਿਆ। ਅੱਜ ਆਖਰੀ ਦਿਨ ਸਜਾਏ ਧਾਰਮਿਕ ਦੀਵਾਨ ਦੌਰਾਨ ਵੱਖ-ਵੱਖ ਸੰਤ ਮਹਾਂਪੁਰਖਾਂ ਤੇ ਕੀਰਤਨੀ ਜੱੱਥਿਆਂ ਨੇ ਗੁਰਬਾਣੀ ਪ੍ਰਸੰਗ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਅੱਜ ਸਵੇਰੇ ਪਹਿਲਾਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਸਜਾਏ ਧਾਰਮਿਕ ਦੀਵਾਨ ਦੌਰਾਨ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਥਾ ਕਰਦਿਆਂ ਕਿਹਾ ਕਿ ਸਿੱਖ ਇੱਕ ਸੰਪੂਰਨ ਧਰਮ ਹੈ। ਇਸ ਲਈ ਸਾਨੂੰ ਆਪਣੇ ਗੁਰੂਆਂ ਵਲੋਂ ਦਰਸਾਏ ਮਾਰਗ ’ਤੇ ਚੱੱਲਦਿਆਂ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਪਵਿੱਤਰ ਫਲਸਫ਼ੇ ਨੂੰ ਅਪਣਾ ਕੇ ਗੁਰਸਿੱਖੀ ਭਰਿਆ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਪੱਛਮੀ ਪ੍ਰਭਾਵ ਹੇਠ ਆ ਕੇ ਸਿੱਖੀ ਤੋਂ ਦੂਰ ਜਾ ਰਹੀ ਨੌਜਵਾਨ ਪੀੜੀ ਨੂੰ ਮੁੜ ਸਿੱਖੀ ਵੱਲ ਪ੍ਰੇਰਿਤ ਕਰਕੇ ਦੇਸ਼ ਵਿਦੇਸ਼ ’ਚ ਲੱਗੇ ਸਿੱਖੀ ਦੇ ਬੂਟੇ ਨੂੰ ਹਰਿਆ ਭਰਿਆ ਬਣਾਇਆ ਜਾ ਸਕੇ। ਦੀਵਾਨ ਦੌਰਾਨ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆ ਨੇ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਲਵੇ ਦੀ ਪਵਿੱਤਰ ਧਰਤੀ ’ਤੇ ਸੈਂਕੜੇ ਸੰਤਾਂ ਮਹਾਂਪੁਰਖਾਂ ਨੇ ਜਨਮ ਲਿਆ ਤੇ ਇਸ ਉਪਰ ਤਪ ਕੀਤਾ ਹੈ। ਅੰਤ ’ਚ ਬਾਹਰੋ ਆਏ ਸਮੂਹ ਸੰਤਾਂ ਮਹਾਂਪੁਰਖਾ ਨੂੰ ਸਨਮਾਨਿਤ ਕਰਦਿਆਂ ਸ਼੍ਰੀ ਨਾਨਕਸਰ ਸਾਧੂ ਆਸ਼ਰਮ ਠਾਠ ਕੈਲੇ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਕੈਲੇ ਨੇ ਸਿਰੋਪਾਓ, ਸ਼੍ਰੀ ਸਾਹਿਬ ਤੇ ਲੋਈ ਭੇਂਟ ਕੀਤੀ। ਇਸ ਮੌਕੇ ਅਮਰੀਕ ਸਿੰਘ ਪੁੜੈਣ, ਬਾਬਾ ਵਿਸਾਖਾ ਸਿੰਘ, ਬਾਬਾ ਗੁਰਮੇਲ ਸਿੰਘ ਨਾਨਕਸਰ, ਭਾਈ ਜਸ਼ਨਦੀਪ ਸਿੰਘ ਰਾਏਕੋਟ, ਸੰਤ ਬਾਬਾ ਹਰਪਾਲ ਸਿੰਘ ਚੱਕ ਸਰਾਏ ਵਾਲੇ, ਸੰਤ ਬਾਬਾ ਮੁਖਤਿਆਰ ਸਿੰਘ, ਬਾਬਾ ਹਰਚੰਦ ਸਿੰਘ ਸਿਆੜ੍ਹ ਵਾਲੇ, ਸੰਤ ਬਾਬਾ ਸੇਵਾ ਸਿੰਘ, ਬਾਬਾ ਜਗਤਾਰ ਸਿੰਘ ਕਾਨਗੜ੍ਹ ਵਾਲੇ, ਬਾਬਾ ਬੱਗਾ ਸਿੰਘ ਵਿਰਕਾਂ ਵਾਲੇ, ਬਾਬਾ ਹਰਦੀਪ ਸਿੰਘ ਢੈਪਈ, ਭਾਈ ਅਮ੍ਰਿਤਪਾਲ ਸਿੰਘ ਆਦਿ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਗੁਰੂ ਵਾਲੇ ਬਣਨ ਦੀ ਪ੍ਰੇਰਣਾਂ ਦਿੱਤੀ।