24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਡੀ. ਪੀ. ਐੱਸ. ਖੰਨਾ ਨੇ ਮਨਾਇਆ ਸਕ੍ਰੀਨ ਤੋਂ ਦੂਰ ਇੱਕ ਹਫ਼ਤਾ

ਖੰਨਾ, 23 ਅਗਸਤ (ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਦੇ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਉਤਸ਼ਾਹ ਨਾਲ ‘ਟੈਕਨੋਲੋਜੀ-ਫਰੀ ਵੀਕ’ (ਟੈਕਨੋਲੋਜੀ ਤੋਂ ਮੁਕਤ ਹਫ਼ਤਾ) ਮਨਾਇਆ ਗਿਆ। ਨੰਨ੍ਹੇ ਬੱਚਿਆਂ ਨੇ ਸਪੋਰਟਸ ਅਧਿਆਪਕਾ ਮੁਕਤਾ ਜੋਸ਼ੀ ਦੇ ਨਾਲ ਜੋਸ਼ ਭਰੇ ਯੋਗ ਅਤੇ ਐਰੋਬਿਕਸ ਸੈਸ਼ਨ ਵਿੱਚ ਭਾਗ ਲਿਆ।

ਅਜੀਤ ਡੈਸਕ 24-08-2026
ਖੰਨਾ, 23 ਅਗਸਤ (ਲਾਲ)-ਦਿੱਲੀ ਪਬਲਿਕ ਸਕੂਲ ਖੰਨਾ ਦੇ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਉਤਸ਼ਾਹ ਨਾਲ ‘ਟੈਕਨੋਲੋਜੀ-ਫਰੀ ਵੀਕ’ (ਟੈਕਨੋਲੋਜੀ ਤੋਂ ਮੁਕਤ ਹਫ਼ਤਾ) ਮਨਾਇਆ ਗਿਆ। ਨੰਨ੍ਹੇ ਬੱਚਿਆਂ ਨੇ ਸਪੋਰਟਸ ਅਧਿਆਪਕਾ ਮੁਕਤਾ ਜੋਸ਼ੀ ਦੇ ਨਾਲ ਜੋਸ਼ ਭਰੇ ਯੋਗ ਅਤੇ ਐਰੋਬਿਕਸ ਸੈਸ਼ਨ ਵਿੱਚ ਭਾਗ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਕੈਰਮ, ਸ਼ਤਰੰਜ ਅਤੇ ਸੱਪ-ਸੀੜ੍ਹੀ ਵਰਗੀਆਂ ਇਨਡੋਰ ਖੇਡਾਂ ਦਾ ਵੀ ਆਨੰਦ ਮਾਣਿਆ। ਬੱਚਿਆਂ ਨੇ ’ਲੁਕਣ ਮੀਚੀ, ’ਕੋਕਲਾ ਛਪਾਕੀ ਅਤੇ ’ਪੋਸ਼ਣਪਾ’ ਵਰਗੀਆਂ ਰਵਾਇਤੀ ਖੇਡਾਂ ਵੀ ਖੇਡੀਆਂ ਅਤੇ ਸਕ੍ਰੀਨ ਤੋਂ ਦੂਰ ਆਪਣੇ ਦੋਸਤਾਂ ਨਾਲ ਖੁਸ਼ੀ ਭਰੇ ਪਲ ਬਿਤਾਏ।ਪ੍ਰਿੰਸੀਪਲ ਸੁਸ਼ਮਿਤਾ ਕਾਨੂੰਗੋ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੱਚਿਆਂ ਨੂੰ ਟੈਕਨੋਲੋਜੀ ਤੋਂ ਦੂਰ ਰਹਿ ਕੇ ਖੇਡਣ, ਇੱਕ-ਦੂਜੇ ਨਾਲ ਘੁਲਣ-ਮਿਲਣ ਅਤੇ ਆਪਣੇ ਬਚਪਨ ਦਾ ਆਨੰਦ ਮਾਣਨ ਦੇ ਮੌਕੇ ਦੇਣਾ ਬਹੁਤ ਜ਼ਰੂਰੀ ਹੈ।
ਪਿਛਲੀ ਖ਼ਬਰ ਤੀਰਥ ਯਾਤਰਾ ਤਹਿਤ ਹਰਿਦੁਆਰ-ਰਿਸ਼ੀਕੇਸ਼ ਦੇ ਦਰਸ਼ਨਾ ਲਈ ਮਲੌਦ ਤੋਂ ਬੱਸ ਰਵਾਨਾ ਅਗਲੀ ਖ਼ਬਰ ਐਨ. ਪੀ. ਕੇ. ਖਾਦ ਦੇ ਭਾਅ ’ਚ ਵਾਧੇ ਦੀ ਕਿਸਾਨ ਆਗੂਆਂ ਵਲੋਂ ਨਿੰਦਾ ਭਾਅ ਵਾਪਸ ਨਾ ਲਏ ਤਾਂ ਸੜਕਾਂ ‘ਤੇ ਉੱਤਰਨਗੇ ਕਿਸਾਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।