25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸੁੱਤੇ ਹੋਏ ਪਤੀ-ਪਤਨੀ ਨੂੰ ਕਮਰੇ ’ਚ ਬੰਦ ਕਰ ਚੋਰ ਸੋਨੇ, ਚਾਂਦੀ ਦੇ ਗਹਿਣੇ ਲੈ ਕੇ ਹੋਏ ਫ਼ਰਾਰ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਏ ਚੋਰ

ਕੁਹਾੜਾ, 24 ਅਗਸਤ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਅਧੀਨ ਪੈਂਦੇ ਇਲਾਕੇ ਅੰਦਰ ਚੋਰ ਇੱਕ ਕਿਸਾਨ ਦੇ ਘਰ ਵਿਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਪਿੰਡ ਬੋੜੇ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਖੇਤਾਂ ਵਿਚ ਬਣਿਆ ਹੋਇਆ ਹੈ ਅਤੇ ਬੱਚੇ ਵਿਦੇਸ਼ ਗਏ ਹੋਣ ਕਾਰਨ ਉਹ ਪਤੀ-ਪਤਨੀ ਹੀ ਘਰ ਵਿਚ ਰਹਿੰਦੇ ਹਨ।

ਅਜੀਤ ਡੈਸਕ 25-08-2026
ਕੁਹਾੜਾ, 24 ਅਗਸਤ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਅਧੀਨ ਪੈਂਦੇ ਇਲਾਕੇ ਅੰਦਰ ਚੋਰ ਇੱਕ ਕਿਸਾਨ ਦੇ ਘਰ ਵਿਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਏ। ਪਿੰਡ ਬੋੜੇ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਘਰ ਖੇਤਾਂ ਵਿਚ ਬਣਿਆ ਹੋਇਆ ਹੈ ਅਤੇ ਬੱਚੇ ਵਿਦੇਸ਼ ਗਏ ਹੋਣ ਕਾਰਨ ਉਹ ਪਤੀ-ਪਤਨੀ ਹੀ ਘਰ ਵਿਚ ਰਹਿੰਦੇ ਹਨ। ਬੀਤੀ ਰਾਤ ਉਹ ਆਪਣੇ ਕਮਰੇ ਵਿਚ ਸੁੱਤੇ ਪਏ ਸਨ। ਚੋਰ ਰਾਤ ਘਰ ਦੇ ਨਾਲ ਬਣੇ ਸਟੋਰ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਸਭ ਤੋਂ ਪਹਿਲਾਂ ਆ ਕੇ ਕਮਰੇ ਨੂੰ ਬਾਹਰੋਂ ਕੁੰਡੀ ਲਗਾ ਦਿੱਤੀ ਅਤੇ ਫਿਰ ਸਟੋਰ ਵਿਚ ਪਈ ਪੇਟੀ ਦੀ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕੀਤੀ , ਜਿਸ ‘ਚੋਂ ਕਰੀਬ 5 ਤੋਂ 6 ਤੋਲੇ ਸੋਨਾ ਅਤੇ 12-15 ਤੋਲੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਕਿਸਾਨ ਨਿਰਮਲ ਸਿੰਘ ਅਨੁਸਾਰ ਇਹ ਚੋਰ ਰਾਤ ਕਰੀਬ 1 ਵਜੇ ਤੋਂ ਬਾਅਦ ਘਰ ਅੰਦਰ ਦਾਖਲ ਹੋਏ ਅਤੇ ਜਦੋਂ ਉਹ ਤੜਕੇ ਪਤੀ-ਪਤਨੀ ਉੱਠਣ ਲੱਗੇ ਤਾਂ ਦਰਵਾਜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਬਾਹਰੋਂ ਕੁੰਡੀ ਲੱਗੀ ਹੋਈ ਸੀ। ਉਸ ਨੇ ਦੱਸਿਆ ਕਿ ਬੜੀ ਮੁਸ਼ਕਿਲ ਨਾਲ ਉਸ ਨੇ ਬਾਹਰੋਂ ਲੱਗੀ ਕੁੰਡੀ ਨੂੰ ਤੋੜਿਆ ਅਤੇ ਜਦੋਂ ਬਾਹਰ ਆ ਕੇ ਨਾਲ ਲੱਗਦੇ ਸਟੋਰ ਵਿਚ ਦੇਖਿਆ ਤਾਂ ਸਾਰਾ ਸਮਾਨ ਬਿਖਰਿਆ ਪਿਆ ਸੀ ਅਤੇ ਪੇਟੀ ‘ਚੋਂ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ। ਕਿਸਾਨ ਅਨੁਸਾਰ ਉਸ ਦਾ ਕਰੀਬ 12 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋ ਗਿਆ। ਚੋਰੀ ਦੀ ਸੂਚਨਾ ਕਿਸਾਨ ਵਲੋਂ ਥਾਣਾ ਕੂੰਮਕਲਾਂ ਪੁਲਿਸ ਨੂੰ ਕਰ ਦਿੱਤੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵਲੋਂ ਮੌਕੇ ‘ਤੇ ਆ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਨੇ ਦੱਸਿਆ ਚੋਰਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਕੈਮਰੇ ਵਿਚ ਕੈਦ ਹੋ ਚੁੱਕੀ ਹੈ। ਪੁਲਿਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ।
ਪਿਛਲੀ ਖ਼ਬਰ 55 ਗ੍ਰਾਮ ਹੈਰੋਇਨ ਨਾਲ ਔਰਤ ਸਮੇਤ 2 ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਜਸਮੀਨ ਕੌਰ ਨੇ ਪਾਵਰ ਲਿਫ਼ਟਿੰਗ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।