26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਕੋਟਲੀ ਨੇ ਨਗਰ ਕੌਂਸਲ ਦੀ ਮੀਟਿੰਗ ਦੇ ਪ੍ਰਸਤਾਵਾਂ ’ਤੇ ਚੁੱਕੇ ਸਵਾਲ, ਗੰਭੀਰ ਦੋਸ਼ ਲਗਾਏ

ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਨਗਰ ਕੌਂਸਲ ਮੀਟਿੰਗ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵਾਂ ’ਤੇ ਸਵਾਲ ਚੁੱਕਦੇ ਹੋਏ ਗੰਭੀਰ ਦੋਸ਼ ਲਗਾਏ। ਇੱਕ ਦਿਨ ਪਹਿਲਾਂ ਹੋਈ ਮੀਟਿੰਗ ਬਾਰੇ ਕੋਟਲੀ ਨੇ ਕਿਹਾ ਕਿ ’ਆਪ’ ਨੇ ਪਿਛਲੀਆਂ ਚੋਣਾਂ ਦੌਰਾਨ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਅਤੇ ਵਾਰਡਬੰਦੀ ਰਾਹੀਂ ਨਗਰ ਕੌਂਸਲ ਬਣਾਈ ਸੀ, ਪਰ ਹੁਣ ’ਆਪ’ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਹੈ।

ਅਜੀਤ ਡੈਸਕ 26-08-2026
ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਨਗਰ ਕੌਂਸਲ ਮੀਟਿੰਗ ਵਿੱਚ ਪੇਸ਼ ਕੀਤੇ ਗਏ ਪ੍ਰਸਤਾਵਾਂ ’ਤੇ ਸਵਾਲ ਚੁੱਕਦੇ ਹੋਏ ਗੰਭੀਰ ਦੋਸ਼ ਲਗਾਏ। ਇੱਕ ਦਿਨ ਪਹਿਲਾਂ ਹੋਈ ਮੀਟਿੰਗ ਬਾਰੇ ਕੋਟਲੀ ਨੇ ਕਿਹਾ ਕਿ ’ਆਪ’ ਨੇ ਪਿਛਲੀਆਂ ਚੋਣਾਂ ਦੌਰਾਨ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਅਤੇ ਵਾਰਡਬੰਦੀ ਰਾਹੀਂ ਨਗਰ ਕੌਂਸਲ ਬਣਾਈ ਸੀ, ਪਰ ਹੁਣ ’ਆਪ’ ਪਾਰਟੀ ਦੇ ਅੰਦਰ ਅੰਦਰੂਨੀ ਕਲੇਸ਼ ਹੈ। ਜਿਸ ਕਾਰਨ ਪ੍ਰੈਸ ਨੂੰ ਮੀਟਿੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਕੋਟਲੀ ਨੇ ਕਿਹਾ ਕਿ ਸੋਮਵਾਰ ਦੀ ਨਗਰ ਕੌਂਸਲ ਮੀਟਿੰਗ ਵਿੱਚ ਪ੍ਰਧਾਨ ਵੱਲੋਂ ਔਰਤ ਕੌਸਲਰਾਂ ਨਾਲ ਕੀਤਾ ਗਿਆ ਦੁਰਵਿਵਹਾਰ ਕੀਤਾ ਗਿਆ ਜੋ ਕਿ ਬਹੁਤ ਨਿੰਦਣਯੋਗ ਹੈ। ਮੀਟਿੰਗਾਂ ਵਿੱਚ ਕੌਂਸਲਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਵੱਲ ਧਿਆਨ ਨਾ ਦੇਣਾ ਅਤੇ ਮਹਿਲਾ ਕੌਂਸਲਰਾਂ ਦੇ ਸਵਾਲਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਸਮਝ ਤੋਂ ਪਰੇ ਹੈ। ਔਰਤਾਂ ਨਗਰ ਕੌਂਸਲ ਦਾ 33 ਪ੍ਰਤੀਸ਼ਤ ਹਿੱਸਾ ਹਨ, ਫਿਰ ਵੀ ਮੀਟਿੰਗਾਂ ਵਿੱਚ ਉਨ੍ਹਾਂ ਨਾਲ ਗ਼ਲਤ ਵਿਹਾਰ ਕੀਤਾ ਜਾਂਦਾ ਹੈ। ਹਾਊਸ ਮੀਟਿੰਗਾਂ ਦੌਰਾਨ ਆਮ ਆਦਮੀ ਪਾਰਟੀ ਦੀ ਨਗਰ ਕੌਂਸਲ ਦਾ ਵਿਵਹਾਰ ਇੱਕ ਨਵੇਂ ਰੁਝਾਨ ਨੂੰ ਜਨਮ ਦੇ ਰਿਹਾ ਹੈ। ਕੋਟਲੀ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਨੇ ਹਾਊਸ ਮੀਟਿੰਗਾਂ ਦੌਰਾਨ ਪੇਸ਼ ਕੀਤੇ ਗਏ ਕਿਸੇ ਵੀ ਪ੍ਰਸਤਾਵ ’ਤੇ ਆਪਣੇ ਹੀ ਕੌਂਸਲਰਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ, ਜਿਸ ਕਾਰਨ ’ਆਪ’ ਦੇ ਆਪਣੇ ਹੀ ਕੌਂਸਲਰਾਂ ਨੇ ਵੀ ਵਿਰੋਧ ਕੀਤਾ। ਖਾਸ ਤੌਰ ’ਤੇ, ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਨਿਰਦੇਸ਼ਾਂ ’ਤੇ, ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਲੁਕਾਉਣ ਲਈ ਪ੍ਰੈਸ ਨੂੰ ਨਗਰ ਕੌਂਸਲ ਮੀਟਿੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਕੋਟਲੀ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੀ ਲਾਈਵ ਕਵਰੇਜ ਪ੍ਰਸਾਰਿਤ ਕੀਤੀ ਜਾ ਰਹੀ ਹੈ, ਤਾਂ ਨਗਰ ਕੌਂਸਲ ਵਿੱਚ ਕੌਂਸਲਰਾਂ ਦੀਆਂ ਆਵਾਜ਼ਾਂ ਨੂੰ ਕਿਉ ਦਬਾਇਆ ਜਾ ਰਿਹਾ ਹੈ। ਜਦੋਂ ਤੋਂ ਆਮ ਆਦਮੀ ਪਾਰਟੀ (ਆਪ) ਨੇ ਨਗਰ ਕੌਂਸਲ ਬਣਾਈ ਹੈ, ਉਦੋਂ ਤੋਂ ਪ੍ਰੈਸ ਨੂੰ ਨਗਰ ਕੌਂਸਲ ਮੀਟਿੰਗਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ, ਇਸਦੀ ਕਾਂਗਰਸ ਸਖਤ ਨਿੰਦਾ ਕਰਦੀ ਹੈ। ਕੀ ਇਹ ਇੱਕ ਨਵਾਂ ਬਦਲਾਅ ਹੈ? ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਜੀਟੀ ਰੋਡ ’ਤੇ ਬਿਜਲੀ ਦੀਆਂ ਲਾਈਨਾਂ ਜ਼ਮੀਨਦੋਜ਼ ਕਰਨ ਲਈ ਨਗਰ ਕੌਂਸਲ ਮੀਟਿੰਗ ਵਿੱਚ 20 ਕਰੋੜ ਰੁਪਏ ਦੀ ਲਾਗਤ ਦਾ ਪ੍ਰਸਤਾਵ ਲਿਆਂਦਾ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਬਿਜਲੀ ਵਿਭਾਗ 10 ਕਰੋੜ ਰੁਪਏ ਖਰਚ ਕਰੇਗਾ, ਜਦੋਂ ਕਿ ਨਗਰ ਕੌਂਸਲ ’ਤੇ 10 ਕਰੋੜ ਰੁਪਏ ਦਾ ਵਿੱਤੀ ਬੋਝ ਪਾਇਆ ਜਾ ਰਿਹਾ ਹੈ, ਜੋ ਕਿ ਬਿਲਕੁਲ ਗ਼ਲਤ ਹੈ। ਖੰਨਾ ਦੇ ਵਸਨੀਕਾਂ ’ਤੇ ਇੰਨਾ ਵੱਡਾ ਵਿੱਤੀ ਬੋਝ ਪਾਉਣ ਨਾਲ ਸ਼ਹਿਰ ਦੇ ਵਿਕਾਸ ਵਿੱਚ ਰੁਕਾਵਟ ਪਵੇਗੀ। ਕੋਟਲੀ ਨੇ ਕਿਹਾ ਕਿ ਮੰਤਰੀ ਸੌਂਦ ਕੋਲ ਬਿਜਲੀ ਵਿਭਾਗ ਹੈ, ਅਤੇ ਜੇਕਰ ਅਜਿਹਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਤਾਂ ਪੰਜਾਬ ਸਰਕਾਰ ਨੂੰ ਇਸਦਾ ਖਰਚਾ ਚੁੱਕਣਾ ਚਾਹੀਦਾ ਸੀ, ਪਰ ਇਹ ਬੋਝ ਨਗਰ ਕੌਂਸਲ ’ਤੇ ਪਾਇਆ ਜਾ ਰਿਹਾ ਹੈ। ਕੋਟਲੀ ਨੇ ਕਿਹਾ ਕਿ ’ਆਪ’ ਅਜਿਹੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ ਜੋ ਸ਼ਹਿਰ ਲਈ ਬਹੁਤ ਨੁਕਸਾਨਦੇਹ ਸਾਬਤ ਹੋਣਗੀਆਂ। ਕੋਟਲੀ ਨੇ ਕਿਹਾ ਕਿ ਸੌਂਦ ਨੇ ਵਾਅਦਾ ਕੀਤਾ ਸੀ ਕਿ ਜਦੋਂ ’ਆਪ’ ਦੀ ਨਗਰ ਕੌਂਸਲ ਬਣੇਗੀ, ਤਾਂ ਸ਼ਹਿਰ ਦਾ ਹਰ ਰੋਜ਼ ਵਿਕਾਸ ਕੀਤਾ ਜਾਵੇਗਾ, ਪਰ ਹੁਣ ਸਥਿਤੀ ਸਾਰਿਆਂ ਦ ਸਾਹਮਣੇ ਹੈ। ਕੋਟਲੀ ਨੇ ਕਿਹਾ ਕਿ ਅਜਿਹਾ ਪ੍ਰਸਤਾਵ ਕਾਂਗਰਸ ਸ਼ਾਸਿਤ ਨਗਰ ਕੌਂਸਲ ਕੋਲ ਲਿਆਂਦਾ ਗਿਆ ਸੀ, ਪਰ ਉਸ ਸਮੇਂ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਨੇ ਕਿਹਾ ਸੀ ਕਿ ਸਰਕਾਰ ਨੂੰ ਇਸ ਪ੍ਰੋਜੈਕਟ ਲਈ ਫੰਡ ਦੇਣਾ ਚਾਹੀਦਾ ਹੈ, ਜਦੋਂ ਕਿ ਸਰਕਾਰ ਆਪਣੇ ਸਟੈਂਡ ਤੋਂ ਮੁਕਰ ਰਹੀ ਹੈ। ਕੋਟਲੀ ਨੇ ਕਿਹਾ ਕਿ ਇੱਕ ਹੋਰ ਪ੍ਰਸਤਾਵ ਜੋਕਿ ਸੀਬੀਜੀ ਦਾ ਹੈ, ਉਸ ਵਿੱਚ ਨਗਰ ਕੌਂਸਲ ਤੇ 5.62 ਕਰੋੜ ਦਾ ਵਿੱਤੀ ਬੋਝ ਪਾ ਰਿਹਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਇਹ ਖਾਸ ਵਿਅਕਤੀ ਦੇ ਪੱਖ ਵਿੱਚ ਕੀਤਾ ਜਾ ਰਿਹਾ ਹੈ। ਕੋਟਲੀ ਨੇ ਕਿਹਾ ਕਿ ਸ਼ਹਿਰ ਦੀ ਸੀਵਰੇਜ ਅਤੇ ਸੈਨੀਟੇਸ਼ਨ ਪ੍ਰਣਾਲੀ ਬਹੁਤ ਮਾੜੀ ਹਾਲਤ ਵਿੱਚ ਹੈ। ਕਾਂਗਰਸੀ ਕੌਂਸਲਰਾਂ ਦੇ ਵਾਰਡਾਂ ਵਿੱਚੋਂ ਕਰਮਚਾਰੀਆਂ ਨੂੰ ਕੱਢਿਆ ਜਾ ਰਿਹਾ ਹੈ, ਅਤੇ ਵਿਤਕਰੇ ਦੀ ਨੀਤੀ ਅਪਣਾਈ ਜਾ ਰਹੀ ਹੈ। ਕੋਟਲੀ ਨੇ ਕਿਹਾ ਕਿ ਸੌਂਦ ਕਿਸੇ ਵੀ ਹਾਊਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਰਿਹਾ, ਉਸਨੂੰ ਸ਼ਹਿਰ ਦੀ ਕੋਈ ਚਿੰਤਾ ਨਹੀਂ ਹੈ, ਅਤੇ ਸਿਰਫ ਭ੍ਰਿਸ਼ਟਾਚਾਰ ਵਲ ਧਿਆਨ ਹੈ। ਇਸ ਮੌਕੇ ਤੇ ਸਾਬਕ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਹਰਿੰਦਰ ਸਿੰਘ ਰਿੰਟਾ, ਅਮਰੀਸ਼ ਕਾਲੀਆ, ਗੁਰਮੀਤ ਸਿੰਘ ਨਾਗਪਾਲ ਆਦਿ ਨੇਤਾ ਹਾਜ਼ਰ ਸਨ।
ਪਿਛਲੀ ਖ਼ਬਰ ਲਾਪਤਾ ਵਿਦਿਆਰਥੀ ਪੁਲਿਸ ਨੇ ਰਾਜਸਥਾਨ ਤੋਂ ਕੀਤੇ ਬਰਾਮਦ ਅਗਲੀ ਖ਼ਬਰ ਵਿਕਟੋਰੀਆ ਸਕੂਲ ਲਹਿਰਾ ਵਲੋਂ ਜ਼ਿਲ੍ਹਾ ਕਿੱਕਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।