26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਹਿਮਦਗੜ੍ਹ ਦੇ ਵਸਨੀਕ ਅਵਤਾਰ ਨੰਨੜੇ ਨੇ ਕੈਨੇਡਾ ’ਚ ਇਤਿਹਾਸ ਰਚਿਆ

ਅਹਿਮਦਗੜ੍ਹ, 25 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)- ਅਹਿਮਦਗੜ੍ਹ ਸ਼ਹਿਰ ਨਾਲ ਸਬੰਧਤ ਅਵਤਾਰ ਨੰਨੜੇ ਨੇ ਕੈਨੇਡਾ ਵਿੱਚ ਨਿਸ਼ਾਨੇਬਾਜ਼ੀ ਦੇ ਖੇਤਰ ਵਿੱਚ ਇਤਿਹਾਸ ਰਚਦਿਆਂ 142ਵੀਂ ਕਨੇਡੀਅਨ ਫੁੱਲਬੋਰ ਰਾਸ਼ਟਰੀ ਚੈਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਪ੍ਰਮੁੱਖ ਵਿਅਕਤੀਗਤ ਖਿਤਾਬ ਆਪਣੇ ਨਾਮ ਕੀਤੇ ਹਨ। ਐਡਮਿਨਟਨ, ਓਨਟਾਰੀਓ ਰਹਿੰਦੇ ਅਵਤਾਰ ਨੰਨੜੇ ਇਸ ਮੁਕਾਬਲੇ ਵਿਚ ਮਾਣਯੋਗ ਗਵਰਨਰ ਜਨਰਲ ਪੁਰਸਕਾਰ ਅਤੇ ਕੈਨੇਡੀਅਨ ਗੋਲਡ ਕਰਾਸ (ਗ੍ਰੈਂਡ ਐਗਰੀਗੇਟ) ਜਿੱਤਣ ਵਾਲੇ ਸਿਰਫ਼ ਤੀਜੇ ਵਿਅਕਤੀ ਬਣ ਗਏ ਹਨ।

ਅਜੀਤ ਡੈਸਕ 26-08-2026
ਅਹਿਮਦਗੜ੍ਹ, 25 ਅਗਸਤ (ਅੰਮ੍ਰਿਤਪਾਲ ਸਿੰਘ ਕੈਲੇ)- ਅਹਿਮਦਗੜ੍ਹ ਸ਼ਹਿਰ ਨਾਲ ਸਬੰਧਤ ਅਵਤਾਰ ਨੰਨੜੇ ਨੇ ਕੈਨੇਡਾ ਵਿੱਚ ਨਿਸ਼ਾਨੇਬਾਜ਼ੀ ਦੇ ਖੇਤਰ ਵਿੱਚ ਇਤਿਹਾਸ ਰਚਦਿਆਂ 142ਵੀਂ ਕਨੇਡੀਅਨ ਫੁੱਲਬੋਰ ਰਾਸ਼ਟਰੀ ਚੈਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਪ੍ਰਮੁੱਖ ਵਿਅਕਤੀਗਤ ਖਿਤਾਬ ਆਪਣੇ ਨਾਮ ਕੀਤੇ ਹਨ। ਐਡਮਿਨਟਨ, ਓਨਟਾਰੀਓ ਰਹਿੰਦੇ ਅਵਤਾਰ ਨੰਨੜੇ ਇਸ ਮੁਕਾਬਲੇ ਵਿਚ ਮਾਣਯੋਗ ਗਵਰਨਰ ਜਨਰਲ ਪੁਰਸਕਾਰ ਅਤੇ ਕੈਨੇਡੀਅਨ ਗੋਲਡ ਕਰਾਸ (ਗ੍ਰੈਂਡ ਐਗਰੀਗੇਟ) ਜਿੱਤਣ ਵਾਲੇ ਸਿਰਫ਼ ਤੀਜੇ ਵਿਅਕਤੀ ਬਣ ਗਏ ਹਨ। ਇਹ ਦੋਵੇਂ ਖਿਤਾਬ ਨਿਸ਼ਾਨੇਬਾਜ਼ੀ ਦੇ ਖੇਤਰ ਵਿੱਚ ਬੇਹੱਦ ਵੱਕਾਰੀ ਮੰਨੇ ਜਾਂਦੇ ਹਨ। ਇਹ ਮੁਕਾਬਲਾ ਕੈਨੇਡੀਅਨ ਫੋਰਸਿਜ਼ ਬੇਸ ਬੋਰਡਨ, ਓਨਟਾਰੀਓ ਵਿਖੇ 18 ਤੋਂ 23 ਅਗਸਤ ਤੱਕ ਕਰਵਾਇਆ ਗਿਆ। ਇਸ ਤੋਂ ਪਹਿਲਾਂ 15 ਤੋਂ 17 ਅਗਸਤ ਤੱਕ ਓਨਟਾਰੀਓ ਪ੍ਰੋਵਿੰਸ਼ੀਅਲ ਰਾਈਫਲ ਚੈਂਪੀਅਨਸ਼ਿਪ ਵੀ ਕਰਵਾਈ ਗਈ। ਲਗਭਗ ਅੱਠ ਦਿਨ ਚੱਲੇ ਇਸ ਮੁਕਾਬਲੇ ਵਿੱਚ ਕੈਨੇਡਾ, ਗ੍ਰੇਟ ਬ੍ਰਿਟੇਨ, ਅਮਰੀਕਾ ਅਤੇ ਕੇਨੀਆ ਸਮੇਤ ਵੱਖ-ਵੱਖ ਦੇਸ਼ਾਂ ਦੇ 96 ਸੈਨਿਕ ਅਤੇ ਨਾਗਰਿਕ ਨਿਸ਼ਾਨੇਬਾਜ਼ਾਂ ਨੇ 300 ਤੋਂ 1,000 ਯਾਰਡ ਤੱਕ ਦੀ ਦੂਰੀ ਤੋਂ ਮੁਕਾਬਲਾ ਕੀਤਾ। ਮਾਣਯੋਗ ਗਵਰਨਰ ਜਨਰਲ ਪੁਰਸਕਾਰ ਵਿੱਚ ਅਵਤਾਰ ਨੰਨੜੇ ਨੇ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰਫ਼ ਇੱਕ ਅੰਕ ਗੁਆਇਆ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਗ੍ਰੈਂਡ ਐਗਰੀਗੇਟ ਵਿੱਚ 691.65 ਦਾ ਸਕੋਰ ਹਾਸਲ ਕਰਕੇ ਉਨ੍ਹਾਂ ਨੇ ਕੈਨੇਡੀਅਨ ਗੋਲਡ ਕਰਾਸ ਵੀ ਆਪਣੇ ਨਾਮ ਕਰ ਲਿਆ। ਇਸ ਉਪਲਬਧੀ ਦੀ ਖਾਸ ਗੱਲ ਇਹ ਹੈ ਕਿ ਆਮ ਤੌਰ ’ਤੇ ਦੋਵੇਂ ਵੱਕਾਰੀ ਖਿਤਾਬ ਵੱਖ-ਵੱਖ ਨਿਸ਼ਾਨੇਬਾਜ਼ ਜਿੱਤਦੇ ਹਨ। ਅਵਤਾਰ ਨੰਨੜੇ ਇਸ ਮੁਕਾਬਲੇ ਦੇ ਇਤਿਹਾਸ ਵਿੱਚ ਸਿਰਫ਼ ਤੀਜੇ ਵਿਅਕਤੀ ਹਨ, ਜਿਨ੍ਹਾਂ ਨੇ ਇੱਕੋ ਚੈਂਪੀਅਨਸ਼ਿਪ ਵਿੱਚ ਦੋਵੇਂ ਖਿਤਾਬ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਇਸੇ ਅੱਠ ਦਿਨਾਂ ਦੇ ਮੁਕਾਬਲਾ ਪ੍ਰੋਗਰਾਮ ਦੌਰਾਨ ਅਵਤਾਰ ਨੰਨੜੇ ਨੇ 14ਵੀਂ ਓਨਟਾਰੀਓ ਪ੍ਰੋਵਿੰਸ਼ੀਅਲ ਰਾਈਫਲ ਚੈਂਪੀਅਨਸ਼ਿਪ ਵਿੱਚ ਵੱਕਾਰੀ ਲੈਫਟੀਨੈਂਟ ਗਵਰਨਰ ਦਾ ਪੁਰਸਕਾਰ ਵੀ ਜਿੱਤਿਆ। ਅੰਤਰਰਾਸ਼ਟਰੀ ਟੀਮ ਮੁਕਾਬਲਿਆਂ ਵਿੱਚ ਵੀ ਅਵਤਾਰ ਨੰਨੜੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੇਟ ਬਰੇਨ ਰਾਈਫਲ ਟੀਮ ਨਾਲ ਮਿਲ ਕੇ ਉਨ੍ਹਾਂ ਨੇ ਅਮਰੀਕਾ ਟੀਮ ਮੈਚ, ਕਾਮਨਵੈਲਥ ਟੀਮ ਮੈਚ ਅਤੇ ਕਨੇਡਾ ਮੈਚ ਤਿੰਨੇ ਮੁਕਾਬਲੇ ਜਿੱਤ ਕੇ ਕਲੀਨ ਸਵੀਪ ਕੀਤਾ। ਅਵਤਾਰ ਨੰਨੜੇ ਦੀ ਇਹ ਇਤਿਹਾਸਕ ਉਪਲਬਧੀ ਨਾ ਸਿਰਫ਼ ਕੈਨੇਡਾ ਅਤੇ ਓਨਟਾਰੀਓ ਨਾਲ ਸਬੰਧਤ ਉਨ੍ਹਾਂ ਦੇ ਸਾਥੀਆਂ ਲਈ ਮਾਣ ਦਾ ਵਿਸ਼ਾ ਹੈ, ਸਗੋਂ ਅਹਿਮਦਗੜ੍ਹ ਵਰਗੇ ਸ਼ਹਿਰ ਲਈ ਵੀ ਮਾਣ ਵਾਲੀ ਗੱਲ ਹੈ। ਉਨ੍ਹਾਂ ਦੀ ਇਸ ਕਾਮਯਾਬੀ ਨਾਲ ਇਲਾਕੇ ਦੇ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਵਿੱਚ ਵੀ ਖੁਸ਼ੀ ਦੀ ਲਹਿਰ ਹੈ। ਇਸ ਸਾਨਦਾਰ ਪ੍ਰਾਪਤੀ ਤੇ ਅਹਿਮਦਗੜ੍ਹ ਤੋਂ ਨਗਰ ਕੌਸਲ ਪ੍ਰਧਾਨ ਕਮਲਜੀਤ ਸਿੰਘ ਉਭੀ, ਪ੍ਰਧਾਨ ਰਾਕੇਸ਼ ਗਰਗ, ਡਾ. ਸੁਨੀਤ ਹਿੰਦ, ਡਾ. ਅਰੁਣ ਵਰਮਾ, ਕੌਂਸਲਰ ਰਿੰਪੀ ਕੜਵਲ, ਤਰਲੋਚਨ ਸਿੰਘ ਚਾਪੜਾ, ਡਾਕਟਰ ਜੱਗੀ ਗਰਚਾ, ਲੱਕੀ ਗਰਚਾ, ਅਵਤਾਰ ਸਿੰਘ ਬੜਿੰਗ, ਤਰਸੇਮ ਗਰਗ, ਨਿਹਾਲ ਸਿੰਘ ਉਭੀ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ ਨੇ ਅਵਤਾਰ ਨੰਨੜੇ ਦੀ ਪ੍ਰਾਪਤੀ ਦਾ ਸਵਾਗਤ ਕਰਦਿਆਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
ਪਿਛਲੀ ਖ਼ਬਰ ਸਚਦੇਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸਾਹਨੇਵਾਲ ਵਿਖੇ ਤੀਜ ਦਾ ਜਸ਼ਨ ਅਗਲੀ ਖ਼ਬਰ ਡੀ. ਸੀ. ਦਫਤਰ ਅੱਗੇ ਦਿੱਤੇ ਜਾਣ ਵਾਲੇ ਧਰਨੇ ਸੰਬੰਧੀ ਨਾਰੰਗਵਾਲ ਵਿਖੇ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।