27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਕਰਮਜੀਤ ਸਿੰਘ ਮਾਛੀਵਾੜਾ ਥਾਣਾ ਦੇ ਨਵੇਂ ਮੁਖੀ ਬਣੇ

ਮਾਛੀਵਾੜਾ ਸਾਹਿਬ, 26 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਦੇ ਪੁਲਸ ਸਟੇਸ਼ਨ ਅਧੀਨ ਪੇਂਡੂ ਏਰੀਆ ਵੀ ਆਉਂਦਾ ਹੈ ਪਰ ਇੱਥੇ ਮੁਲਾਜ਼ਮਾਂ ਦੀ ਵੱਡੀ ਘਾਟ ਰਹਿੰਦੀ ਹੈ। ਥਾਣਾ ਮੁਖੀ ਦੀ ਬਦਲੀ ਥੋੜੀ ਦੇਰ ਬਾਅਦ ਹੀ ਹੋ ਜਾਂਦੀ ਹੈ।

ਮਾਛੀਵਾੜਾ ਥਾਣਾ ਦੇ ਨਵੇਂ ਮੁਖੀ ਕਰਮਜੀਤ ਸਿੰਘ। ਤਸਵੀਰ : ਰਾਜਦੀਪ ਅਲਬੇਲਾ 27-08-2026
ਮਾਛੀਵਾੜਾ ਸਾਹਿਬ, 26 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਦੇ ਪੁਲਸ ਸਟੇਸ਼ਨ ਅਧੀਨ ਪੇਂਡੂ ਏਰੀਆ ਵੀ ਆਉਂਦਾ ਹੈ ਪਰ ਇੱਥੇ ਮੁਲਾਜ਼ਮਾਂ ਦੀ ਵੱਡੀ ਘਾਟ ਰਹਿੰਦੀ ਹੈ। ਥਾਣਾ ਮੁਖੀ ਦੀ ਬਦਲੀ ਥੋੜੀ ਦੇਰ ਬਾਅਦ ਹੀ ਹੋ ਜਾਂਦੀ ਹੈ। 2 ਮਹੀਨੇ ਪਹਿਲਾਂ ਲਗਾਏ ਅਜਿਤੇਸ਼ ਕੌਸ਼ਲ ਦਾ ਤਬਾਦਲਾ ਕਰ ਦਿੱਤਾ ਗਿਆ ਜਿਨ੍ਹਾਂ ਤੋਂ ਬਾਅਦ ਮਹੀਨਾ ਕੁ ਪਹਿਲਾਂ ਲਗਾਏ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਵੀ ਬਦਲ ਦਿੱਤਾ ਗਿਆ ਹੈ ਜਿਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਕਾਫ਼ੀ ਹੱਦ ਤੱਕ ਨੱਥ ਪਾਉਂਦਿਆਂ ਕਾਫ਼ੀ ਪਰਚੇ ਦਰਜ ਕੀਤੇ। ਇਸ ਤੋਂ ਬਾਅਦ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਡਾ. ਦਰਪਨ ਆਹਲੂਵਾਲੀਆ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਕਰਮਜੀਤ ਸਿੰਘ ਨੂੰ ਮਾਛੀਵਾੜਾ ਥਾਣਾ ਦਾ ਨਵਾਂ ਮੁਖੀ ਨਿਯੁਕਤ ਕੀਤਾ ਗਿਆ ਹੈ। ਇੱਥੇ ਤਾਇਨਾਤ ਸਬ-ਇੰਸਪੈਕਟਰ ਚਰਨਜੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਨਵੇਂ ਥਾਣਾ ਮੁਖੀ ਕਰਮਜੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਇਲਾਵਾ ਥਾਣੇ ‘ਚ ਤਾਇਨਾਤ ਸਹਾਇਕ ਮੁਨਸ਼ੀ ਬਲਪ੍ਰੀਤ ਸਿੰਘ ਦਾ ਵੀ ਤਬਾਦਲਾ ਪਾਇਲ ਵਿਖੇ ਕਰ ਦਿੱਤਾ ਗਿਆ ਹੈ ਅਤੇ ਉੱਥੇ ਤਾਇਨਾਤ ਸਹਾਇਕ ਮੁਨਸ਼ੀ ਗੁਰਪ੍ਰੀਤ ਸਿੰਘ ਦਾ ਤਬਾਦਲਾ ਮਾਛੀਵਾੜਾ ਵਿਖੇ ਕੀਤਾ ਗਿਆ।
ਪਿਛਲੀ ਖ਼ਬਰ ਮੰਗਲੀ ਉੱਚੀ ਵਿਖੇ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਸਟਾਫ਼ ਨੇ ਕੀਤੀ ਹੜਤਾਲ ਮਰੀਜ਼ਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮ... ਅਗਲੀ ਖ਼ਬਰ ਮਹਿੰਗੇ ਪਿਆਜ਼ ਤੇ ਚੀਨੀ ਨੇ ਵਿਗਾੜਿਆ ਰਸੋਈ ਦਾ ਬਜਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।