ਮੀਰੀ ਪੀਰੀ ਖ਼ਾਲਸਾ ਮਾਰਚ ਦਾ ਹਲਕਾ ਪਾਇਲ ’ਚ ਭਲਕੇ ਹੋਵੇਗਾ ਸਵਾਗਤ- ਮਾਲੋ ਦੌਦ
ਮਲੌਦ, 29 ਅਗਸਤ (ਚਾਪੜਾ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸਿਧਾਂਤ ਦਾ ਸੁਨੇਹਾ ਘਰ-ਘਰ ਪਹੁੰਚਾਉਣ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਅਕਾਲ ਤਖ਼ਤ ਤੋਂ ਆਰੰਭ ਹੋਏ ਮੀਰੀ-ਪੀਰੀ ਖਾਲਸਾ ਮਾਰਚ ਭਲਕੇ 31 ਅਗਸਤ ਨੂੰ ਹਲਕਾ ਪਾਇਲ ਦੇ ਪਿੰਡਾਂ ਵਿੱਚੋਂ ਗੁਜਰੇਗਾ, ਜਿਸ ਦਾ ਸਿੱਖ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਹਲਕਾ ਪਾਇਲ ਯੂਥ ਵਿੰਗ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ ਨੇ ਕਿਹਾ ਕਿ ਇਹ ਮਾਰਚ ਪਿੰਡ ਮਾਜਰੀ ਵਿਖੇ ਦੁਪਹਿਰ 3 ਵਜੇ ਪੁੱਜੇਗਾ ਜਿਸ ਉਪਰੰਤ 3.
ਮਲੌਦ, 29 ਅਗਸਤ (ਚਾਪੜਾ)-ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ-ਪੀਰੀ ਦੇ ਸਿਧਾਂਤ ਦਾ ਸੁਨੇਹਾ ਘਰ-ਘਰ ਪਹੁੰਚਾਉਣ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਅਕਾਲ ਤਖ਼ਤ ਤੋਂ ਆਰੰਭ ਹੋਏ ਮੀਰੀ-ਪੀਰੀ ਖਾਲਸਾ ਮਾਰਚ ਭਲਕੇ 31 ਅਗਸਤ ਨੂੰ ਹਲਕਾ ਪਾਇਲ ਦੇ ਪਿੰਡਾਂ ਵਿੱਚੋਂ ਗੁਜਰੇਗਾ, ਜਿਸ ਦਾ ਸਿੱਖ ਸੰਗਤਾਂ ਵੱਲੋਂ ਸ਼ਰਧਾ ਅਤੇ ਸਤਿਕਾਰ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਹਲਕਾ ਪਾਇਲ ਯੂਥ ਵਿੰਗ ਦੇ ਪ੍ਰਧਾਨ ਜਸਪ੍ਰੀਤ ਸਿੰਘ ਮਾਲੋਦੌਦ ਨੇ ਕਿਹਾ ਕਿ ਇਹ ਮਾਰਚ ਪਿੰਡ ਮਾਜਰੀ ਵਿਖੇ ਦੁਪਹਿਰ 3 ਵਜੇ ਪੁੱਜੇਗਾ ਜਿਸ ਉਪਰੰਤ 3.40 ਵਜੇ ਪਾਇਲ, 4.00 ਵਜੇ ਘੁਡਾਣੀ, 4. 40 ਵਜੇ ਰਾੜਾ ਸਾਹਿਬ, 5 ਵਜੇ ਕਟਾਹਰੀ ਅਤੇ 5.20 ਵਜੇ ਲਾਪਰਾਂ ਵਿਖੇ ਪੁੱਜੇਗਾ, ਜਿਸ ਉਪਰੰਤ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਪੁੱਜੇਗਾ ਜਿੱਥੇ ਰਾਤੀ ਵਿਸ਼ਰਾਮ ਉਪਰੰਤ ਅੱਗੋਂ ਦੀ ਯਾਤਰਾ ਸ਼ੁਰੂ ਹੋਵੇਗੀ ਅਤੇ ਇਹ ਮਾਰਚ 4 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਕੇ ਸੰਪੂਰਨ ਹੋਵੇਗਾ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਇਸ ਮਾਰਚ ਵਿੱਚ ਸ਼ਮੂਲੀਅਤ ਕਰਨ।