ਬਿਜਲੀ ਦੇ ਸਤਾਏ ਕਿਸਾਨਾਂ ਨੇ ਪਾਇਲ ਗਰਿੱਡ ’ਚ ਕੀਤਾ ਰੋਸ ਪ੍ਰਦਰਸ਼ਨ
ਪਾਇਲ, 1 ਸਤੰਬਰ (ਨਿਜ਼ਾਮਪੁਰ -ਰਜਿੰਦਰ ਸਿੰਘ)-ਅੱਜ ਇੱਥੇ ਕਿਸਾਨਾਂ ਨੇ ਮੋਟਰਾਂ ਵਾਲੀ ਬਿਜਲੀ ਸਪਲਾਈ ਨਾਮਾਤਰ ਦੇਣ ਦੇ ਰੋਸ ਵਿਚ ਦਾਊਮਾਜਰਾ, ਚੀਮਾ, ਕਰੌਦੀਆਂ ਅਤੇ ਅਲੂਣਾ ਤੋਲਾ ਦੇ ਪਿੰਡਾਂ ਦੇ ਕਿਸਾਨਾਂ ਨੇ ਹੱਥ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ। ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਮੋਟਰਾਂ ਦੀ ਬਿਜਲੀ ਸਪਲਾਈ ਮਸਾ 2 ਤੋਂ 3 ਘੰਟੇ ਦਿੱਤੀ ਜਾ ਰਹੀ ਹੈ, ਜਿਸ ਕਰਕੇ ਝੋਨੇ ਦੀ ਫਸਲ ਸੋਕੇ ਕਾਰਨ ਫੂਸ ਬਣਦੀ ਜਾ ਰਹੀ ਹੈ।
ਪਾਇਲ, 1 ਸਤੰਬਰ (ਨਿਜ਼ਾਮਪੁਰ -ਰਜਿੰਦਰ ਸਿੰਘ)-ਅੱਜ ਇੱਥੇ ਕਿਸਾਨਾਂ ਨੇ ਮੋਟਰਾਂ ਵਾਲੀ ਬਿਜਲੀ ਸਪਲਾਈ ਨਾਮਾਤਰ ਦੇਣ ਦੇ ਰੋਸ ਵਿਚ ਦਾਊਮਾਜਰਾ, ਚੀਮਾ, ਕਰੌਦੀਆਂ ਅਤੇ ਅਲੂਣਾ ਤੋਲਾ ਦੇ ਪਿੰਡਾਂ ਦੇ ਕਿਸਾਨਾਂ ਨੇ ਹੱਥ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ। ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ਤੋਂ ਮੋਟਰਾਂ ਦੀ ਬਿਜਲੀ ਸਪਲਾਈ ਮਸਾ 2 ਤੋਂ 3 ਘੰਟੇ ਦਿੱਤੀ ਜਾ ਰਹੀ ਹੈ, ਜਿਸ ਕਰਕੇ ਝੋਨੇ ਦੀ ਫਸਲ ਸੋਕੇ ਕਾਰਨ ਫੂਸ ਬਣਦੀ ਜਾ ਰਹੀ ਹੈ। ਕਿਸਾਨ ਹਰਵਿੰਦਰ ਸਿੰਘ ਚੀਮਾ, ਮਲਕੀਤ ਸਿੰਘ ਨੀਲਾ, ਸਿਕੰਦਰ ਸਿੰਘ ਕਰੌਦੀਆਂ ਤੇ ਰਾਜਦੀਪ ਸਿੰਘ ਨੇ ਦੱਸਿਆ ਕਿ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜਲ ਫੂਕਣਾ ਪੈ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਜਦੋਂ ਦਾਊਮਾਜਰਾ ਤੇ ਅਲੂਣਾ ਤੋਲਾ ਫੀਡਰ ’ਤੇ ਤਾਇਨਾਤ ਜੇ ਈ ਜਸਵੀਰ ਸਿੰਘ ਘੜੂੰਆ ਨੂੰ ਬਿਜਲੀ ਸਪਲਾਈ ਸੰਬੰਧੀ ਫੋਨ ਕਰੋ ਤਾਂ ਉਹ ਫੋਨ ਨਹੀ ਚੁੱਕਦਾ। ਜਦੋ ਅੱਜ ਕਿਸਾਨਾਂ ਨੇ ਗਰਿੱਡ ’ਚ ਜੇ. ਈ. ਨੂੰ ਘੇਰਿਆ ਤਾਂ ਪਤਾ ਲੱਗਾ ਕਿ ਉਸ ਨੂੰ ਆਪਣੇ ਫੀਡਰਾਂ ਦੀਆਂ ਬਿਜਲੀ ਸਪਲਾਈ ਲਾਈਨਾਂ ਦਾ ਵੀ ਪਤਾ ਨਹੀ, ਉਹ ਵੀ ਪ੍ਰਾਈਵੇਟ ਮੁਲਾਜ਼ਮਾਂ ਤੇ ਸਾਰੀ ਗੱਲ ਸੁੱਟਦਾ ਨਜ਼ਰ ਆਇਆ। ਜਦੋਂ ਕਿਸਾਨਾਂ ਨੇ ਗਰਿੱਡ ਵਿੱਚ ਆਪਣੇ ਤੇਵਰ ਵਿਖਾਏ ਤਾਂ ਉਸੇ ਵਕਤ ਐੱਸ. ਡੀ. ਓ ਨਰਿੰਦਰਪਾਲ ਸਿੰਘ ਨੇ ਕਿਸਾਨਾਂ ਨੂੰ 10 ਦਿਨਾਂ ਦੇ ਬਿਜਲੀ ਦੇ ਕੱਟਾਂ ਨੂੰ 2 ਦਿਨਾਂ ਵਿੱਚ ਬਿਜਲੀ ਸਪਲਾਈ ਪੂਰਾ ਕਰਨ ਦਾ ਭਰੋਸਾ ਦਿੱਤਾ ਅਤੇ ਉੱਕਤ ਫੀਡਰਾਂ ਦੇ ਅਧੀਨ ਪੈਂਦੇ ਪਿੰਡਾਂ ਦਾ ਦੌਰਾ ਕੀਤਾ। ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਪਾਵਰਕੌਮ ਵੱਲੋਂ ਦਿੱਤੇ ਭਰੋਸੇ ’ਤੇ ਸੁੱਖ ਦਾ ਸਾਹ ਲਿਆ। ਕਿਸਾਨਾਂ ਵੱਲੋਂ ਇਹ ਮਾਮਲਾ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਪੀ. ਏ. ਮਨਜੀਤ ਸਿੰਘ ਦੇ ਧਿਆਨ ਵਿੱਚ ਲਿਆਂਦਾ, ਜਿਸ ਨੇ ਉਕਤ ਮਾਮਲੇ ਨੂੰ ਐਕਸੀਅਨ ਕੋਲੋ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਸੋਹਣ ਸਿੰਘ, ਰਾਜੂ ਕਰੌਦੀਆਂ, ਗੁਰਵਿੰਦਰ ਸਿੰਘ ਬੰਟੀ, ਬੂਟਾ ਸਿੰਘ ਗਿੱਲ ਵੀ ਮੌਜੂਦ ਸਨ।