ਸਪਰਿੰਗ ਡੇਲ ਪਬਲਿਕ ਸਕੂਲ ’ਚ ਅਧਿਆਪਕ ਦਿਵਸ ਮੌਕੇ ਅਵਿਨਾਸ਼ ਕੌਰ ਵਾਲੀਆ ਦਾ ਸਨਮਾਨ
ਲੁਧਿਆਣਾ, 6 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ ਰੋਡ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਦੀ ਸਿੱਖਿਆ ਖੇਤਰ ਵਿਚ 45 ਸਾਲਾਂ ਦੀ ਅਣਥੱਕ ਸੇਵਾ ਨੂੰ ਸਲਾਮ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਜੀਤ ਡੈਸਕ
07-09-2026