08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਖਸਤਾ ਸੜਕ ਦੀ ਮੁਰੰਮਤ ਲਈ ਮੁਹੱਲਾ ਸੁਧਾਰ ਕਮੇਟੀ ਵਲੋਂ ਕਾਰਜਸਾਧਕ ਅਫ਼ਸਰ ਨੂੰ ਮੰਗ-ਪੱਤਰ

ਦੋਰਾਹਾ, 7 ਸਤੰਬਰ (ਮਨਜੀਤ ਸਿੰਘ ਗਿੱਲ)-ਸ਼ਿਵ ਦਿਆਲਾ ਮੰਦਰ ਨੇੜੇ ਪਾਣੀ ਵਾਲੀ ਟੈਂਕੀ ਤੋਂ ਗਲੀ ਨੰਬਰ 8 ਵੱਲ ਜਾਣ ਵਾਲੀ ਲਗਭਗ 250-300 ਮੀਟਰ ਲੰਬੀ ਸੜਕ ਦੀ ਖਸਤਾ ਹਾਲਤ ਮੁਹੱਲਾ ਵਾਸੀਆਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਡੂੰਘੇ ਟੋਏ, ਉਖੜਿਆ ਫਰਸ਼, ਖਿੱਲਰੇ ਰੋੜੇ ਅਤੇ ਟੁੱਟੀਆਂ ਟਾਈਲਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।

ਅਜੀਤ ਡੈਸਕ 08-09-2026
ਦੋਰਾਹਾ, 7 ਸਤੰਬਰ (ਮਨਜੀਤ ਸਿੰਘ ਗਿੱਲ)-ਸ਼ਿਵ ਦਿਆਲਾ ਮੰਦਰ ਨੇੜੇ ਪਾਣੀ ਵਾਲੀ ਟੈਂਕੀ ਤੋਂ ਗਲੀ ਨੰਬਰ 8 ਵੱਲ ਜਾਣ ਵਾਲੀ ਲਗਭਗ 250-300 ਮੀਟਰ ਲੰਬੀ ਸੜਕ ਦੀ ਖਸਤਾ ਹਾਲਤ ਮੁਹੱਲਾ ਵਾਸੀਆਂ ਲਈ ਗੰਭੀਰ ਸਮੱਸਿਆ ਬਣੀ ਹੋਈ ਹੈ। ਸੜਕ ’ਤੇ ਥਾਂ-ਥਾਂ ਡੂੰਘੇ ਟੋਏ, ਉਖੜਿਆ ਫਰਸ਼, ਖਿੱਲਰੇ ਰੋੜੇ ਅਤੇ ਟੁੱਟੀਆਂ ਟਾਈਲਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਤਿਉਹਾਰਾਂ ਦੌਰਾਨ ਸ਼ਿਵ ਦਿਆਲਾ ਮੰਦਰ ਵੱਲ ਆਉਣ-ਜਾਣ ਵਾਲੀ ਸੰਗਤ ਵਧਣ ਕਾਰਨ ਇਸ ਰਸਤੇ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸੜਕ ਦੀ ਤੁਰੰਤ ਪੱਕੀ ਮੁਰੰਮਤ, ਕਿਨਾਰਿਆਂ ਦੀ ਸਫ਼ਾਈ ਅਤੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਇਸ ਸਬੰਧੀ ਮੁਹੱਲਾ ਸੁਧਾਰ ਕਮੇਟੀ ਵੱਲੋਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਅਤੇ ਨਗਰ ਕੌਂਸਲ ਪ੍ਰਧਾਨ ਅਨਮੋਲ ਸ਼ਰਮਾ ਨੂੰ ਮੰਗ-ਪੱਤਰ ਸੌਂਪਿਆ ਗਿਆ। ਕਮੇਟੀ ਮੈਂਬਰਾਂ ਅਨੁਸਾਰ ਇਸ ਮਾਮਲੇ ਸਬੰਧੀ ਪਹਿਲਾਂ ਵੀ ਕਈ ਵਾਰ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਇਹ ਚੌਥਾ ਮੰਗ-ਪੱਤਰ ਹੈ। ਮੁਹੱਲਾ ਵਾਸੀਆਂ ਅਨੁਸਾਰ ਸੜਕ ਦੇ ਕੰਮ ਦਾ ਟੈਂਡਰ ਪਿਛਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਹੋ ਚੁੱਕਾ ਦੱਸਿਆ ਜਾਂਦਾ ਹੈ, ਪਰ ਕੰਮ ਅਜੇ ਤੱਕ ਸ਼ੁਰੂ ਨਹੀਂ ਹੋਇਆ। ਕਾਰਜਸਾਧਕ ਅਫ਼ਸਰ ਹਰਨਰਿੰ ਦਰ ਸਿੰਘ ਸ਼ੇਰਗਿੱਲ ਨੇ ਕਮੇਟੀ ਨੂੰ ਭਰੋਸਾ ਦਿਵਾਇਆ ਕਿ 2-3 ਦਿਨਾਂ ਵਿੱਚ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ। ਹੁਣ ਦੇਖਣਾ ਹੋਵੇਗਾ ਕਿ ਚੌਥੇ ਮੰਗ-ਪੱਤਰ ਮਗਰੋਂ ਮਿਲਿਆ ਇਹ ਭਰੋਸਾ ਜ਼ਮੀਨੀ ਪੱਧਰ ’ਤੇ ਕਦੋਂ ਅਮਲ ਵਿੱਚ ਆਉਂਦਾ ਹੈ। ਇਸ ਮੌਕੇ ਰਿਟਾਇਰਡ ਇੰਸਪੈਕਟਰ ਨਛੱਤਰ ਸਿੰਘ, ਕਿਰਪਾਲ ਸਿੰਘ, ਅਵਤਾਰ ਸਿੰਘ, ਪੱਤਰਕਾਰ ਅਮਰੀਸ਼ ਆਨੰਦ ਤੋਂ ਇਲਾਵਾ ਮੁਹੱਲਾ ਸੁਧਾਰ ਕਮੇਟੀ ਦੇ ਮੈਂਬਰ ਅਤੇ ਇਲਾਕਾ ਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ‘ਬਿਜਲੀ ਕੱਟੀ ਤਾਂ ਪੰਜਾਬ ਦੀ ਸਨਅਤ ਵੀ ਕੱਟੀ ਜਾਵੇਗੀ’ ਸਨਅਤਕਾਰਾਂ ਦੀ ਪਾਵਰਕਾਮ ਨੂੰ ਸਖ਼ਤ ਚਿਤਾਵਨੀ ਅਗਲੀ ਖ਼ਬਰ ਖੰਨਾ ਵਿਚ ਪੁਜਾਰੀ ਸਭਾ ਵਲੋਂ ਸ਼ਾਨਦਾਰ ਸਮਾਗਮ, ਸੈਂਕੜੇ ਮੰਦਰ ਪੁਜਾਰੀਆਂ ਨੂੰ ਪਛਾਣ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।