11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਬੱਡੀ ਸਰਕਲ ਸਟਾਈਲ ਵਿਚ ਸਰਕਾਰੀ ਹਾਈ ਸਕੂਲ ਸਿਹੋੜਾ ਦੀ ਟੀਮ ਨੇ ਪਹਿਲਾ ਸਥਾਨ ਮੱਲਿਆ

ਮਲੌਦ, 10 ਸਤੰਬਰ (ਸਹਾਰਨ ਮਾਜਰਾ)-70ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਂਦਿਆਂ ਕਬੱਡੀ ਵਿਚੋਂ ਸਰਕਾਰੀ ਸਕੂਲ ਸਿਹੋੜਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਬੱਦੋਵਾਲ ਵਿਖੇ ਕਰਵਾਏ ਗਏ ਸਰਕਲ ਸਟਾਈਲ ਕਬੱਡੀ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਡੀ.

ਅਜੀਤ ਡੈਸਕ 11-09-2026
ਮਲੌਦ, 10 ਸਤੰਬਰ (ਸਹਾਰਨ ਮਾਜਰਾ)-70ਵੀਂਆਂ ਪੰਜਾਬ ਸਕੂਲ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਭਾਗ ਲੈਂਦਿਆਂ ਕਬੱਡੀ ਵਿਚੋਂ ਸਰਕਾਰੀ ਸਕੂਲ ਸਿਹੋੜਾ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਨੇ ਬੱਦੋਵਾਲ ਵਿਖੇ ਕਰਵਾਏ ਗਏ ਸਰਕਲ ਸਟਾਈਲ ਕਬੱਡੀ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਸਮੂਹ ਸਟਾਫ਼ ਅਤੇ ਖੇਡ ਪ੍ਰੇਮੀਆਂ ਵਲੋਂ ਸਕੂਲ ਦੇ ਡੀ. ਪੀ. ਈ ਹਰਵਿੰਦਰ ਸਿੰਘ ਕਾਲੀਆ ਜੋਗੀਮਾਜਰਾ, ਇੰਚਾਰਜ ਕਮਲਜੀਤ ਮਾਂਗਟ ਅਤੇ ਲੈਕਚਰਾਰ ਬਲਜਿੰਦਰ ਕੌਰ ਨੂੰ ਸਕੂਲ ਦੀ ਇਸ ਸ਼ਾਨਦਾਰ ਜਿੱਤ ’ਤੇ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਬਹੁਤ ਬਖੂਬੀ ਤਿਆਰੀ ਕਰਵਾਈ ਅਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕੀਤੀਆਂ ਹਨ। ਇਸ ਮੌਕੇ ਡੀ. ਪੀ. ਈ ਹਰਵਿੰਦਰ ਸਿੰਘ ਕਾਲੀਆ ਜੋਗੀਮਾਜਰਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਜਿੱਥੇ ਸਿੱਖਿਆ ਵਿਚ ਵੱਡੀਆਂ ਪ੍ਰਾਪਤੀਆਂ ਕਰਦੇ ਆ ਰਹੇ ਹਨ ਉੱਥੇ ਹੀ ਖੇਡਾਂ ਵਿਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਮੁੰਡੀਆਂ ਵਲੋਂ ਸਾਹਨੇਵਾਲ ਤੋਂ ‘ ਖੇਡਾਂ ਵਤਨ ਪੰਜਾਬ ਦੀਆਂ ’ ਦਾ ਆਗਾਜ਼ ਅਗਲੀ ਖ਼ਬਰ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੰਤ ਸੰਮੇਲਨ ਗੁਰਬਾਣੀ ਮਨੁੱਖੀ ਮਨ ਦੀ ਭਟਕਣਾ ਨੂੰ ਮਿਟਾਉਂਦੀ ਹੈ - ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।