ਕੇਂਦਰ ਸਰਕਾਰ ਨਵਾਂ ਬੀਜ ਬਿੱਲ ਲਿਆਉਣ ਤੋਂ ਬਾਜ਼ ਆਵੇ, ਕਿਸਾਨ ਸੰਘਰਸ਼ ਲਈ ਤਿਆਰ-ਹਰਿੰਦਰ ਲੱਖੋਵਾਲ
ਸਮਰਾਲਾ, 12 ਸਤੰਬਰ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਖੌਤੀ ਕਿਸਾਨ ਜਥੇਬੰਦੀਆਂ ਤੋਂ ਮੋਹਰ ਲਗਵਾ ਕੇ ਬੀਜ ਬਿੱਲ 2026 ਨੂੰ ਲਿਆਉਣ ਦੇ ਯਤਨਾਂ ਤੋਂ ਬਾਜ਼ ਆਵੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੱਕ ਵਿਚ ਭੁਗਤਣ ਵਾਲੀਆਂ ਜਥੇਬੰਦੀਆਂ ਅਸਲ ਕਿਸਾਨ ਅੰਦੋਲਨ ਦੀ ਨੁਮਾਇੰਦਗੀ ਹੀ ਨਹੀਂ ਕਰਦੀਆਂ।
ਭ
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ। ਅਜੀਤ ਤਸਵੀਰ
13-09-2026
ਸਮਰਾਲਾ, 12 ਸਤੰਬਰ (ਗੋਪਾਲ ਸੋਫਤ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਅਖੌਤੀ ਕਿਸਾਨ ਜਥੇਬੰਦੀਆਂ ਤੋਂ ਮੋਹਰ ਲਗਵਾ ਕੇ ਬੀਜ ਬਿੱਲ 2026 ਨੂੰ ਲਿਆਉਣ ਦੇ ਯਤਨਾਂ ਤੋਂ ਬਾਜ਼ ਆਵੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਲਈ ਤਿਆਰ ਬਰ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹੱਕ ਵਿਚ ਭੁਗਤਣ ਵਾਲੀਆਂ ਜਥੇਬੰਦੀਆਂ ਅਸਲ ਕਿਸਾਨ ਅੰਦੋਲਨ ਦੀ ਨੁਮਾਇੰਦਗੀ ਹੀ ਨਹੀਂ ਕਰਦੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਹ ਉਹ ਜਥੇਬੰਦੀਆਂ ਹਨ ਜੋ ਪਹਿਲਾਂ ਵੀ ਸਰਕਾਰ ਦੇ ਨਾਲ ਹੀ ਚੱਲਦੀਆਂ ਰਹੀਆਂ ਹਨ ਅਤੇ ਕਿਸਾਨਾਂ ਦੇ ਕਾਲੇ ਕਾਨੂੰਨਾਂ ਵਿਰੁੱਧ ਚੱਲੇ ਅੰਦੋਲਨ ਦੌਰਾਨ ਵੀ ਉਨ੍ਹਾਂ ਦੀ ਭੂਮਿਕਾ ਵੱਖਰੀ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਸਰਕਾਰ ਨੂੰ ਲੋੜ ਹੁੰਦੀ ਹੈ ਤਾਂ ਸਰਕਾਰ ਇਨ੍ਹਾਂ ਜਥੇਬੰਦੀਆਂ ਨਾਲ ਹੀ ਆਪਣੇ ਫ਼ੈਸਲੇ ਲੈਣ ਲਈ ਮੀਟਿੰਗਾਂ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਬੀਜ ਬਿੱਲ ਅਤੇ ਬਿਜਲੀ ਬਿੱਲ ਨੂੰ ਲੈ ਕੇ ਸਰਕਾਰ ਨਾਲ ਪਹਿਲਾਂ ਲਿਖਤੀ ਫ਼ੈਸਲਾ ਹੋਇਆ ਸੀ ਕਿ ਇਹ ਬਿੱਲ ਨਹੀਂ ਲਿਆਂਦੇ ਜਾਣਗੇ, ਪਰ ਹੁਣ ਮੁੜ ਬੀਜ ਬਿੱਲ ਲਿਆਉਣ ਦੀ ਮਲਟੀ ਨੈਸ਼ਨਲ ਕੰਪਨੀਆਂ ਦੇ ਦਬਾਅ ਹੇਠ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਸਭ ਤੋਂ ਵੱਡਾ ਨੁਕਸਾਨ ਕਿਸਾਨ ਨੂੰ ਹੀ ਹੋਵੇਗਾ। ਕਿਸਾਨ ਆਗੂ ਨੇ ਦਾਅਵਾ ਕੀਤਾ ਕਿ ਜੇ ਮਲਟੀਨੈਸ਼ਨਲ ਕੰਪਨੀਆਂ ਦੇ ਬੀਜ ਕਿਸੇ ਹੋਰ ਖੇਤ ਵਿਚ ਫੈਲ ਜਾਂਦੇ ਹਨ ਅਤੇ ਉਸ ਤੋਂ ਬਾਅਦ ਕਿਸਾਨ ‘ਤੇ ਬੀਜ ਦੀ ਨਕਲ ਜਾਂ ਚੋਰੀ ਦੇ ਦੋਸ਼ ਲੱਗਦੇ ਹਨ ਤਾਂ ਕਿਸਾਨ ਕਾਨੂੰਨੀ ਪੇਚੀਦਗੀਆਂ ਵਿਚ ਫਸ ਸਕਦਾ ਹੈ। ਉਨ੍ਹਾਂ ਨੂੰ ਸਪਸ਼ਟ ਕੀਤਾ ਕਿ ਜੇਕਰ ਸਰਕਾਰ ਨੇ ਵਿਦੇਸ਼ੀ ਦਬਾਅ ਹੇਠ ਕਿਸਾਨ ਵਿਰੋਧੀ ਬਿਜ ਬਿਲ 2026 ਨੂੰ ਲਾਗੂ ਕਰਨ ਜੀ ਕੋਸ਼ਿਸ਼ ਕੀਤੀ ਤਾਂ ਦੇਸ਼ ਭਰ ਦੇ ਕਿਸਾਨਾਂ ਨੂੰ ਲਾਮਬੰਦ ਕਰਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਲਈ ਕਿਸਾਨ ਜਥੇਬੰਦੀਆਂ ਤਿਆਰ ਬਰ ਤਿਆਰ ਹਨ।