ਅਕਾਲੀ ਦਲ ਵਾਰਿਸ ਪੰਜਾਬ ਵਿਚ ਪਿੰਡ ਕੱਦੋਂ ਵਿਖੇ ਵੱਡੀ ਗਿਣਤੀ ਲੋਕ ਹੋਏ ਸ਼ਾਮਿਲ
ਦੋਰਾਹਾ, 23 ਸਤੰਬਰ (ਮਨਜੀਤ ਸਿੰਘ ਗਿੱਲ)-ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵਾਅਦਿਆਂ ਤੇ ਲਾਰਿਆਂ ਦੀ ਰਾਜਨੀਤੀ ਤੋਂ ਹਟ ਕੇ ਪੰਜਾਬ ਦੇ ਭਵਿੱਖ ਦੀ ਰਾਜਨੀਤੀ ਕੀਤੀ ਜਾਵੇਗੀ। ਅਸੀਂ ਕੇਵਲ ਸਰਕਾਰ ਨਹੀਂ ਬਣਾਉਣੀ ਬਲਕਿ ਪੰਜਾਬ ਦੇ ਵਿੱਚ ਇੱਕ ਨਵਾਂ ਪੰਜਾਬੀਆਂ ਦਾ ਆਪਣਾ ਪਲੇਟਫਾਰਮ ਉਸਾਰਨਾ ਹੈ, ਅਸੀਂ ਪਹਿਲੀਆਂ ਸਰਕਾਰਾਂ ਵਾਂਗ ਝੂਠੀਆਂ ਘੰਟੀਆਂ ਦੇ ਨਾਂ ਤੇ ਸਰਕਾਰ ਕਾਇਮ ਨਹੀਂ ਕਰਨੀ, ਬਲਕਿ ਮਸਲਿਆਂ ਦਾ ਹੱਲ ਕਰਨਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਆਉਣ ’ਤੇ ਸਾਡਾ ਪਹਿਲਾ ਕੰਮ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ।
ਦੋਰਾਹਾ, 23 ਸਤੰਬਰ (ਮਨਜੀਤ ਸਿੰਘ ਗਿੱਲ)-ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਵਾਅਦਿਆਂ ਤੇ ਲਾਰਿਆਂ ਦੀ ਰਾਜਨੀਤੀ ਤੋਂ ਹਟ ਕੇ ਪੰਜਾਬ ਦੇ ਭਵਿੱਖ ਦੀ ਰਾਜਨੀਤੀ ਕੀਤੀ ਜਾਵੇਗੀ। ਅਸੀਂ ਕੇਵਲ ਸਰਕਾਰ ਨਹੀਂ ਬਣਾਉਣੀ ਬਲਕਿ ਪੰਜਾਬ ਦੇ ਵਿੱਚ ਇੱਕ ਨਵਾਂ ਪੰਜਾਬੀਆਂ ਦਾ ਆਪਣਾ ਪਲੇਟਫਾਰਮ ਉਸਾਰਨਾ ਹੈ, ਅਸੀਂ ਪਹਿਲੀਆਂ ਸਰਕਾਰਾਂ ਵਾਂਗ ਝੂਠੀਆਂ ਘੰਟੀਆਂ ਦੇ ਨਾਂ ਤੇ ਸਰਕਾਰ ਕਾਇਮ ਨਹੀਂ ਕਰਨੀ, ਬਲਕਿ ਮਸਲਿਆਂ ਦਾ ਹੱਲ ਕਰਨਾ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ ਆਉਣ ’ਤੇ ਸਾਡਾ ਪਹਿਲਾ ਕੰਮ ਨਸ਼ਿਆਂ ਨੂੰ ਜੜ ਤੋਂ ਖਤਮ ਕਰਨਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਇੰਚਾਰਜ ਪਾਇਲ ਸੰਦੀਪ ਸਿੰਘ ਰੁਪਾਲੋਂ ਪਿੰਡ ਕੱਦੋਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਨੇ ਕਿਹਾ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਖਾਤਮੇ ਦਾ ਇੱਕੋ ਇੱਕ ਹੱਲ ਹੈ ਭਾਈ ਅੰਮ੍ਰਿਤਪਾਲ ਸਿੰਘ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਸਰਕਾਰਾਂ ਨੇ ਕੇਵਲ ਇਸ ਉੱਤੇ ਰਾਜਨੀਤੀ ਕੀਤੀ ਹੈ ਜਦੋਂ ਕਿ ਅਸਲ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾ ਰਹੇ ਹਨ, ਜੇਕਰ ਪਹਿਲੀਆਂ ਸਰਕਾਰਾਂ ਦੇ ਸਮੇਂ ਨਸ਼ਾ ਸ਼ਰੇਆਮ ਵਿਕ ਰਿਹਾ ਸੀ। ਹੁਣ ਵੀ ਨਸ਼ੇ ਦਾ ਵਪਾਰ ਜ਼ੋਰਾਂ ਉੱਤੇ ਹੈ ਜੇਕਰ ਸਰਕਾਰ ਅਸਲ ਰਿਪੋਰਟ ਤਿਆਰ ਕਰਕੇ ਲੋਕਾਂ ਦੇ ਸਾਹਮਣੇ ਲਿਆਵੇ ਤਾਂ ਸੱਚ ਸਾਹਮਣੇ ਆਵੇਗਾ ਕਿ ਕਿੰਨੀਆਂ ਮੌਤਾਂ ਨਸ਼ੇ ਨਾਲ ਹੋਈਆਂ ਹਨ। ਉਹਨਾਂ ਨੇ ਕਿਹਾ ਇਹ ਹੋ ਹੀ ਨਹੀਂ ਸਕਦਾ ਕਿ ਸਰਕਾਰ ਦੀ ਸ਼ਹਿ ਤੋਂ ਬਗੈਰ ਨਸ਼ਾ ਵਿਕ ਸਕੇ ਪੰਜਾਬ ਸਰਕਾਰ ਵਲੋਂ ਨਿਤ ਨਵੇਂ ਮੁੱਦੇ ਖੜੇ ਕਰਕੇ ਨਕਾਮੀਆਂ ਉੱਤੇ ਪੜਦਾ ਪਾਇਆ ਜਾ ਰਿਹਾ । ਮੀਟਿੰਗ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਪਾਰਟੀ ਨਾਲ ਚੱਲਣ ਦਾ ਐਲਾਨ ਕੀਤਾ ਜਿਨਾਂ ਦੇ ਤਨਵੀਰ ਸਿੰਘ ਦੀ ਅਗਵਾਈ ਵਿੱਚ, ਸੁਖਵਿੰਦਰ ਸਿੰਘ ਮੁੰਡੀ, ਦਵਿੰਦਰ ਸਿੰਘ, ਭਜਨ ਸਿੰਘਐਡਵੋਕੇਟ ਪਰਮਜੀਤ ਸਿੰਘ, ਮਨਦੀਪ ਸਿੰਘ ਪੰਚ, ਚਰਨਜੀਤ ਸਿੰਘ ਚੰਨਾ ਸਾਬਕਾ ਪੰਚ, ਤ੍ਰਲੋਕ ਸਿੰਘ ਸਾਬਕਾ ਪੰਚ, ਬਲਦੇਵ ਸਿੰਘ, ਪਲਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ, ਨਾਜਰ ਸਿੰਘ, ਰਘਵੀਰ ਸਿੰਘ, ਅਵਤਾਰ ਸਿੰਘ, ਦਮਨਜੋਤ ਸਿੰਘ, ਮੋਹਣ ਸਿੰਘ, ਜਗਜੀਤ ਸਿੰਘ , ਹਰਮਨ ਸਿੰਘ, ਦਰਸ਼ਨ ਸਿੰਘ, ਸਾਧੂ ਸਿੰਘ, ਭਪਿੰਦ ਰ ਸਿੰਘ, ਅਵਤਾਰ ਸਿੰਘ, ਗੁਰਜੋਤ ਸਿੰਘ, ਹਰਨੇਕ ਸਿੰਘ ਅਤੇ ਬਲਜੀਤ ਸਿੰਘ ਵੀ ਸ਼ਾਮਿਲ ਹੋਏ। ਇਸ ਮੌਕੇ ਬਲਾਕ ਦੋਰਾਹਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਗੜ੍ਹ, ਅਮਨ ਰਾਮਪੁਰ, ਰੁਲਦਾ ਸਿੰਘ ਦੋਰਾਹਾ, ਪ੍ਰਭਜੋਤ ਸਿੰਘ ਸੋਢੀ, ਗਗਨਦੀਪ ਸਿੰਘ, ਕੁਲਵਿੰਦਰ ਸਿੰਘ ਚੀਮਾ, ਹਰਬੰਤ ਸਿੰਘ ਗਿੱਲ, ਜੋਗਾ ਸਿੰਘ ਪਾਇਲ, ਦਲਜੀਤ ਸਿੰਘ ਭਿੱਖੀ, ਜੋਰਾ ਸਿੰਘ ਸਿਆੜ, ਪਰਗਟ ਸਿੰਘ ਰੱਬੋ ਬਲਾਕ ਪ੍ਰਧਾਨ ਮਲੌਦ , ਲੱਕੀ ਰਬੋ ਆਦ ਹਾਜ਼ਰ ਸਨ।