24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਭਾਈ ਸੰਦੀਪ ਸਿੰਘ ਰੁਪਾਲੋ ਦੀ ਅਗਵਾਈ ਹੇਠ ਛਪਾਰ ਰੈਲੀ ਸੰਬੰਧੀ ਮੀਟਿੰਗ

ਮਲੌਦ, 23 ਸਤੰਬਰ (ਸਹਾਰਨ ਮਾਜਰਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੇਲਾ ਛਪਾਰ ਮੌਕੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਮਾਲਵੇ ਦੀ ਧਰਤੀ ਤੋਂ ਪਾਰਟੀ ਦੀ ਜਿੱਤ ਦੀ ਸ਼ੁਰੂਆਤ ਕਰੇਗੀ। ਛਪਾਰ ਦੀ ਧਰਤੀ ਤੋਂ ਸੂਬੇ ਦੇ ਲੋਕਾਂ ਨੂੰ ਜਿੱਤ ਦਾ ਸੰਦੇਸ਼ ਦਿੱਤਾ ਜਾਵੇਗਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ 2027 ਦੀ ਸਰਕਾਰ ਦਾ ਮੁੱਢ ਮਾਲਵੇ ਦੀ ਧਰਤੀ ਤੋਂ ਬੰਨਿਆ ਜਾਵੇਗਾ।

ਅਜੀਤ ਡੈਸਕ 24-09-2026
ਮਲੌਦ, 23 ਸਤੰਬਰ (ਸਹਾਰਨ ਮਾਜਰਾ)- ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਮੇਲਾ ਛਪਾਰ ਮੌਕੇ ਕੀਤੀ ਜਾ ਰਹੀ ਸਿਆਸੀ ਕਾਨਫਰੰਸ ਮਾਲਵੇ ਦੀ ਧਰਤੀ ਤੋਂ ਪਾਰਟੀ ਦੀ ਜਿੱਤ ਦੀ ਸ਼ੁਰੂਆਤ ਕਰੇਗੀ। ਛਪਾਰ ਦੀ ਧਰਤੀ ਤੋਂ ਸੂਬੇ ਦੇ ਲੋਕਾਂ ਨੂੰ ਜਿੱਤ ਦਾ ਸੰਦੇਸ਼ ਦਿੱਤਾ ਜਾਵੇਗਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ 2027 ਦੀ ਸਰਕਾਰ ਦਾ ਮੁੱਢ ਮਾਲਵੇ ਦੀ ਧਰਤੀ ਤੋਂ ਬੰਨਿਆ ਜਾਵੇਗਾ। ਇਹ ਦਾਅਵਾ ਪ੍ਰਗਟਾਵਾ ਅਕਾਲੀ ਦਲ ਵਾਰਸ ਪੰਜਾਬ ਦੇ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਪਿੰਡ ਧੌਲ ਕਲਾਂ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਨੇ ਕਿਹਾ ਕਿ ਮੇਲਾ ਛਪਾਰ ਤੇ ਹੋਣ ਵਾਲੀ ਕਾਨਫਰੰਸ ਨੇ ਕਈ ਇਤਿਹਾਸਿਕ ਮੀਲ ਪੱਥਰ ਗੱਡਣੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਇਸਦਾ ਦਾ ਮਾਣ ਹੋਣਾ ਚਾਹੀਦਾ ਕਿ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗਾ ਯੋਗ ਲੀਡਰ ਮਿਲਿਆ ਹੈ ਜਿਸ ਨੇ ਪੰਜਾਬ ਨੂੰ ਸਵਾਰਨਾ ਹੈ। ਸਰਕਾਰ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਭਾਈ ਅੰਮ੍ਰਿਤਪਾਲ ਸਿੰਘ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਹੈ 2027 ਦੇ ਵਿੱਚ ਮੁੱਖ ਮੰਤਰੀ ਬਣਾਉਣਗੇ। ਉਨਾਂ ਨੇ ਕਿਹਾ ਕਿ ਛਪਾਰ ਰੈਲੀ ਲਈ ਲੋਕਾਂ ਦੇ ਵਿੱਚ ਭਾਰੀ ਉਤਸਾਹ ਹੈ ਅਤੇ ਲੋਕ ਆਪ ਮੁਹਾਰੇ ਇਸ ਰੈਲੀ ਦੀਆਂ ਤਿਆਰੀਆਂ ਕਰ ਰਹੇ ਹਨ। ਜਦੋਂ ਕਿ ਦੂਜੀਆਂ ਪਾਰਟੀਆਂ ਨੂੰ ਵਰਕਰ ਲੱਭਦੇ ਨਹੀਂ। ਪਰ ਅਕਾਲੀ ਦਲ ਵਾਰਸ ਪੰਜਾਬ ਦੇ ਨਾਲ ਜੁੜਨ ਦੇ ਲਈ ਲੋਕਾਂ ਦੇ ਵਿੱਚ ਭਾਰੀ ਉਤਸਾਹ ਹੈ । ਇਸ ਮੀਟਿੰਗ ਮੌਕੇ ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਗਗਨਦੀਪ ਸਿੰਘ ਪਾਇਲ, ਹਰਬੰਤ ਸਿੰਘ ਗਿੱਲ , ਗੁਰਪ੍ਰੀਤ ਸਿੰਘ ਘਲੋਟੀ, ਪ੍ਰਦੀਪ ਸਿੰਘ ਘਲੋਟੀ, ਹਰਮੇਲ ਸਿੰਘ ਘਲੋਟੀ, ਅਮਨਦੀਪ ਸਿੰਘ ਰਾਮਗੜ੍ਹ ਸਰਦਾਰਾ, ਅਮਰੀਕ ਸਿੰਘ ਗੋਸਲਾ, ਸਿੰਘ ਜੋਰਾ ਸਿੰਘ ਸਿਆੜ, ਬੁੱਧ ਸਿੰਘ ਮਦਨੀਪੁਰ , ਕੁਲਵਿੰਦਰ ਸਿੰਘ ਚੀਮਾ, ਗੁਰਮੀਤ,ਨਿਰਭੈ ਸਿੰਘ ਕਰਤਾਰਪੁਰ, ਗੁਰਮੀਤ ਸਿੰਘ ਬੇਰ ਕਲਾਂ, ਸਾਬਕਾ ਸਰਪੰਚ ਸਤਪਾਲ ਸਿੰਘ, ਅਵਤਾਰ ਸਿੰਘ, ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਗੁਰਜੋਤ ਸਿੰਘ, ਸਰਬਜੀਤ ਸਿੰਘ, ਚਮਕੌਰ ਸਿੰਘ, ਨਾਜਰ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਰਮਨਜੋਤ ਸਿੰਘ, ਭਪਿੰਦਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਸਾਹਿਤ ਸਭਾ ਸਮਰਾਲਾ ਦੀ ਮਾਸਿਕ ਮੀਟਿੰਗ ‘ਚ ਸੁਣਾਈਆਂ ਰਚਨਾਵਾਂ ‘ਤੇ ਹੋਈ ਖੂਬ ਚਰਚਾ ਅਗਲੀ ਖ਼ਬਰ ਗਣਪਤੀ ਮਹਾਂਉਤਸਵ ਵੱਖ-ਵੱਖ ਥਾਵਾਂ ’ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹੈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।