25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਰਾਖਵੇਂਕਰਨ ਦੀ ਸੰਪੂਰਨ ਭਾਗੀਦਾਰੀ ਅੰਦੋਲਨ ਤਹਿਤ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਨੇ ਦਿੱਤਾ ਮੰਗ ਪੱਤਰ

ਬੀਜਾ, 24 ਸਤੰਬਰ (ਕਸ਼ਮੀਰਾ ਸਿੰਘ ਬਗਲੀ)-24 ਸਤੰਬਰ ਨੂੰ ਦਿੱਲੀ ਵਿੱਚ ਰੱਖੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਅਤੇ ਭੀਮ ਆਰਮੀ ਵਲੋਂ ਪਾਰਟੀ ਦੇ ਰਾਸ਼ਟਰੀ ਨੇਤਾ ਅਤੇ ਮੈਂਬਰ ਪਾਰਲੀਮੈਂਟ ਬਾਈ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਿਚ ਰਾਖਵੇਂਕਰਨ ਦੇ ਹੱਕ ਵਿਚ ਸੰਪੂਰਨ ਭਾਗੀਦਾਰੀ ਅੰਦੋਲਨ ਤਹਿਤ ਵੱਡੇ ਸਮਾਗਮ ਨੂੰ ਦੋ ਦਿਨ ਪਹਿਲਾ ਉਸਦੀ ਮਨਜ਼ੂਰੀ ਕੈਂਸਲ ਕਰ ਦਿੱਤੀ ਗਈ। ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅੰਮ੍ਰਿਤ ਸਿੰਘ ਭਾਰਤੀ ਘੁੰਗਰਾਲੀ ਰਾਜਪੂਤਾਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਕਿ ਪਾਰਟੀ ਅਤੇ ਸੰਗਠਨ ਦੇ ਲੀਡਰਾਂ ਨੇ ਨਵੀਂ ਰਣਨੀਤੀ ਤਹਿਤ ਉਸੇ ਦਿਨ 24 ਸਤੰਬਰ ਭਾਵ ਪੂਨਾ ਪੈਕਟ ਵਾਲੇ ਦਿਨ ਪੂਰੇ ਦੇਸ਼ ਦੇ ਜਿਲ੍ਹਾ ਹੈਡ ਕੁਆਰਟਰਾਂ ਤੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਮੰਗ ਪੱਤਰ ਦਿੱਤੇ ਗਏ।

ਅਜੀਤ ਡੈਸਕ 25-09-2026
ਬੀਜਾ, 24 ਸਤੰਬਰ (ਕਸ਼ਮੀਰਾ ਸਿੰਘ ਬਗਲੀ)-24 ਸਤੰਬਰ ਨੂੰ ਦਿੱਲੀ ਵਿੱਚ ਰੱਖੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਅਤੇ ਭੀਮ ਆਰਮੀ ਵਲੋਂ ਪਾਰਟੀ ਦੇ ਰਾਸ਼ਟਰੀ ਨੇਤਾ ਅਤੇ ਮੈਂਬਰ ਪਾਰਲੀਮੈਂਟ ਬਾਈ ਚੰਦਰਸ਼ੇਖਰ ਆਜ਼ਾਦ ਦੀ ਅਗਵਾਈ ਵਿਚ ਰਾਖਵੇਂਕਰਨ ਦੇ ਹੱਕ ਵਿਚ ਸੰਪੂਰਨ ਭਾਗੀਦਾਰੀ ਅੰਦੋਲਨ ਤਹਿਤ ਵੱਡੇ ਸਮਾਗਮ ਨੂੰ ਦੋ ਦਿਨ ਪਹਿਲਾ ਉਸਦੀ ਮਨਜ਼ੂਰੀ ਕੈਂਸਲ ਕਰ ਦਿੱਤੀ ਗਈ। ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅੰਮ੍ਰਿਤ ਸਿੰਘ ਭਾਰਤੀ ਘੁੰਗਰਾਲੀ ਰਾਜਪੂਤਾਂ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਕਿ ਪਾਰਟੀ ਅਤੇ ਸੰਗਠਨ ਦੇ ਲੀਡਰਾਂ ਨੇ ਨਵੀਂ ਰਣਨੀਤੀ ਤਹਿਤ ਉਸੇ ਦਿਨ 24 ਸਤੰਬਰ ਭਾਵ ਪੂਨਾ ਪੈਕਟ ਵਾਲੇ ਦਿਨ ਪੂਰੇ ਦੇਸ਼ ਦੇ ਜਿਲ੍ਹਾ ਹੈਡ ਕੁਆਰਟਰਾਂ ਤੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਵਲੋਂ ਮੰਗ ਪੱਤਰ ਦਿੱਤੇ ਗਏ। ਇਹਨਾਂ ਮੰਗ ਪੱਤਰਾਂ ਵਿਚ ਔਰਤਾਂ ਦੇ ਬਰਾਬਰ ਦੇ ਅਧਿਕਾਰ ਅਤੇ ਉਸ ਵਿੱਚ ਇਸ ਦੇਸ਼ ਦੇ ਮੂਲ ਨਿਵਾਸੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਪਛੜੇ ਵਰਗਾਂ ਦੇ ਰਿਜ਼ਰਵ ਕੋਟੇ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਲਈ ਮੰਗ ਕੀਤੀ ਗਈ। ਇਸ ਮੌਕੇ ਦੇਸ਼ ਭਰ ਵਿੱਚ ਹੈਡ ਕੁਆਰਟਰਾਂ ਤੇ ਦਿੱਤੇ ਗਏ ਮੰਗ ਪੱਤਰਾਂ ਤੋਂ ਇਲਾਵਾ ਪੰਜਾਬ ਵਿਚ ਵੀ ਵੱਖ-ਵੱਖ ਥਾਵਾਂ ’ਤੇ ਮੰਗ ਪੱਤਰ ਦਿੱਤੇ ਗਏ। ਜਿਸ ਸਿਲਸਿਲੇ ਵਿਚ ਜਿਲ੍ਹਾ ਲੁਧਿਆਣਾ ਵਿਖੇ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅੰਮ੍ਰਿਤ ਸਿੰਘ ਭਾਰਤੀ ਦੀ ਅਗਵਾਈ ਵਿਚ ਸੂਬੇ ਦੀ ਲੀਡਰਸ਼ਿਪ ਨੇ ਜੱਥੇ ਦੇ ਰੂਪ ਵਿੱਚ ਮੰਗ ਪੱਤਰ ਦਿੱਤਾ। ਇਸ ਮੌਕੇ ਅੰਮ੍ਰਿਤ ਸਿੰਘ ਭਾਰਤੀ ਨੇ ਬੀਜਾ ਵਿਖੇ ਆਖਿਆ ਕਿ ਸੰਪੂਰਨ ਭਾਗੀਦਾਰੀ ਅੰਦੋਲਨ ਤਹਿਤ ਇਸ ਮੌਕੇ ਆਜ਼ਾਦ ਸਮਾਜ ਪਾਰਟੀ ਕਾਂਸ਼ੀ ਰਾਮ ਆਪਣੇ ਨੇਤਾ ਦੀਆਂ ਹਦਾਇਤਾਂ ’ਤੇ ਪ੍ਰਦੇਸ਼ ਦੇ ਵੱਖ-ਵੱਖ ਜਿਲਿਆਂ ਵਿਚ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਸੁਰਿੰਦਰ ਪਾਲ ਜੱਖੂ, ਸੂਬਾ ਸਕੱਤਰ ਪਰਵੇਜ ਆਲਮ, ਜੋਨ ਪ੍ਰਭਾਰੀ ਬਲਵੀਰ ਸਿੰਘ ਪੋਹੀੜ, ਜ਼ਿਲ੍ਹਾ ਉਪ ਪ੍ਰਧਾਨ ਜਥੇਦਾਰ ਬਾਬਾ ਮਨੋਹਰ ਸਿੰਘ, ਖਾਲਸਾ, ਉਪ ਪ੍ਰਧਾਨ ਸੰਜੀਵ, ਸੋਮਨਾਥ ਮਾਂਗਟ, ਰਜਿੰਦਰ ਕੁਮਾਰ, ਸ਼ਿਵ ਕੁਮਾਰ, ਮੰਜੂ ਦੇਵੀ, ਡਾਕਟਰ ਨਰਿੰਦਰ ਕੁਮਾਰ, ਰਾਜੇਸ਼, ਬਲਜਿੰਦਰ ਸ਼ਿਮਲਾਪੁਰੀ ਆਦਿ ਆਗੂ ਤੇ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ ਪੀ. ਐੱਸ. ਈ. ਬੀ. ਜ਼ੋਨਲ ਐਥਲੈਟਿਕਸ ਵਿੱਚ ਆਕਸਫੋਰਡ ਸਕੂਲ ਦਾ ਧਮਾਕੇਦਾਰ ਪ੍ਰਦਰਸ਼ਨ ਅਥਲੈਟਿਕਸ ’ਚ ਹੁਣ ਤੱਕ ਦਾ ਸਭ ਤੋਂ ਸ਼... ਅਗਲੀ ਖ਼ਬਰ ਸਾਂਝੀ ਰਸੋਈ ਵਿਚ ਥਿੰਕ ਗੈਸ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।