ਬਲਾਕ ਮਾਂਗਟ ਦੀਆਂ ਖੇਡਾਂ ਵਿਚ ਓਵਰਆਲ ਟਰਾਫ਼ੀ ਭੂਖੜੀ ਸੈਂਟਰ ਨੇ ਜਿੱਤੀ
ਮਾਛੀਵਾੜਾ ਸਾਹਿਬ/ਕੁਹਾੜਾ, 28 ਸਤੰਬਰ (ਮਨੋਜ ਕੁਮਾਰ/ਸੰਦੀਪ ਕੁਹਾੜਾ)-ਬਲਾਕ ਮਾਂਗਟ-3 ਦੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰੀਆ ਦੀ ਅਗਵਾਈ ਵਿਚ ਸਰਪੰਚ ਤੇ ਸਮੁੱਚੀ ਪੰਚਾਇਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ, ਜਿਸ ’ਚ ਵੱਖ-ਵੱਖ ਸੈਂਟਰ ਸਕੂਲਾਂ ਦੀਆਂ ਟੀਮਾਂ ਤੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਬੱਚਿਆਂ ਦੇ ਫੁੱਟਬਾਲ, ਕਬੱਡੀ, ਦੌੜਾਂ ਆਦਿ ਮੁਕਾਬਲੇ ਹੋਏ, ਜਿਨ੍ਹਾਂ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਵੱਖਰੀਆਂ ਵੱਖਰੀਆਂ ਪੁਜ਼ੀਸ਼ਨ ਹਾਸਿਲ ਕੀਤੀਆਂ।
ਮਾਛੀਵਾੜਾ ਸਾਹਿਬ/ਕੁਹਾੜਾ, 28 ਸਤੰਬਰ (ਮਨੋਜ ਕੁਮਾਰ/ਸੰਦੀਪ ਕੁਹਾੜਾ)-ਬਲਾਕ ਮਾਂਗਟ-3 ਦੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰੀਆ ਦੀ ਅਗਵਾਈ ਵਿਚ ਸਰਪੰਚ ਤੇ ਸਮੁੱਚੀ ਪੰਚਾਇਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ, ਜਿਸ ’ਚ ਵੱਖ-ਵੱਖ ਸੈਂਟਰ ਸਕੂਲਾਂ ਦੀਆਂ ਟੀਮਾਂ ਤੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਬੱਚਿਆਂ ਦੇ ਫੁੱਟਬਾਲ, ਕਬੱਡੀ, ਦੌੜਾਂ ਆਦਿ ਮੁਕਾਬਲੇ ਹੋਏ, ਜਿਨ੍ਹਾਂ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਵੱਖਰੀਆਂ ਵੱਖਰੀਆਂ ਪੁਜ਼ੀਸ਼ਨ ਹਾਸਿਲ ਕੀਤੀਆਂ। ਇਸ ਮੌਕੇ ਬਲਾਕ ਖੇਡ ਕਮੇਟੀ ਮੈਂਬਰਾਂ ਨੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਵਾਈਆਂ। ਪਿੰਡ ਦੀ ਪੰਚਾਇਤ ਨੇ ਬੱਚਿਆਂ ਤੇ ਅਧਿਆਪਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਇਨ੍ਹਾਂ ਖੇਡਾਂ ਦੌਰਾਨ ਓਵਰ ਆਲ ਟਰਾਫ਼ੀ ਭੂਖੜੀ ਸੈਂਟਰ ਨੇ ਪ੍ਰਾਪਤ ਕੀਤੀ। ਖੇਡਾਂ ਦੇ ਆਖ਼ਰੀ ਦਿਨ ਬਲਾਕ ਸਿੱਖਿਆ ਅਧਿਕਾਰੀ ਸੁਖਦੇਵ ਸਿੰਘ ਹਠੂਰੀਆ ਤੇ ਸਮੁੱਚੀ ਪੰਚਾਇਤ ਨੇ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ, ਨੰਬਰਦਾਰ ਦਵਿੰਦਰ ਸਿੰਘ ਤੇ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ, ਵੀਰਪਾਲ ਸਿੰਘ, ਕੀਮਤ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਤਪਿੰਦਰ ਸਿੰਘ, ਜਗਜੀਤ ਸਿੰਘ, ਅਫਰਾਜ਼ ਸਿੰਘ, ਨਰਿੰਦਰ ਸਿੰਘ, ਸਤਵਿੰਦਰ ਸਿੰਘ ਗਿੱਲ, ਰਜਿੰਦਰ ਸਿੰਘ ਗਿੱਲ ਤੇ ਮੱਖਣ ਸਿੰਘ ਬੀ. ਪੀ. ਈ. ਓ. ਨੂੰ ਸਿੱਖਿਆ ਅਧਿਕਾਰੀ ਨੇ ਸਨਮਾਨਿਤ ਕੀਤਾ ਤੇ ਯੋਗਦਾਨ ਦੇਣ ਲਈ ਧੰਨਵਾਦ ਕੀਤਾ।