03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਘੁਡਾਣੀ ਕਲਾਂ ਵਿਖੇ ਨੌਜਵਾਨਾਂ ਸਮੇਤ ਬੀਬੀਆਂ ਤੇ ਬਜ਼ੁਰਗ ‘ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ’ ਵਿਚ ਹੋਏ ਸ਼ਾਮਿਲ

ਰਾੜਾ ਸਾਹਿਬ, 2 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿਖੇ ਅਨੇਕਾਂ ਨੌਜਵਾਨਾਂ ਸਮੇਤ ਮਤਾਵਾਂ ਅਤੇ ਬਜੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਸਮੇਂ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨੋਜਵਾਨਾਂ ਸਮੇਤ ਬੀਬੀਆਂ ਅਤੇ ਬਜੁਰਗਾਂ ਜਿਨ੍ਹਾਂ ਵਿੱਚ ਬਿੱਕਰ ਸਿੰਘ ਵਿੱਕੀ ਘੁਡਾਣੀ ਕਲਾਂ, ਸੰਦੀਪ ਸਿੰਘ ਘੁਡਾਣੀ ਕਲਾਂ, ਬੱਬਲਾ, ਜੱਗੀ, ਬਿੱਲਾ, ਹਰਮਨ, ਲਵਲੀ, ਸੁੱਖਵਿੰਦਰ ਸਿੰਘ ਸੁੱਖੀ, ਬਲੀ, ਆਸ਼ੂ, ਅਮਰਜੀਤ ਸਿੰਘ, ਬਲਦੀਪ ਸਿੰਘ ਬੱਗਾ, ਗੁਰਿੰਦਰ ਸਿੰਘ ਆਦਿ ਨੂੰ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ।

ਅਜੀਤ ਡੈਸਕ 03-10-2026
ਰਾੜਾ ਸਾਹਿਬ, 2 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿਖੇ ਅਨੇਕਾਂ ਨੌਜਵਾਨਾਂ ਸਮੇਤ ਮਤਾਵਾਂ ਅਤੇ ਬਜੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ। ਇਸ ਸਮੇਂ ਹਲਕਾ ਪਾਇਲ ਦੇ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨੋਜਵਾਨਾਂ ਸਮੇਤ ਬੀਬੀਆਂ ਅਤੇ ਬਜੁਰਗਾਂ ਜਿਨ੍ਹਾਂ ਵਿੱਚ ਬਿੱਕਰ ਸਿੰਘ ਵਿੱਕੀ ਘੁਡਾਣੀ ਕਲਾਂ, ਸੰਦੀਪ ਸਿੰਘ ਘੁਡਾਣੀ ਕਲਾਂ, ਬੱਬਲਾ, ਜੱਗੀ, ਬਿੱਲਾ, ਹਰਮਨ, ਲਵਲੀ, ਸੁੱਖਵਿੰਦਰ ਸਿੰਘ ਸੁੱਖੀ, ਬਲੀ, ਆਸ਼ੂ, ਅਮਰਜੀਤ ਸਿੰਘ, ਬਲਦੀਪ ਸਿੰਘ ਬੱਗਾ, ਗੁਰਿੰਦਰ ਸਿੰਘ ਆਦਿ ਨੂੰ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ’ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਪਾਰਟੀ ਨੂੰ ਬੂਥ ਪੱਧਰ ’ਤੇ ਪਹੁੰਚਾਉਣ ਦੇ ਲਈ ਮੀਟਿੰਗਾਂ ਦਾ ਦੌਰ ਜਾਰੀ ਹੈ ਸਾਨੂੰ ਇਸ ਗੱਲ ਦੀ ਤਸੱਲੀ ਹੈ ਕਿ ਅੱਜ ਪੰਜਾਬ ਦੇ ਲੋਕਾਂ ਦੀ ਸਭ ਤੋਂ ਪਹਿਲੀ ਪਸੰਦ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹੈ ਅਤੇ ਲੋਕ ਆਪ ਮੁਹਾਰੇ ਇਸ ਪਾਰਟੀ ਦੇ ਨਾਲ ਜੁੜ ਰਹੇ ਹਨ। ਉਨਾਂ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਉਹ ਲੋਕ ਵੀ ਬੋਲ ਰਹੇ ਹਨ। ਜਿਹੜੇ ਆਪ ਰੇਤੇ ਦੀ ਸਮਗਲਿੰਗ ਕਰਦੇ ਰਹੇ ਹਨ ਜੇਕਰ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਰੇਤੇ ਦੀ ਬਲੈਕ ਮਾਰਕੀਟਿੰਗ ਕੀਤੀ ਗਈ ਤਾਂ ਉਹ ਬਾਦਲ ਦਲ ਦੇ ਰਾਜ ਸਮੇਂ ਸ਼ੁਰੂ ਹੋਈ। ਉਹਨਾਂ ਨੇ ਕਿਹਾ ਕਿ ਹੁਣ ਲੜਾਈ ਕੇਵਲ 2027 ਦੇ ਵਿੱਚ ਸੱਤਾ ਪਰਿਵਰਤਨ ਦੀ ਨਹੀਂ ਬਲਕਿ ਪੂਰੀ ਤਰਾਂ ਸਿੱਖ ਸੰਸਥਾਵਾਂ ਨੂੰ ਬਾਦਲ ਦਲ ਤੋਂ ਆਜ਼ਾਦ ਕਰਾਉਣ ਦੀ ਹੈ। ਇਸ ਮੌਕੇ ਪਾਰਟੀ ਦੇ ਆਗੂ ਗਗਨਦੀਪ ਸਿੰਘ ਪਾਇਲ, ਦਰਸ਼ਨ ਸਿੰਘ ਪਾਇਲ, ਸੁਖਬੀਰ ਸਿੰਘ ਹੈਪੀ ਨਿਜ਼ਾਮਪੁਰ, ਬਲਤੇਜ ਸਿੰਘ ਮਾਂਗੇਵਾਲ, ਹਰਵਿੰਦਰ ਸਿੰਘ ਮਾਂਗੇਵਾਲ, ਹਰਬੰਤ ਸਿੰਘ ਗਿੱਲ, ਕੁਲਵਿੰਦਰ ਸਿੰਘ ਚੀਮਾ, ਗੁਰਪ੍ਰੀਤ ਸਿੰਘ ਘਲੋਟੀ, ਹਰਮੇਲ ਸਿੰਘ ਘਲੋਟੀ, ਨਿਰਭੈ ਸਿੰਘ ਕਰਤਾਰਪੁਰ ਆਦਿ ਸਨ।
ਪਿਛਲੀ ਖ਼ਬਰ ਨਸ਼ਾ ਵਿਰੋਧੀ ਯਾਤਰਾ ’ਚ ਸੁਖਵਿੰਦਰ ਲਾਲ ਸ਼ਰਮਾ ਸਾਥੀਆਂ ਸਮੇਤ ਹੋਏ ਸ਼ਾਮਿਲ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ 25 ਰੁਪਏ ਦਾ ਮਾਮੂਲੀ ਵਾਧਾ ਕਰਕੇ ਕਿਸਾਨਾਂ ਨਾਲ ਕੀਤਾ ਕੋਝਾ ਮਜ਼ਾਕ— ਸ਼ਾਹਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।