04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਨਿਹੰਗ ਨੌਜਵਾਨ ਵਲੋਂ ਸੁਨਿਆਰੇ ’ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦੀ ਕੋਸ਼ਿਸ਼ ਪੁਲਿਸ ਨਾਲ ਵੀ ਹੱਥੋਪਾਈ, ਮੁਲਾਜ਼ਮ ਦੀ ਵਰਦੀ ਪਾੜੀ

ਮਾਛੀਵਾੜਾ ਸਾਹਿਬ, 3 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਗਾਂਧੀ ਚੌਂਕ ਵਿਚ ਬੀਤੀ ਦੇਰ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਨਿਹੰਗ ਬਾਣੇ ‘ਚ ਇੱਕ ਨੌਜਵਾਨ ਕਥਿਤ ਤੌਰ ‘ਤੇ ਸੁਨਿਆਰੇ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਹੰਗਾਮਾ ਕਰਨ ਲੱਗ ਪਿਆ। ਦੋਸ਼ ਹੈ ਕਿ ਨੌਜਵਾਨ ਨੇ ਬਾਅਦ ‘ਚ ਜਾਨ ਬਚਾ ਕੇ ਭੱਜ ਰਹੇ ਸੁਨਿਆਰੇ ‘ਤੇ ਪੈਟਰੋਲ ਨੁਮਾ ਤਰਲ ਪਦਾਰਥ ਛਿੜਕ ਕੇ ਮਾਚਸ ਦੀ ਤੀਲ੍ਹੀ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।

ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਕਰਦਾ ਨਜ਼ਰ ਆ ਰਿਹਾ ਨਿਹੰਗ ਬਾਣੇ ਵਾਲਾ ਨੌਜਵਾਨ ਦੀਪਕ ਕੁਮਾਰ। ਤਸਵੀਰ : ਰਾਜਦੀਪ ਅਲਬੇਲਾ 04-10-2026
ਮਾਛੀਵਾੜਾ ਸਾਹਿਬ, 3 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਗਾਂਧੀ ਚੌਂਕ ਵਿਚ ਬੀਤੀ ਦੇਰ ਸ਼ਾਮ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਨਿਹੰਗ ਬਾਣੇ ‘ਚ ਇੱਕ ਨੌਜਵਾਨ ਕਥਿਤ ਤੌਰ ‘ਤੇ ਸੁਨਿਆਰੇ ਦੀ ਦੁਕਾਨ ਵਿਚ ਦਾਖ਼ਲ ਹੋ ਕੇ ਹੰਗਾਮਾ ਕਰਨ ਲੱਗ ਪਿਆ। ਦੋਸ਼ ਹੈ ਕਿ ਨੌਜਵਾਨ ਨੇ ਬਾਅਦ ‘ਚ ਜਾਨ ਬਚਾ ਕੇ ਭੱਜ ਰਹੇ ਸੁਨਿਆਰੇ ‘ਤੇ ਪੈਟਰੋਲ ਨੁਮਾ ਤਰਲ ਪਦਾਰਥ ਛਿੜਕ ਕੇ ਮਾਚਸ ਦੀ ਤੀਲ੍ਹੀ ਨਾਲ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਪਾਰਟੀ ਨਾਲ ਵੀ ਨੌਜਵਾਨ ਦੀ ਕਥਿਤ ਤੌਰ ‘ਤੇ ਹੱਥੋਪਾਈ ਹੋਈ। ਪੁਲਸ ਨੂੰ ਦਿੱਤੇ ਬਿਆਨਾਂ ‘ਚ ਗਾਂਧੀ ਚੌਂਕ ਵਿਚ ਸੁਨਿਆਰੇ ਦੀ ਦੁਕਾਨ ਕਰਦੇ ਕਰਨ ਵਰਮਾ ਨੇ ਦੱਸਿਆ ਕਿ ਉਹ ਬੀਤੀ ਦੇਰ ਸ਼ਾਮ ਆਪਣੀ ਦੁਕਾਨ ‘ਚ ਬੈਠਾ ਗ੍ਰਾਹਕਾਂ ਨੂੰ ਸਮਾਨ ਦਿਖਾ ਰਿਹਾ ਸੀ। ਇਸ ਮੌਕੇ ਉਸ ਦਾ ਦੋਸਤ ਸੁਨੀਲ ਕੁਮਾਰ ਗਿਰਧਰ ਅਤੇ ਸੋਨੇ ਦਾ ਵਪਾਰੀ ਰੁਸਤਮ ਰਣਜੀਤ ਸਿੰਘ ਵੀ ਮੌਜੂਦ ਸਨ। ਕਰਨ ਵਰਮਾ ਅਨੁਸਾਰ ਦੁਕਾਨ ਦੇ ਬਾਹਰ ਦੀਪਕ ਕੁਮਾਰ ਨਾਮਕ ਨੌਜਵਾਨ ਕਿਸੇ ਵਿਅਕਤੀ ਨਾਲ ਬਹਿਸ ਕਰ ਰਿਹਾ ਸੀ। ਉਹ ਨਿਹੰਗ ਬਾਣੇ ਵਿਚ ਸੀ ਅਤੇ ਬਾਅਦ ‘ਚ ਦੁਕਾਨ ਅੰਦਰ ਆ ਵੜਿਆ। ਸ਼ਿਕਾਇਤਕਰਤਾ ਮੁਤਾਬਿਕ ਦੁਕਾਨ ਅੰਦਰ ਆ ਕੇ ਉਹ ਗ੍ਰਾਹਕਾਂ ਨੂੰ ਪ੍ਰਭਾਵਿਤ ਕਰਨ ਲੱਗ ਪਿਆ। ਜਦੋਂ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਤਾਂ ਉਸ ਨੇ ਆਪਣੇ ਹੱਥ ਵਿਚ ਫੜੀ ਬੋਤਲ, ਜਿਸ ਵਿਚ ਕਥਿਤ ਤੌਰ ‘ਤੇ ਮਿੱਟੀ ਦਾ ਤੇਲ ਜਾਂ ਪੈਟਰੋਲ ਨੁਮਾ ਪਦਾਰਥ ਸੀ, ਆਪਣੇ ਉੱਪਰ ਛਿੜਕਣ ਦੀ ਕੋਸ਼ਿਸ਼ ਕੀਤੀ ਅਤੇ ਦੁਕਾਨਦਾਰ, ਗਾਹਕਾਂ ਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦੇਣ ਲੱਗ ਪਿਆ। ਕਰਨ ਵਰਮਾ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਦੀਪਕ ਕੁਮਾਰ ਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਤ ਹੋ ਚੁੱਕੀ ਹੈ ਅਤੇ ਦੁਕਾਨ ਬੰਦ ਕਰ ਕੇ ਘਰ ਜਾਣਾ ਹੈ, ਪਰ ਉਹ ਨਹੀਂ ਮੰਨਿਆ। ਇਸ ਤੋਂ ਬਾਅਦ ਜਦੋਂ ਦੁਕਾਨਦਾਰ ਦੁਕਾਨ ਬੰਦ ਕਰ ਕੇ ਬਾਹਰ ਨਿਕਲਿਆ ਤਾਂ ਨੌਜਵਾਨ ਉਸ ਦੇ ਪਿੱਛੇ ਆ ਗਿਆ। ਆਪਣੀ ਜਾਨ ਨੂੰ ਖ਼ਤਰਾ ਮਹਿਸੂਸ ਕਰਦਿਆਂ ਕਰਨ ਵਰਮਾ ਆਪਣੇ ਦੋਸਤ ਰੁਸਤਮ ਰਣਜੀਤ ਸਿੰਘ ਦੀ ਗੱਡੀ ‘ਚ ਜਾ ਬੈਠਿਆ। ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਿਕ ਦੀਪਕ ਕੁਮਾਰ ਵੀ ਉਨ੍ਹਾਂ ਦੇ ਪਿੱਛੇ ਗੱਡੀ ਤੱਕ ਪਹੁੰਚ ਗਿਆ ਅਤੇ ਉਸ ਨੇ ਆਪਣੇ ਹੱਥ ‘ਚ ਫੜੀ ਬੋਤਲ ਵਿਚੋਂ ਤਰਲ ਪਦਾਰਥ ਉਨ੍ਹਾਂ ‘ਤੇ ਛਿੜਕ ਦਿੱਤਾ। ਇਸ ਤੋਂ ਬਾਅਦ ਮਾਚਸ ਦੀ ਤੀਲ੍ਹੀ ਲਗਾ ਕੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਮੁਖੀ ਕਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਸ ਮੁਤਾਬਿਕ ਨੌਜਵਾਨ ਨੇ ਪੁਲਸ ਪਾਰਟੀ ਨਾਲ ਵੀ ਕਥਿਤ ਤੌਰ ‘ਤੇ ਹੱਥੋਪਾਈ ਕੀਤੀ। ਇਸ ਦੌਰਾਨ ਇੱਕ ਪੁਲਸ ਮੁਲਾਜ਼ਮ ਦੀ ਵਰਦੀ ਪਾੜ ਗਈ। ਨੌਜਵਾਨ ਨੂੰ ਕਾਬੂ ਕਰਨ ਲਈ ਪੁਲਸ ਨੂੰ ਕਾਫ਼ੀ ਮਸ਼ੱਕਤ ਕਰਨੀ ਪਈ। ਆਖ਼ਿਰਕਾਰ ਪੁਲਸ ਨੇ ਦੀਪਕ ਕੁਮਾਰ ਨੂੰ ਕਾਬੂ ਕਰ ਕੇ ਥਾਣੇ ਲਿਆਂਦਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਦੀਪਕ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਏ. ਐਸ. ਕਾਲਜ, ਖੰਨਾ ਦੇ ਈਕੋ ਕਲੱਬ ਤੇ ਐਨ. ਐਸ. ਐਸ. ਯੂਨਿਟ ਵਲੋਂ ਸਫਾਈ ਮੁਹਿੰਮ ਦਾ ਆਗਾਜ਼ ਰਾਧਾ ਵਾਟਿਕਾ ਸਕੂਲ ਖੰਨਾ ਦ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਮੁਹਿੰਮ ਤਹਿਤ ਪਿੰਡਾਂ ਦੀਆਂ ਮਾਤਾਵਾਂ ਵਲੋਂ ਮਿਲ ਰਿਹੈ ਭਰਪੂਰ ਹੁੰਗਾਰਾ ਮੱਲ ਮਾਜਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।