05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਹਲਕਾ ਸਾਹਨੇਵਾਲ ਤੋਂ ਕਾਂਗਰਸੀ ਆਗੂ ਐਡਵੋਕੇਟ ਧਾਲੀਵਾਲ ਨੇ ਕੁਹਾੜਾ ਵਿਖੇ ਖੋਲ੍ਹਿਆ ਆਪਣਾ ਨਵਾਂ ਦਫ਼ਤਰ 2027 ਦੀ ਤਿਆਰੀ ਲਈ ਹਰ ਪਿੰਡ ਤੇ ਹਰ ਬੂਥ ਤੱਕ ਕੀਤਾ ਜਾਵੇਗਾ ਸੰਪਰਕ-ਐਡਵੋਕੇਟ ਧਾਲੀਵਾਲ

ਕੁਹਾੜਾ, 4 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਵਿਚ ਕਾਂਗਰਸ ਪਾਰਟੀ ਦੀਆਂ ਜਥੇਬੰਦਕ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੁਹਾੜਾ ਵਿਖੇ ਕਾਂਗਰਸੀ ਆਗੂ ਤੇ ਸੰਭਾਵੀ ਉਮੀਦਵਾਰ ਐਡਵੋਕੇਟ ਮਨਵੀਰ ਸਿੰਘਵਲੋਂ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਹਾੜਾ ਵਿਖੇ ਖੋਲ੍ਹਿਆ ਦਫ਼ਤਰ ਸਿਰਫ਼ ਕਾਂਗਰਸ ਪਾਰਟੀ ਦੀਆਂ ਸਿਆਸੀ ਅਤੇ ਜਥੇਬੰਦਕ ਸਰਗਰਮੀਆਂ ਦਾ ਕੇਂਦਰ ਨਹੀਂ ਹੋਵੇਗਾ।

ਕੁਹਾੜਾ ਵਿਖੇ ਆਪਣੇ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਐਡਵੋਕੇਟ ਧਾਲੀਵਾਲ ਨਾਲ ਕਾਂਗਰਸੀ ਆਗੂ ਤੇ ਵਰਕਰ। ਤਸਵੀਰ : ਸੰਦੀਪ ਸਿੰਘ ਕੁਹਾੜਾ 05-10-2026
ਕੁਹਾੜਾ, 4 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਵਿਚ ਕਾਂਗਰਸ ਪਾਰਟੀ ਦੀਆਂ ਜਥੇਬੰਦਕ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੁਹਾੜਾ ਵਿਖੇ ਕਾਂਗਰਸੀ ਆਗੂ ਤੇ ਸੰਭਾਵੀ ਉਮੀਦਵਾਰ ਐਡਵੋਕੇਟ ਮਨਵੀਰ ਸਿੰਘਵਲੋਂ ਆਪਣੇ ਨਵੇਂ ਦਫ਼ਤਰ ਦਾ ਉਦਘਾਟਨ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੁਹਾੜਾ ਵਿਖੇ ਖੋਲ੍ਹਿਆ ਦਫ਼ਤਰ ਸਿਰਫ਼ ਕਾਂਗਰਸ ਪਾਰਟੀ ਦੀਆਂ ਸਿਆਸੀ ਅਤੇ ਜਥੇਬੰਦਕ ਸਰਗਰਮੀਆਂ ਦਾ ਕੇਂਦਰ ਨਹੀਂ ਹੋਵੇਗਾ। ਬਲਕਿ ਹਲਕੇ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸਬੰਧਿਤ ਪੱਧਰ ਤੱਕ ਪਹੁੰਚਾਉਣ ਲਈ ਇੱਕ ਖੁੱਲ੍ਹਾ ਮੰਚ ਵੀ ਬਣੇਗਾ। ਐਡਵੋਕੇਟ ਧਾਲੀਵਾਲ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਵਲੋਂ ਹੁਣ ਤੋਂ ਹੀ ਜ਼ਮੀਨੀ ਪੱਧਰ ‘ਤੇ ਤਿਆਰੀਆਂ ਨੂੰ ਤੇਜ਼ ਕੀਤਾ ਜਾਵੇਗਾ। ਹਲਕਾ ਸਾਹਨੇਵਾਲ ਦੇ ਹਰ ਪਿੰਡ, ਹਰ ਬੂਥ ਅਤੇ ਹਰ ਵਰਗ ਨਾਲ ਲਗਾਤਾਰ ਸੰਪਰਕ ਕਾਇਮ ਕਰਨਾ, ਕਾਂਗਰਸੀ ਵਰਕਰਾਂ ਨੂੰ ਇੱਕਜੁੱਟ ਕਰਨਾ ਅਤੇ ਲੋਕਾਂ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣਾ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿਇਲਾਕੇ ਦਾ ਕੋਈ ਵੀ ਵਿਅਕਤੀ ਆਪਣੀ ਸਮੱਸਿਆ ਲੈ ਕੇ ਇਸ ਦਫ਼ਤਰ ਵਿਚ ਆ ਸਕਦਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਰ ਸੰਭਵ ਪੱਧਰ ‘ਤੇ ਉਠਾਉਣ ਲਈ ਪੂਰੀ ਇਮਾਨਦਾਰੀ ਨਾਲ ਯਤਨ ਕੀਤੇ ਜਾਣਗੇ। ਇਸ ਮੌਕੇ ਸਮਾਗਮ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਕਿਹਾ ਕਿ ਕੁਹਾੜਾ ਵਿਖੇ ਦਫ਼ਤਰ ਦਾ ਉਦਘਾਟਨ ਹਲਕਾ ਸਾਹਨੇਵਾਲ ਵਿਚ ਪਾਰਟੀ ਦੀਆਂ ਜ਼ਮੀਨੀ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਪਾਲ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਨਗਰ ਕੌਂਸਲ ਸਾਹਨੇਵਾਲ ਦੇ ਸਾਬਕਾ ਪ੍ਰਧਾਨ ਕੈਪਟਨ ਸੁਖਜੀਤ ਸਿੰਘ ਹਰਾ, ਸਤਿੰਦਰਪਾਲ ਸਿੰਘ ਤਾਜਪੁਰੀ ਸਾਬਕਾ ਚੇਅਰਮੈਨ ਜੈਨਕੋ, ਰਣਜੀਤ ਸਿੰਘ ਮੈਨੇਜਰ, ਧਰਮਜੀਤ ਜੱਗੀ ਕਨੇਚ, ਜੱਸਾ ਰਾਏ, ਸੁਰਿੰਦਰ ਗਰੇਵਾਲ ਦੋਵੇਂ ਸਾਬਕਾ ਬਲਾਕ ਸੰਮਤੀ ਮੈਂਬਰ, ਐੱਸ. ਪੀ. ਐੱਸ. ਗਿੱਲ ਪ੍ਰਧਾਨ, ਕਰਨ ਅਨੇਜਾ,ਧਰਮਜੀਤ ਸਿੰਘ ਗਿੱਲ ਜੰਡਿਆਲੀ, ਅੰਮ੍ਰਿਤਪਾਲ ਸਿੰਘ, ਰਵਿੰਦਰ ਸਿੰਘ, ਸ਼ਿੰਗਾਰਾਮੰਗਲੀ, ਸੋਨੂੰ ਵਰਮਾ, ਅਨੁਜ ਕੁਮਾਰ, ਰੋਹਿਤ ਭਾਟੀਆ, ਬੀਬੀ ਨਰਦੀਪ ਕੌਰ, ਗੁਰਚਰਨ ਸਿੰਘ, ਲਖਵੀਰ ਸਿੰਘ ਸਰਪੰਚ, ਸੰਦੀਪ ਸਿੰਘ ਸਰਪੰਚ, ਕੁਲਜੀਤ ਸੰਧੂ ਕੌਂਸਲਰ, ਸਰਬਜੀਤ ਸਿੰਘ, ਬਾਗ ਮਾਛੀਆ ਕਲਾਂ, ਲਵਲੀ ਗੁੱਜਰਵਾਲ ਬੇਟ, ਬਿੰਦਰ ਕਾਲਸਾਂ, ਜੋਨੀ ਪਾਂਗਲੀਆਂ, ਵੀਰਪਾਲ ਪੰਜੇਟਾ, ਦੀਪਕ ਸ਼ਰਮਾ, ਐਡਵੋਕੇਟ ਕੰਵਲਜੀਤ ਸਿੰਘ, ਸੁਲੱਖਣ ਸਿੰਘ, ਪਰਮਿੰਦਰ ਸਿੰਘ, ਹਰਦੀਪ ਸਿੰਘ, ਪ੍ਰੀਤਮ ਸਿੰਘ, ਐਡਵੋਕੇਟ ਕਪਿਲ, ਮਾਲਵਿੰਦਰ ਸਿੰਘ, ਜਰਨੈਲ ਸਿੰਘ ਬੈਂਸ, ਮਨਦੀਪ ਸਿੰਘ, ਗੁਰਤਾਜ ਸਿੰਘ, ਪ੍ਰਮੋਦ ਮੰਡਲ, ਹਰਪਾਲ ਸਿੰਘ, ਕੁਲਵਿੰਦਰ ਸਿੰਘ, ਗੁਰਪਵਿੱਤਰ ਸੱਤੋਵਾਲ, ਕਰਮਜੀਤ ਢੋਲਣਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਰਗਟ ਸਿੰਘ ਦੀ ਨਿਯੁਕਤੀ ਨਾਲ ਕਾਂਗਰਸੀ ਵਰਕਰਾਂ ਦੇ ਹੌਸਲੇ ਬੁਲੰਦ ਹੋਏ- ਚੇਅਰਮੈਨ ਦੋਬੁਰਜੀ, ਵਨੀਤ ਆਸਟ ਅਗਲੀ ਖ਼ਬਰ ਲਿਫ਼ਟਿੰਗ ’ਚ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸ਼ਨ ਵਿਚ, ਸ਼ੈਲਰ ਮਾਲਕਾਂ ਨੂੰ ਦਿੱਤਾ ਅਲਟੀਮੇਟਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।