08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕਾਕੜਾ ਦੀ ਸਹਿਕਾਰੀ ਸਭਾ ਦੀ ਚੋਣ ਦੌਰਾਨ 28 ਨਾਮਜ਼ਦਗੀ ਪੱਤਰਾਂ ’ਚੋਂ 19 ਰੱਦ 9 ਨੂੰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤਾ

ਭਵਾਨੀਗੜ੍ਹ, 7 ਅਕਤੂਬਰ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਕਾਕੜਾ ਵਿਖੇ ਬਹੁਸੰਮਤੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਦੌਰਾਨ 28 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ’ਚੋਂ 19 ਨਾਮਜ਼ਦਗੀ ਪੱਤਰ ਰੱਦ ਕਰ ਦੇਣ ’ਤੇ ਪਿੰਡ ਵਾਸੀਆਂ ਵਲੋਂ ਚੋਣ ਅਧਿਕਾਰੀ ਨੂੰ ਦਫ਼ਤਰ ਵਿਚ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਸਭਾ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਪ੍ਰਿਤਪਾਲ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਸੰਤੋਖ਼ਪੁਰਾ ਨੇ ਦੱਸਿਆ ਕਿ ਪਿੰਡ ਕਾਕੜਾ ਅਤੇ ਸੰਤੋਖ਼ਪੁਰਾ ਦੀ ਸਾਂਝੀ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਸਨ।

ਅਜੀਤ ਡੈਸਕ 08-10-2026
ਭਵਾਨੀਗੜ੍ਹ, 7 ਅਕਤੂਬਰ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਕਾਕੜਾ ਵਿਖੇ ਬਹੁਸੰਮਤੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਦੌਰਾਨ 28 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ’ਚੋਂ 19 ਨਾਮਜ਼ਦਗੀ ਪੱਤਰ ਰੱਦ ਕਰ ਦੇਣ ’ਤੇ ਪਿੰਡ ਵਾਸੀਆਂ ਵਲੋਂ ਚੋਣ ਅਧਿਕਾਰੀ ਨੂੰ ਦਫ਼ਤਰ ਵਿਚ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਹਰਵਿੰਦਰ ਸਿੰਘ ਕਾਕੜਾ, ਸਭਾ ਦੇ ਸਾਬਕਾ ਪ੍ਰਧਾਨ ਸਰਬਜੀਤ ਸਿੰਘ, ਗੁਰਜੀਤ ਸਿੰਘ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਪ੍ਰਿਤਪਾਲ ਸਿੰਘ ਗਿੱਲ ਅਤੇ ਪਰਮਜੀਤ ਸਿੰਘ ਸੰਤੋਖ਼ਪੁਰਾ ਨੇ ਦੱਸਿਆ ਕਿ ਪਿੰਡ ਕਾਕੜਾ ਅਤੇ ਸੰਤੋਖ਼ਪੁਰਾ ਦੀ ਸਾਂਝੀ ਸੁਸਾਇਟੀ ਦੇ ਮੈਂਬਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰੇ ਸਨ। ਇਨ੍ਹਾਂ ਪੱਤਰਾਂ ਦੀ ਪੜਤਾਲ ਦੌਰਾਨ 19 ਵਿਅਕਤੀਆਂ ਦੇ ਕਾਗਜ ਰੱਦ ਕਰਕੇ 9 ਵਿਅਕਤੀਆਂ ਨੂੰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤਾ ਗਿਆ, ਜਿਸ ਨਾਲ ਪਿੰਡ ਵਾਸੀਆਂ ਵਿਚ ਰੋਸ ਦੀ ਲਹਿਰ ਪੈ ਜਾਣ ’ਤੇ ਗੁੱਸੇ ’ਤੇ ਆਏ ਲੋਕਾਂ ਨੇ ਚੋਣ ਅਧਿਕਾਰੀ ਨੂੰ ਦਫ਼ਤਰ ਵਿਚ ਬੰਦ ਕਰਕੇ ਜਿੰਦਾ ਲਗਾ ਦਿੱਤਾ ਤਾਂ ਮੌਕੇ ’ਤੇ ਪਹੁੰਚੀ ਪੁਲਿਸ ਨੇ ਚੋਣ ਅਧਿਕਾਰੀ ਨੂੰ ਬਾਹਰ ਕਢਵਾਇਆ । ਇਸ ਮੌਕੇ ਉਕਤ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਦੇ ਕਾਗਜ ਜਾਣ ਬੁੱਝ ਕਰ ਰੱਦ ਕਰਕੇ ‘ਆਪ’ ਆਗੂਆਂ ਵਲੋਂ ਆਪਣੇ ਨੇੜਲਿਆਂ ਨੂੰ ਮੈਂਬਰ ਬਣਾਇਆ ਹੈ। ਇਸ ਸਬੰਧੀ ਚੋਣ ਅਧਿਕਾਰੀ ਨੇ ਕਿਹਾ ਕਿ ਸਾਰੇ ਕਾਰਵਾਈ ਨਿਯਮਾਂ ਅਨੁਸਾਰ ਸਹੀ ਹੋਈ ਹੈ, ਜੇਕਰ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਇਤਰਾਜ਼ ਭੇਜ ਸਕਦਾ ਹੈ।
ਪਿਛਲੀ ਖ਼ਬਰ ਸੰਗਰੂਰ ਪਹੁੰਚੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪ੍ਰਿੰਯਕ ਕਾਨਗੋ ਕੇਂਦਰ ਤੋਂ ਪੈਸਾ ਆਉਣ ਦੇ ਬਾਵਜੂਦ ਆਂਗਣਵਾੜੀ... ਅਗਲੀ ਖ਼ਬਰ ਕਾਂਗਰਸੀ ਆਗੂ ਸ਼ੁਭਮ ਅਤੇ ਗੋਲਡੀ ਘਰਾਂ ’ਚ ਨਜਰਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।