09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਕੇਂਦਰ ਸਰਕਾਰ ਕਣਕ ਅਤੇ ਆਲੂਆਂ ਦੀ ਬਿਜਾਈ ਦੇ ਮੱਦੇਨਜ਼ਰ ਕਿਸਾਨਾਂ ਲਈ ਡੀ. ਏ. ਪੀ. ਦੀ ਤੁਰੰਤ ਸਪਲਾਈ ਭੇਜੇ -ਸ਼ਾਹਪੁਰ

ਪਾਇਲ, 8 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਇਸ ਸਮੇਂ ਆਲੂਆਂ ਦੀ ਬਿਜਾਈ ਜ਼ੋਰਾਂ ਤੇ ਚੱਲ ਰਹੀ ਹੈ ਪ੍ਰੰਤੂ ਪੰਜਾਬ ਵਿਚ ਡੀ. ਏ.

ਅਜੀਤ ਡੈਸਕ 09-10-2026
ਪਾਇਲ, 8 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਇਸ ਸਮੇਂ ਆਲੂਆਂ ਦੀ ਬਿਜਾਈ ਜ਼ੋਰਾਂ ਤੇ ਚੱਲ ਰਹੀ ਹੈ ਪ੍ਰੰਤੂ ਪੰਜਾਬ ਵਿਚ ਡੀ. ਏ. ਪੀ. ਖਾਦ ਦੀ ਘਾਟ ਬਹੁਤ ਦੇਖਣ ਨੂੰ ਮਿਲ ਰਹੀ ਹੈ,ਜਿਸ ਕਰਕੇ ਕਿਸਾਨਾਂ ਨੂੰ ਬਹੁਤ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਉਸ ਸਮੇਂ ਤਾਂ ਕਿਸਾਨਾਂ ਸਪਰੇਅ ਕਰਕੇ ਫ਼ਸਲ ਦਾ ਕੰਮ ਸਿਰੇ ਚਾੜ੍ਹ ਲਿਆ ਹੈ। ਉਪਰੋਕਤ ਵਿਚਾਰ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਅਤੇ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਡਾ. ਸੁਰਿੰਦਰ ਸਿੰਘ ਸ਼ਾਹਪੁਰ ਨੇ ਗੱਲ਼ਬਾਤ ਕਰਦਿਆ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਵੀ ਡੀ. ਏ. ਪੀ. ਖਾਦ ਮੰਗਵਾਉਣ ਦਾ ਤੁਰੰਤ ਯਤਨ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਕਣਕ ਅਤੇ ਆਲੂਆਂ ਦੀ ਬਿਜਾਈ ਵਾਸਤੇ ਪੰਜਾਬ ਲਈ 5.50 ਲੱਖ ਟਨ ਖਾਦ ਦੀ ਲੋੜ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਚੱਲਾਂ ਹੈ ਕਿ ਹੁਣ ਤੱਕ ਕਰੀਬ ਅੱਧੇ ਹਿੱਸੇ ਤੋਂ ਵੀ ਬਹੁਤ ਘੱਟ ਖਾਦ ਦੀ ਸਪਲਾਈ ਆਈ ਹੈ। ਉਹਨਾਂ ਕਿਹਾ ਕਿ ਅੰਤਰਾਸਟਰੀ ਮਾਰਕੀਟ ’ਚ ਫਾਸਫੋਰਸ ਦੇ ਰੇਟ ਵੀ ਬਹੁਤ ਵਧ ਗਏ ਹਨ। ਇਸ ਕਰਕੇ ਕੰਪਨੀਆਂ ਡੀ. ਏ. ਪੀ. ਘੱਟ ਮੰਗਵਾ ਰਹੀਆਂ ਹਨ। ਕਿਉਂਕਿ ਕਿ ਉਹ ਵੀ ਵੱਡਾ ਘਾਟਾ ਸਹਿਣ ਨਹੀਂ ਕਰਨਗੀਆਂ। ਦੂਜੇ ਪਾਸੇ ਡੀ. ਏ. ਪੀ ਖਾਦ ਦੇ ਬਦਲ ਵਜੋਂ ਜੇਕਰ ਕਿਸਾਨ ਐਨ. ਪੀ. ਕੇ. ਖਾਦ ਦੀ ਵਰਤੋਂ ਕਰਦਾ ਹੈ ਤਾਂ ਉਸ ਦਾ ਰੇਟ ਕੰਪਨੀਆਂ ਨੇ ਅਗਸਤ ਮਹੀਨੇ 1100 ਰੁਪਏ ਫੀ ਕੁਇੰਟਲ ਵਧਾ ਦਿੱਤਾ ਹੈ। ਉਹਨਾਂ ਕਿਹਾ ਕਿ ਸੁਸਾਇਟੀਆ ਅਤੇ ਖਾਦ ਡੀਲਰਾਂ ਪਾਸ ਇਸ ਸਮੇਂ ਖਾਦ ਬਹੁਤ ਘੱਟ ਮਿਲ ਰਿਹਾ ਹੈ। ਉਹਨਾਂ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਣਕ ਅਤੇ ਆਲੂਆਂ ਦੀ ਬਿਜਾਈ ਦੇ ਮੱਦੇਨਜ਼ਰ ਤੁਰੰਤ ਡੀ. ਏ. ਪੀ. ਖਾਦ ਲੋੜ ਮੁਤਾਬਕ ਪੂਰੀ ਮਾਤਰਾ ਸੂਬੇ ਲਈ ਭੇਜੇ। ਉਪਰੋਕਤ ਡੀ. ਏ. ਪੀ. ਦੀ ਤੁਰੰਤ ਸਪਲਾਈ ਦੀ ਮੰਗ ਕਰਨ ਵਾਲਿਆਂ ਵਿੱਚ ਨੰਬਰਦਾਰ ਸੋਹਨ ਸਿੰਘ, ਸਖਵਿਦਰ ਸਿੰਘ ਮੂੰਡੀ, ਜਗਦੇਵ ਸਿੰਘ ਜੱਗਾ, ਰਾਏ ਸਿੰਘ ਪੰਚ, ਰਾਜਿੰਦਰ ਸਿੰਘ ਸ਼ਾਹਪੁਰ, ਮਨਜੀਤ ਸਿੰਘ ਘੁਡਾਣੀ, ਪਿੰਦਰੀ ਬੁਆਣੀ, ਗੁਰਚਰਨ ਸਿੰਘ ਨਵਾਂਪਿੰਡ, ਅੱਛਰਾ ਸਿੰਘ ਦਿਉਲ, ਐਡ. ਮਨਦੀਪ ਸਿੰਘ, ਬਲਦੇਵ ਸਿੰਘ ਬੱਬੂ, ਹਰਮੇਲ ਸਿੰਘ, ਕੁਲਦੀਪ ਸਿੰਘ, ਮੇਵਾ ਸਿੰਘ ਸ਼ਾਮਲ ਹਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਰ ਵਰਗ ਦੇ ਲੋਕਾਂ ਦੀ ਆਪਣੀ ਪਾਰਟੀ- ਯਾਦੂ ਅਗਲੀ ਖ਼ਬਰ ਪਿੱਛੋਂ ਆਉਂਦੇ ਟਰੱਕ ਕਾਰਨ ਖਰਾਬ ਖੜ੍ਹੇ ਟਰੱਕ ਵਿਚ ਪਿੱਛੇ ਖੜ੍ਹੀ ਕਾਰ ਵੱਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।