ਪਿੰਡ ਚੋਮੋ ਵਿਖੇ ਪੰਨਾ ਪ੍ਰਮੁੱਖ ਲਗਾਉਂਣ ਦੀ ਮੁਹਿੰਮ ਤਹਿਤ ਆਖਰੀ ਪੜਾਅ ਦੀ ਮੀਟਿੰਗ
ਮਲੌਦ, 9 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਵੱਲੋਂ ਪਿੰਡ ਚੋਮੋ ਵਿਖੇ ਪੰਨਾ ਪਰਮੁੱਖ ਲਗਾਉਣ ਦੇ ਆਖਰੀ ਪੜ੍ਹਾਅ ਤਹਿਤ ਪਿੰਡ ਚੋਮੋ ਵਿਖੇ ਕਿਸਾਨ ਸੈਲ ਮਲੌਦ ਦੇ ਚੇਅਰਮੈਨ ਜਤਿੰਦਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਵੱਡੇ ਗੱਪ ਮਾਰ ਕੇ ਫੋਕੀ ਇਸ਼ਤਿਹਾਰਬਾਜੀ ਕਰਕੇ ਲੋਕਾ ਨੂੰ ਸਿਰਫ਼ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ ਜਦਕਿ ਬਦਲਾਅ ਵਾਲੀ ਸਰਕਾਰ ਦੇ ਹਰ ਰੋਜ ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ।
ਮਲੌਦ, 9 ਅਕਤੂਬਰ (ਦਿਲਬਾਗ ਸਿੰਘ ਚਾਪੜਾ)- ਬਲਾਕ ਕਾਂਗਰਸ ਮਲੌਦ ਦੇ ਪ੍ਰਧਾਨ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਗੁਰਮੇਲ ਸਿੰਘ ਗਿੱਲ ਬੇਰ ਕਲਾਂ ਵੱਲੋਂ ਪਿੰਡ ਚੋਮੋ ਵਿਖੇ ਪੰਨਾ ਪਰਮੁੱਖ ਲਗਾਉਣ ਦੇ ਆਖਰੀ ਪੜ੍ਹਾਅ ਤਹਿਤ ਪਿੰਡ ਚੋਮੋ ਵਿਖੇ ਕਿਸਾਨ ਸੈਲ ਮਲੌਦ ਦੇ ਚੇਅਰਮੈਨ ਜਤਿੰਦਰ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਡੇ ਵੱਡੇ ਗੱਪ ਮਾਰ ਕੇ ਫੋਕੀ ਇਸ਼ਤਿਹਾਰਬਾਜੀ ਕਰਕੇ ਲੋਕਾ ਨੂੰ ਸਿਰਫ਼ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ ਜਦਕਿ ਬਦਲਾਅ ਵਾਲੀ ਸਰਕਾਰ ਦੇ ਹਰ ਰੋਜ ਨਵੇਂ ਕਾਰਨਾਮੇ ਸਾਹਮਣੇ ਆ ਰਹੇ ਹਨ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਚੋਣ ਜਾਬਤਾ ਲੱਗਣ ਤੋ ਬਾਅਦ ਮਾੜਾ ਹਾਲ ਹੋਵੇਗਾ ਅਤੇ ਲੋਕ ਇੰਨ੍ਹਾਂ ਤੋਂ 5 ਸਾਲ ਦੇ ਕਾਰਨਾਮਿਆਂ ’ਤੇ ਸਵਾਲ ਕਰਨਗੇ। ਪ੍ਰਧਾਨ ਗਿੱਲ ਬੇਰ ਕਲਾਂ ਨੇ ਕਿਹਾ ਕਿ ਕੇਂਦਰੀ ਹਾਈਕਮਾਂਡ ਨੇ ਪਰਗਟ ਸਿੰਘ ਵਰਗੇ ਬੇਦਾਗ ਆਗੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਕੇ ਲੋਕ ਭਾਵਨਾਵਾ ਦੀ ਕਦਰ ਕੀਤੀ ਹੈ ਅਤੇ ਪੰਜਾਬ ’ਚ ਕਾਂਗਰਸ ਨੂੰ ਨਵੀਂ ਊਰਜਾ ਦਿੱਤੀ ਹੈ। ਇਸ ਮੌਕੇ ਜਤਿੰਦਰ ਸਿੰਘ ਚੋਮੋ ਚੇਅਰਮੈਨ ਕਿਸਾਨ ਸੈਲ ਮਲੌਦ, ਸਾਬਕਾ ਸਰਪੰਚ ਗੁਰਪ੍ਰੀਤ ਕੌਰ, ਸਾਬਕਾ ਸਰਪੰਚ ਪ੍ਰਿਥੀ ਸਿੰਘ ਚੋਮੋ, ਛਿੰਦਾ ਸਿੰਘ ਸਾਬਕਾ ਪੰਚ, ਮੰਗਾ ਸਿੰਘ ਪੰਚ, ਜਰਨੈਲ ਸਿੰਘ, ਤਰਲੋਕ ਸਿੰਘ, ਕਾਲਾ ਸਿੰਘ, ਗੁਰਿੰਦਰ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਬੀਬੀਆ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।