ਪਿੰਡ ਮਾਜਰੀ ਸਿੱਖਾਂ ਦੇ 61 ਪਰਿਵਾਰਾਂ ਨੂੰ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਕਾਰਡ ਸੌਂਪੇ
ਮਾਛੀਵਾੜਾ ਸਾਹਿਬ, 9 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੋਜਨਾ ‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਅੱਜ ਨੇੜਲੇ ਪਿੰਡ ਮਾਜਰੀ ਸਿੱਖਾਂ ਵਿਖੇ 61 ਪਰਿਵਾਰਾਂ ਨੂੰ ਉਨ੍ਹਾਂ ਦੇ ਪ੍ਰਾਪਰਟੀ ਸਬੰਧੀ ਕਾਰਡ ਸੌਂਪੇ ਗਏ। ਸਮਾਰੋਹ ‘ਚ ਵਿਸ਼ੇਸ਼ ਤੌਰ ‘ਤੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਪੁੱਜੇ ਜਿਨ੍ਹਾਂ ਨੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਦੇ ਕਾਰਡ ਸੌਂਪੇ।
ਅਜੀਤ ਡੈਸਕ
10-10-2026