12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਲੌਦ ਵਿਖੇ 18 ਨੂੰ ਮੁਫ਼ਤ ਮੈਡੀਕਲ ਕੈਂਪ

ਮਲੌਦ, 11 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਅਸ਼ੀਰਵਾਦ ਸਦਕਾ ਮਲੌਦ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪ੍ਰਾਈਮ ਮੈਡੀਹੱਬ ਮਲਟੀਸਪੈਸ਼ਲਿਟੀ ਕਲੀਨਿਕ ਮਲੌਦ ਵਿਖੇ 18 ਅਕਤੂਬਰ (ਐਤਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵੱਖ-ਵੱਖ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਡੀ.

ਸੰਤ ਬਾਬਾ ਅਵਤਾਰ ਸਿੰਘ 12-10-2026
ਮਲੌਦ, 11 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਤ ਅਵਤਾਰ ਸਿੰਘ ਬਾਬਰਪੁਰ ਵਾਲਿਆਂ ਦੇ ਅਸ਼ੀਰਵਾਦ ਸਦਕਾ ਮਲੌਦ ਇਲਾਕੇ ਦੇ ਵਸਨੀਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪ੍ਰਾਈਮ ਮੈਡੀਹੱਬ ਮਲਟੀਸਪੈਸ਼ਲਿਟੀ ਕਲੀਨਿਕ ਮਲੌਦ ਵਿਖੇ 18 ਅਕਤੂਬਰ (ਐਤਵਾਰ) ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਵੱਖ-ਵੱਖ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਕੈਂਪ ਦੌਰਾਨ ਡੀ. ਐੱਮ. ਸੀ. ਦੀ ਮਾਹਿਰ ਡਾ. ਪ੍ਰਿਯੰਕਾ ਅਰੋੜਾ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਨਜ਼ਰ ਦੀ ਜਾਂਚ, ਐਨਕਾਂ ਦੀ ਸਲਾਹ ਅਤੇ ਹੋਰ ਅੱਖਾਂ ਨਾਲ ਸੰਬੰਧਿਤ ਬਿਮਾਰੀਆਂ ਦੀ ਮੁਫ਼ਤ ਜਾਂਚ ਅਤੇ ਸਲਾਹ ਦਿੱਤੀ ਜਾਵੇਗੀ। ਡਾ. ਮੋਹਿਤ ਸਿੰਗਲਾ ਵਲੋਂ ਹੱਡੀਆਂ ਦੀ ਮਜ਼ਬੂਤ ਜਾਂਚ ਲਈ ਬੋਨ ਮਿਨਰਲ ਡੈਨਸਿਟੀ ਕੈਂਪ ਵੀ ਲਗਾਇਆ ਜਾਵੇਗਾ। ਇਸ ਦੌਰਾਨ ਹੱਡੀਆਂ ਦੀ ਸਿਹਤ, ਓਸਟੀਓਪੋਰੋਸਿਸ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਡਾ. ਗੁਰਵਿੰਦਰ ਸਿੰਘ ਵਿਰਕ ਅਤੇ ਡਾ. ਚਮਨਜੋਤ ਸਿੰਘ ਬੜਿੰਗ ਵੀ ਕੈਂਪ ਵਿਚ ਫੈਟੀ ਲਿਵਰ, ਲੀਵਰ ਫਾਈਬਰੋਸਿਸ ਅਤੇ ਲੀਵਰ ਨਾਲ ਸਬੰਧਤ ਹੋਰ ਸਮੱਸਿਆਵਾਂ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਬੱਚਿਆਂ ਨਾਲ ਸੰਬੰਧਿਤ ਬਿਮਾਰੀਆਂ ਦੀ ਮੁਫ਼ਤ ਜਾਂਚ ਅਤੇ ਸਲਾਹ, ਪੇਟ, ਸੁਰੱਖਿਆਤਮਕ ਸਿਹਤ ਸੰਭਾਲ ਅਤੇ ਦਰਦ ਨਾਲ ਸਬੰਧਤ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਹਿੰਦ ਹਸਪਤਾਲ ਅਹਿਮਦਗੜ੍ਹ ਵਿਖੇ ਮੁਫ਼ਤ ਫਾਈਬ੍ਰੋਸਕੈਨ ਕੈਂਪ, ਵੱਡੀ ਗਿਣਤੀ ਵਿਚ ਲੋਕਾਂ ਨੇ ਲਿਆ ਲਾਭ ਅਗਲੀ ਖ਼ਬਰ ਕੋਟਾਂ ਕਾਲਜ ਦੇ ਗ੍ਰਹਿ ਵਿਗਿਆਨ ਵਿਭਾਗ ਵਲੋਂ ਇੰਪ੍ਰੈਸ਼ਨਜ਼ ਇਨ ਫੈਬਰਿਕ ਵਰਕਸ਼ਾਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।