13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਾਧਾ ਵਾਟਿਕਾ ਸਕੂਲ ਦੇ ਬੈਡਮਿੰਟਨ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਚੈਂਪੀਅਨ ਸਿਰਫ ਕਿਸਮਤ ਨਾਲ ਨਹੀਂ ਬਣਦੇ, ਸਗੋਂ ਸਮਰਪਣ, ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਆਪਣੀ ਮੰਜ਼ਿਲ ਹਾਸਿਲ ਕਰਦੇ ਹਨ। ਇਸ ਧਾਰਨਾ ਨੂੰ ਸੱਚ ਕਰਦੇ ਹੋਏ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਬੈਡਮਿੰਟਨ ਖਿਡਾਰੀਆਂ ਨੇ ਚੰਡੀਗੜ੍ਹ ਵਿਚ ਆਯੋਜਿਤ ‘ਸੇਵ ਵਰਲਡ ਫਾਊਂਡੇਸ਼ਨ ਓਪਨ ਬੈਡਮਿੰਟਨ ਟੂਰਨਾਮੈਂਟ’ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 13-10-2026
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)-ਚੈਂਪੀਅਨ ਸਿਰਫ ਕਿਸਮਤ ਨਾਲ ਨਹੀਂ ਬਣਦੇ, ਸਗੋਂ ਸਮਰਪਣ, ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਨਾਲ ਆਪਣੀ ਮੰਜ਼ਿਲ ਹਾਸਿਲ ਕਰਦੇ ਹਨ। ਇਸ ਧਾਰਨਾ ਨੂੰ ਸੱਚ ਕਰਦੇ ਹੋਏ ਰਾਧਾ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਬੈਡਮਿੰਟਨ ਖਿਡਾਰੀਆਂ ਨੇ ਚੰਡੀਗੜ੍ਹ ਵਿਚ ਆਯੋਜਿਤ ‘ਸੇਵ ਵਰਲਡ ਫਾਊਂਡੇਸ਼ਨ ਓਪਨ ਬੈਡਮਿੰਟਨ ਟੂਰਨਾਮੈਂਟ’ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਆਪਣੀ ਕਲਾ ਦਾ ਲੋਹਾ ਮਨਵਾਉਂਦੇ ਹੋਏ ਜਮਾਤ ਅੱਠਵੀਂ ਦੀ ਵਿਦਿਆਰਥਣ ਸਵਰੀਨ ਕੌਰ ਨੇ ਅੰਡਰ 15 ਵਰਗ ਵਿਚ ਚਾਂਦੀ ਦਾ ਤਗਮਾ, ਜਸਰੀਨ ਕੌਰ ਜਮਾਤ ਚੌਥੀ ਅੰਡਰ 11 ਵਰਗ ਚਾਂਦੀ ਦਾ ਤਗਮਾ ਤੇ ਹਰਸੀਰਤ ਕੌਰ ਜਮਾਤ ਪੰਜਵੀਂ ਅੰਡਰ 11 ਵਰਗ ਵਿਚ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ। ਇਨ੍ਹਾਂ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਅਨੂਪਮਾ ਸ਼ਰਮਾ ਨੇ ਕਿਹਾ ਕਿ ਖੇਡਾਂ ਜਿਥੇ ਵਿਦਿਆਰਥੀਆਂ ਨੂੰ ਬਣਦਾ ਮਾਣ ਦਿਵਾਉਂਦੀਆਂ ਹਨ ਉੱਥੇ ਹੀ ਉਨ੍ਹਾਂ ਦਾ ਸਰਬਪੱਖੀ ਵਿਕਾਸ ਵੀ ਕਰਦੀਆਂ ਹਨ ਅਤੇ ਜੀਵਨ ਵਿਚ ਉਨ੍ਹਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਾਉਂਦੀਆਂ ਹਨ। ਇਸ ਮੌਕੇ ਸਕੂਲ ਚੇਅਰਮੈਨ, ਡਾਇਰੈਕਟਰ, ਮੈਨੇਜਮੈਂਟ ਮੈਬਰਾਂ ਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਰਤੀਪੁਰ ਵਿਚ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਮੰਤਰੀ ਸੌਂਦ ਨੇ ਬੋਪੁਰ ਵਿਖੇ 49 ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਵਾਲੇ ਪ੍ਰਾਪਰਟੀ ਕਾਰਡ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।