13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਪੰਜਾਬੀ ਸਾਹਿਤ ਸਭਾ ਖੰਨਾ ਦੀ ਇਕੱਤਰਤਾ ਵਿਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ, ਕਵਿਤਾਵਾਂ, ਗੀਤਾਂ ਤੇ ਗ਼ਜ਼ਲਾਂ ਨੇ ਸਿਰਜਿਆ ਸਾਹਿਤਕ ਮਾਹੌਲ

ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)- ਸਾਹਿਤ ਮਨੁੱਖੀ ਮਨ ਦੀਆਂ ਡੂੰਘੀਆਂ ਸੰਵੇਦਨਾਵਾਂ, ਸਮਾਜਿਕ ਸਰੋਕਾਰਾਂ ਅਤੇ ਜ਼ਿੰਦਗੀ ਦੇ ਯਥਾਰਥ ਦਾ ਸ਼ੀਸ਼ਾ ਹੁੰਦਾ ਹੈ। ਇਸੇ ਸਾਹਿਤਕ ਪਰੰਪਰਾ ਨੂੰ ਅੱਗੇ ਤੋਰਨ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 4, ਖੰਨਾ ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਅਤੇ ਸਰਪ੍ਰਸਤ ਮਨਜੀਤ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਸਮੇਂ ਪੰਜਾਬੀ ਸਾਹਿਤ ਸਭਾ ਖੰਨਾ ਦੇ ਮੈਂਬਰ। ਤਸਵੀਰ : ਸੋਨੀ ਗਿੱਲ 13-10-2026
ਖੰਨਾ, 12 ਅਕਤੂਬਰ (ਹਰਜਿੰਦਰ ਸਿੰਘ ਲਾਲ)- ਸਾਹਿਤ ਮਨੁੱਖੀ ਮਨ ਦੀਆਂ ਡੂੰਘੀਆਂ ਸੰਵੇਦਨਾਵਾਂ, ਸਮਾਜਿਕ ਸਰੋਕਾਰਾਂ ਅਤੇ ਜ਼ਿੰਦਗੀ ਦੇ ਯਥਾਰਥ ਦਾ ਸ਼ੀਸ਼ਾ ਹੁੰਦਾ ਹੈ। ਇਸੇ ਸਾਹਿਤਕ ਪਰੰਪਰਾ ਨੂੰ ਅੱਗੇ ਤੋਰਨ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਨੂੰ ਸਮਰਪਿਤ ਪੰਜਾਬੀ ਸਾਹਿਤ ਸਭਾ ਖੰਨਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਪ੍ਰਾਇਮਰੀ ਸਕੂਲ ਨੰਬਰ 4, ਖੰਨਾ ਵਿਖੇ ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਅਤੇ ਸਰਪ੍ਰਸਤ ਮਨਜੀਤ ਸਿੰਘ ਧੰਜਲ ਦੀ ਪ੍ਰਧਾਨਗੀ ਹੇਠ ਹੋਈ। ਇਕੱਤਰਤਾ ਦੀ ਸ਼ੁਰੂਆਤ ਵਿਛੜੀਆਂ ਸਾਹਿਤਕ ਸ਼ਖ਼ਸੀਅਤਾਂ ਨੂੰ ਯਾਦ ਕਰਦਿਆਂ ਭਾਵਪੂਰਨ ਸ਼ਰਧਾਂਜਲੀ ਨਾਲ ਹੋਈ। ਇਸ ਮੌਕੇ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਦੇ ਸਰਪ੍ਰਸਤ ਅਤੇ ਪ੍ਰਸਿੱਧ ਗੀਤਕਾਰ ਅਵਤਾਰ ਸਿੰਘ ਉਟਾਲਾਂ, ਵਾਤਾਵਰਨ ਨੂੰ ਪਿਆਰ ਕਰਨ ਵਾਲੇ ਸਾਮਾਜਿਕਕੁਰੀਤੀਆਂ ਦੇ ਵਿਰੁੱਧ ਅਵਾਜ਼ ਉਠਾਉਣ ਵਾਲੇ ਗੀਤਕਾਰ ਅਨੂਪ ਸਿੰਘ ਖਾਨਪੁਰੀ ਅਤੇ ਨਾਮਵਰ ਗ਼ਜ਼ਲਗੋ ਟੀ. ਲੋਚਨ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤਾ ਪਾਸ ਕੀਤਾ ਗਿਆ। ਹਾਜ਼ਰ ਸਾਹਿਤਕਾਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਇਨ੍ਹਾਂ ਸਾਹਿਤਕ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਨੂੰ ਯਾਦ ਕੀਤਾ। ਇਸ ਤੋਂ ਬਾਅਦ ਸ਼ਬਦਾਂ ਦੇ ਸੁਰਾਂ, ਭਾਵਨਾਵਾਂ ਦੀ ਤਰਲਤਾ ਅਤੇ ਕਲਪਨਾ ਦੇ ਰੰਗਾਂ ਨਾਲ ਸਜੀ ਕਾਵਿ-ਮਹਿਫ਼ਲ ਦਾ ਆਗਾਜ਼ ਹੋਇਆ। ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਆਪਣੀ ਕਵਿਤਾ ‘ਕਾਂਗਿਆਰੀ’ ਰਾਹੀਂ ਸਰੋਤਿਆਂ ਨਾਲ ਸਾਂਝ ਪਾਈ, ਜਦਕਿ ਮਨਜੀਤ ਸਿੰਘ ਧੰਜਲ ਨੇ ਗੀਤ ‘ਪਰਵਾਹ’ ਪੇਸ਼ ਕੀਤਾ। ਗੁਰੀ ਤੁਰਮਰੀ ਨੇ ਕਵਿਤਾ ‘ਮਾਂ ਦਾ ਫ਼ਿਕਰ’ ਰਾਹੀਂ ਮਾਂ ਦੀ ਮਮਤਾ ਅਤੇ ਚਿੰਤਾ ਦੇ ਭਾਵਾਂ ਨੂੰ ਸ਼ਬਦਾਂ ਵਿੱਚ ਪਰੋਇਆ। ਸਭਾ ਦੇ ਪ੍ਰਧਾਨ ਨਰਿੰਦਰ ਮਣਕੂ ਨੇ ਆਪਣੀ ਗ਼ਜ਼ਲ ਪੇਸ਼ ਕੀਤੀ ਅਤੇ ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਬਹੁਮਤ’ ਰਾਹੀਂ ਸਮਾਜਿਕ ਤੇ ਜਨਤਕ ਸਰੋਕਾਰਾਂ ਨੂੰ ਛੋਹਿਆ। ਅੰਤ ਵਿੱਚ ਬਾਵਾ ਹੋਲੀਆ ਨੇ ਗੀਤ ‘ਮੁਆਵਜ਼ਾ’ ਪੇਸ਼ ਕਰਕੇ ਸਰੋਤਿਆਂ ਦੀ ਭਰਪੂਰ ਦਾਦ ਹਾਸਲ ਕੀਤੀ। ਸਾਹਿਤਕ ਇਕੱਤਰਤਾ ਦੌਰਾਨ ਪੇਸ਼ ਕੀਤੀਆਂ ਗਈਆਂ ਰਚਨਾਵਾਂ ਉੱਤੇ ਉਸਾਰੂ ਚਰਚਾ ਵੀ ਹੋਈ। ਮਨਜੀਤ ਸਿੰਘ ਧੰਜਲ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਅਤੇ ਨੇਤਰ ਸਿੰਘ ਮੁੱਤੋਂ ਨੇ ਰਚਨਾਵਾਂ ਦੇ ਭਾਵ-ਪੱਖ, ਵਿਸ਼ਾ-ਵਸਤੂ ਅਤੇ ਸਾਹਿਤਕ ਪੱਖਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਵਿਚਾਰ-ਵਟਾਂਦਰੇ ਨੇ ਨਾ ਸਿਰਫ਼ ਰਚਨਾਵਾਂ ਦੀ ਸਾਰਥਕਤਾ ਨੂੰ ਉਭਾਰਿਆ, ਸਗੋਂ ਲੇਖਣੀ ਨੂੰ ਹੋਰ ਨਿਖਾਰਨ ਲਈ ਵੀ ਸਾਰਥਕ ਮਾਹੌਲ ਸਿਰਜਿਆ। ਇਕੱਤਰਤਾ ਦੀ ਸਮਾਪਤੀ ਮੌਕੇ ਇਹ ਭਾਵਨਾ ਉੱਭਰ ਕੇ ਸਾਹਮਣੇ ਆਈ ਕਿ ਸਾਹਿਤ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਨੂੰ ਸੋਚਣ, ਸਮਝਣ ਅਤੇ ਸਹੀ ਦਿਸ਼ਾ ਵੱਲ ਤੋਰਨ ਦੀ ਸਮਰੱਥਾ ਵੀ ਰੱਖਦਾ ਹੈ। ਅੰਤ ਵਿੱਚ ਗੁਰੀ ਤੁਰਮਰੀ ਨੇ ਸਭਾ ਦੀ ਕਾਰਵਾਈ ਸੁਚੱਜੇ ਢੰਗ ਨਾਲ ਚਲਾਈ।
ਪਿਛਲੀ ਖ਼ਬਰ ਅਗਰਵਾਲ ਭਵਨ ਚੈਰੀਟੇਬਲ ਸੁਸਾਇਟੀ ਵਲੋਂ ਅਗਰਸੈਨ ਜੈਅੰਤੀ ਮੌਕੇ ਲੰਗਰ ਲਗਾਇਆ ਅਗਲੀ ਖ਼ਬਰ ਰਤੀਪੁਰ ਵਿਚ ਕਈ ਪਰਿਵਾਰ ਭਾਜਪਾ ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।