13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਦਾ ਸੁਪੀਰੀਅਰ ਵਰਲਡ ਸਕੂਲ ਨੇ ਡਾਂਸ ਮੁਕਾਬਲੇ ’ਚ ਜਿੱਤੀ ਟਰਾਫ਼ੀ

ਮਾਛੀਵਾੜਾ ਸਾਹਿਬ, 12 ਅਕਤੂਬਰ (ਪੱਤਰ ਪ੍ਰੇਰਕ)-ਲੁਧਿਆਣਾ ਈਸਟ-ਖੰਨਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਕਰਵਾਏ ਗਏ ਇੰਟਰ-ਸਕੂਲ ਸਹੋਦਿਆ ਲੋਕ/ਕਲਾਸੀਕਲ ਡਾਂਸ ਮੁਕਾਬਲੇ ’ਚ ਦਾ ਸੁਪੀਰੀਅਰ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਚਮਕਾਇਆ। ਮੁਕਾਬਲੇ ਦਾ ਮੁੱਖ ਥੀਮ ‘ਬੰਗਾਲੀ ਬਨਾਮ ਪੰਜਾਬੀ ਡਾਂਸ ਪੇਸ਼ਕਾਰੀ’ ਸੀ ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।

ਅਜੀਤ ਡੈਸਕ 13-10-2026
ਮਾਛੀਵਾੜਾ ਸਾਹਿਬ, 12 ਅਕਤੂਬਰ (ਪੱਤਰ ਪ੍ਰੇਰਕ)-ਲੁਧਿਆਣਾ ਈਸਟ-ਖੰਨਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਕਰਵਾਏ ਗਏ ਇੰਟਰ-ਸਕੂਲ ਸਹੋਦਿਆ ਲੋਕ/ਕਲਾਸੀਕਲ ਡਾਂਸ ਮੁਕਾਬਲੇ ’ਚ ਦਾ ਸੁਪੀਰੀਅਰ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂ ਚਮਕਾਇਆ। ਮੁਕਾਬਲੇ ਦਾ ਮੁੱਖ ਥੀਮ ‘ਬੰਗਾਲੀ ਬਨਾਮ ਪੰਜਾਬੀ ਡਾਂਸ ਪੇਸ਼ਕਾਰੀ’ ਸੀ ਜਿਸ ਵਿਚ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ। ਦਾ ਸੁਪੀਰੀਅਰ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕਰ ਟਰਾਫ਼ੀ ਨੂੰ ਹਾਸਲ ਕੀਤਾ। ਇਸ ਮੌਕੇ ਜੇਤੂ ਟੀਮ ਦੇ ਵਿਦਿਆਰਥੀ ਅਨਾਮਿਕਾ ਹੰਸ, ਪੀਹੂ ਖਨੇਜਾ, ਦਿਵਿਆਂਸ਼ੀ, ਰਿਮਝਿਮ, ਅਵਨੀਤ ਕੌਰ, ਰਹਿਮਤ ਕੌਰ, ਆਸ਼ਨਾ, ਜਸ਼ਨਦੀਪ ਅਵੈਪਾਲ ਅਤੇ ਯਸ਼ਿਕਾ ਜੈਨ ਸ਼ਾਮਲ ਸਨ ਜਦਕਿ ਲੜਕਿਆਂ ਵਿਚ ਜਤਿਨ ਅਭੈਪਾਲ, ਅਰਸ਼ਪ੍ਰੀਤ ਸਿੰਘ, ਤੋਸ਼ਨ ਰਾਜਪੂਤ, ਯੁੱਧਵੀਰ ਸਿੰਘ, ਗੁਰਨੂਰ ਸਿੰਘ ਭੱਟੀ, ਪ੍ਰਦੀਪ ਸਿੰਘ, ਜਸਕਰਨ ਸਿੰਘ, ਜਗਦੀਪ ਸਿੰਘ ਅਤੇ ਰੋਮਿਤ ਸਨ। ਸਕੂਲ ਪ੍ਰਿੰਸੀਪਲ ਰਸ਼ਮੀ ਸ਼ਰਮਾ ਨੇ ਜੇਤੂ ਟੀਮ ਦੀ ਹੌਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਡਾਂਸ ਸਿਖਾਉਣ ਵਿਚ ਕੋਰਿਓਗ੍ਰਾਫ਼ੀ ਟੀਮ ਭਜਨ, ਪ੍ਰੀਤੀ, ਮਨੋਜ ਅਤੇ ਜੈਸਮੀਨ ਨੇ ਅਹਿਮ ਯੋਗਦਾਨ ਪਾਇਆ। ਵਿਦਿਆਰਥੀਆਂ ਦੀਆਂ ਆਕਰਸ਼ਕ ਪੋਸ਼ਾਕਾਂ ਤਿਆਰ ਕਰਨ ਲਈ ਈ.ਟੀ. ਕਾਸਟਿਊਮ ਦੀ ਟੀਮ ਦੇ ਡੇਜ਼ੀ, ਗਗਨ, ਡਿੰਪਲ, ਜਸਵਿੰਦਰ ਕੌਰ ਅਤੇ ਜਯੋਤੀ ਦਾ ਵੀ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਰਾਮ ਲੀਲ੍ਹਾ ਮੰਚਨ ਦੀ ਚੌਥੀ ਰਾਤ ਦਾ ਆੜ੍ਹਤੀ ਸ਼ਸ਼ੀ ਭਾਟੀਆ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਅਗਰਵਾਲ ਭਵਨ ਚੈਰੀਟੇਬਲ ਸੁਸਾਇਟੀ ਵਲੋਂ ਅਗਰਸੈਨ ਜੈਅੰਤੀ ਮੌਕੇ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।