17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਨਸ਼ਿਆਂ ਖਿਲਾਫ ਵੱਡੀ ਜੰਗ ਲੜਨ ਵਾਲੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਨੌਜਵਾਨੀ ਤੇ ਸੂਬੇ ਲਈ ਵੱਡਾ ਘਾਟਾ- ਸ਼ਾਹਪੁਰ

ਪਾਇਲ, 16 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਵਿਚ ਚੱਲ ਰਹੇ ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਡਾ: ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਨਸ਼ਿਆਂ ਖਿਲਾਫ ਪਰਵਿੰਦਰ ਸਿੰਘ ਝੋਟਾ ਨੇ ਬਹੁਤ ਵੱਡੀ ਮੁਹਿੰਮ ਚਲਾਈ ਹੋਈ ਸੀ ਜਿਸ ਦੇ ਮੁੱਖ ਸੰਚਾਲਕ ਪਰਵਿੰਦਰ ਸਿੰਘ ਝੋਟਾ ਖੁਦ ਸੀ। ਜਿਸ ਦੀ ਇਸ ਨਸ਼ਾ ਰੋਕੋ ਮੁਹਿਮ ਵਿੱਚ ਇਲਾਕੇ ਦੇ ਨੌਜਵਾਨ ਬਹੁਤ ਵੱਡੀ ਗਿਣਤੀ ਚ ਸ਼ਾਮਲ ਹਨ।

ਅਜੀਤ ਡੈਸਕ 17-10-2026
ਪਾਇਲ, 16 ਅਕਤੂਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਪੰਜਾਬ ਵਿਚ ਚੱਲ ਰਹੇ ਨਸ਼ਿਆਂ ਬਾਰੇ ਗੱਲਬਾਤ ਕਰਦਿਆਂ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ ਡਾ: ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਨਸ਼ਿਆਂ ਖਿਲਾਫ ਪਰਵਿੰਦਰ ਸਿੰਘ ਝੋਟਾ ਨੇ ਬਹੁਤ ਵੱਡੀ ਮੁਹਿੰਮ ਚਲਾਈ ਹੋਈ ਸੀ ਜਿਸ ਦੇ ਮੁੱਖ ਸੰਚਾਲਕ ਪਰਵਿੰਦਰ ਸਿੰਘ ਝੋਟਾ ਖੁਦ ਸੀ। ਜਿਸ ਦੀ ਇਸ ਨਸ਼ਾ ਰੋਕੋ ਮੁਹਿਮ ਵਿੱਚ ਇਲਾਕੇ ਦੇ ਨੌਜਵਾਨ ਬਹੁਤ ਵੱਡੀ ਗਿਣਤੀ ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਪਰਵਿੰਦਰ ਸਿੰਘ ਝੋਟਾ ਪੰਜਾਬ ਦੇ ਲੋਕਾਂ ਦੇ ਨੌਜਵਾਨ ਪੁੱਤਾਂ ਨੂੰ ਨਸ਼ੇ ਤੋ ਲੱਕ ਬੰਨ ਕੇ ਬਚਾਉਣ ਦੇ ਰਸਤੇ ਤੇ ਤੁਰਿਆ ਆਪ ਸਦਾ ਲਈ ਸੰਸਾਰ ਨੂੰ ਅਲਵਿਦਾ ਕਹਿ ਗਿਆ। ਜੋ ਕਿ ਪੰਜਾਬ ਦੇ ਨੌਜਵਾਨਾਂ ਲਈ ਇੱਕ ਬਹੁਤ ਮਾਰਗ ਦਰਸ਼ਕ ਸੀ ਜਿਸ ਨੂੰ ਮੈਡੀਕਲ ਹਾਲ ਵਾਲੇ ਅਸ਼ਵਨੀ ਕੁਮਾਰ ਨੇ ਗੋਲੀ ਮਾਰ ਕੇ ਉਸ ਦਾ ਦਿਨ ਦਿਹਾੜੇ ਬਜ਼ਾਰ ’ਚ ਕਤਲ ਕਰ ਦਿੱਤਾ। ਇਸ ਇਸ ਮੌਕੇ ਉਹਨਾਂ ਦੇ ਨਾਲ ਹੋਰ ਹਾਜ਼ਰ ਆਗੂ ਜਸਪ੍ਰੀਤ ਸਿੰਘ ਮਾਲੋਦੋਦ, ਐਡਵੋਕੇਟ ਮਨਦੀਪ ਸਿੰਘ, ਰਾਏ ਸਿੰਘ ਅਤੇ ਹਰਮੇਲ ਸਿੰਘ ਮੂੰਡੀ ਨੇ ਕਿਹਾ ਕਿ ਪੰਜਾਬ ’ਚ ਇਸ ਸਮੇਂ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ ਹੈ ਅਤੇ ਉਹਨਾਂ ਕਿਹਾ ਕਿ ਨਸ਼ਿਆਂ ਖਿਲਾਫ ਜੰਗ ਲੜਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਹਰ ਪਾਸੇ ਤੋ ਭਾਰੀ ਨਿੰਦਾ ਤੇ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਜਾ ਰਹੀ ਹੈ। ਹੋਰਨਾਂ ਤੋਂ ਇਲਾਵਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਨਿੰਦਾ ਕਰਨ ਵਾਲਿਆਂ ਵਿੱਚ ਮਨਜੀਤ ਸਿੰਘ ਘੁਡਾਣੀ, ਅੱਛਰਾ ਸਿੰਘ, ਗੁਰਸ਼ਰਨ ਸਿੰਘ ਨਵਾਂਪਿਡ, ਐਡਵੋਕੇਟ ਮਨਦੀਪ ਸਿੰਘ, ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ, ਹਰਭਜਨ ਸਿੰਘ, ਹਰਪ੍ਰੀਤ ਸਿੰਘ ਤੂਰ, ਜੋਤ ਸਿੰਘ ਮਦਨੀਪੁਰ, ਕੁਲਦੀਪ ਸਿੰਘ, ਮਨਦੀਪ ਸਿੰਘ ਚੀਮਾ, ਜਗਦੇਵ ਸਿੰਘ ਜੱਗਾ, ਵਰਿੰਦਰ ਸਿੰਘ, ਹਰਜਿੰਦਰ ਸਿੰਘ ਬੈਨੀਪਾਲ ਅਤੇ ਬਲਵਿੰਦਰ ਸਿੰਘ ਸ਼ਾਮਲ ਹਨ।
ਪਿਛਲੀ ਖ਼ਬਰ ਬਾਬਰਪੁਰ ਵਿਖੇ 19ਵੇਂ ਅੱਖਾਂ ਦੀ ਜਾਂਚ ਤੇ ਮੁਫ਼ਤ ਆਪ੍ਰੇਸ਼ਨ ਕੈਂਪ ਅਗਲੀ ਖ਼ਬਰ ਰਾਮ ਲੀਲ੍ਹਾ ਮੰਚਨ ਦੌਰਾਨ ਕਸਤੂਰੀ ਲਾਲ ਮਿੰਟੂ, ਬੱਬਲੂ ਲੋਪੋਂ ਸਮੇਤ ਹੋਰਨਾਂ ਆਗੂਆਂ ਨੇ ਲਵਾਈ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।