ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਸਮਰਾਲਾ ਦੀਆਂ ਲੜਕੀਆਂ ਨੇ ਫੁੱਟਬਾਲ ਵਿਚ ਲਗਾਤਾਰ ਚੌਥੀ ਵਾਰ ਜਿੱਤਿਆ ਸੋਨੇ ਦਾ ਤਗਮਾ
ਸਮਰਾਲਾ, 25 ਅਕਤੂਬਰ (ਗੋਪਾਲ ਸੋਫਤ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਸਮਰਾਲਾ ਦੀਆਂ ਲੜਕੀਆਂ ਨੇ ਫੁੱਟਬਾਲ ਵਿਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਚੌਥੀ ਵਾਰ ਜ਼ਿਲ੍ਹਾ ਪੱਧਰ ’ਤੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਇਸ ਟੀਮ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਦੀਆਂ 11 ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੀਆਂ ਚਾਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰ ਨਗਰ ਬਰਾਂਚ ਸਮਰਾਲਾ ਦੀਆਂ ਤਿੰਨ ਲੜਕੀਆਂ ਨੇ ਭਾਗ ਲਿਆ।
ਅਜੀਤ ਡੈਸਕ
26-10-2026