10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀ ਝੱਮਟ ਦੁੱਧ ਉਤਪਾਦਕ ਸਹਿਕਾਰੀ ਸਭਾ ’ਚ ਬੋਨਸ ਵੰਡ ਸਮਾਗਮ ਕਰਵਾਇਆ

ਮਲੌਦ, 9 ਨਵੰਬਰ (ਦਿਲਬਾਗ ਸਿੰਘ ਚਾਪੜਾ)- ਦੀ ਝੱਮਟ ਵੁਮੈਨ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਚ ਸਲਾਨਾ ਬੋਨਸ ਵੰਡ ਸਮਾਗਮ ਪ੍ਰਧਾਨ ਕਮਲਜੀਤ ਕੌਰ ਝੱਮਟ ਤੇ ਸਰਪੰਚ ਬਲਜੀਤ ਸਿੰਘ ਝੱਮਟ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਦੁੱਧ ਉਤਪਾਦਕਾ ਨੂੰ ਸਭਾ ਦੇ 3 ਲੱਖ 94 ਹਜ਼ਾਰ ਮੁਨਾਫ਼ੇ ਵਿੱਚੋਂ ਇੱਕ ਲੱਖ 74 ਹਜ਼ਾਰ ਰੁਪਏ ਮੁਨਾਫ਼ਾ ਵੰਡਿਆ ਗਿਆ।

ਅਜੀਤ ਡੈਸਕ 10-11-2026
ਮਲੌਦ, 9 ਨਵੰਬਰ (ਦਿਲਬਾਗ ਸਿੰਘ ਚਾਪੜਾ)- ਦੀ ਝੱਮਟ ਵੁਮੈਨ ਦੁੱਧ ਉਤਪਾਦਕ ਸਹਿਕਾਰੀ ਸਭਾ ਵਿਚ ਸਲਾਨਾ ਬੋਨਸ ਵੰਡ ਸਮਾਗਮ ਪ੍ਰਧਾਨ ਕਮਲਜੀਤ ਕੌਰ ਝੱਮਟ ਤੇ ਸਰਪੰਚ ਬਲਜੀਤ ਸਿੰਘ ਝੱਮਟ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਮੌਕੇ ਦੁੱਧ ਉਤਪਾਦਕਾ ਨੂੰ ਸਭਾ ਦੇ 3 ਲੱਖ 94 ਹਜ਼ਾਰ ਮੁਨਾਫ਼ੇ ਵਿੱਚੋਂ ਇੱਕ ਲੱਖ 74 ਹਜ਼ਾਰ ਰੁਪਏ ਮੁਨਾਫ਼ਾ ਵੰਡਿਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਹਲਕਾ ਇੰਚਾਰਜ਼ ਮਨਜੀਤ ਸਿੰਘ ਮਦਨੀਪੁਰ, ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਸਰਕਲ ਪ੍ਰਧਾਨ ਸ਼ਹਿਰੀ ਜਗਜੀਤ ਸਿੰਘ ਦੌਲਤਪੁਰ, ਸਰਕਲ ਪ੍ਰਧਾਨ ਦਿਹਾਤੀ ਪ੍ਰਿਤਪਾਲ ਸਿੰਘ ਝੱਮਟ ਨੇ ਸ਼ਿਰਕਤ ਕੀਤੀ। ਜੱਥੇ ਮਦਨੀਪੁਰ ਅਤੇ ਜੱਥੇ ਸਹਾਰਨ ਮਾਜਰਾ ਨੇ ਦੁੱਧ ਉਤਪਾਦਕ ਮਹਿਲਾਵਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਦੁੱਧ ਦੇ ਕਿੱਤੇ ਨਾਲ ਜੁੜਨ ਲਈ ਅਪੀਲ ਕੀਤੀ। ਇਸ ਮੌਕੇ ਸਭ ਤੋਂ ਵੱਧ ਮੁਨਾਫਾ ਹਾਸਿਲ ਕਰਨ ਵਿੱਚ ਪਹਿਲਾ ਮਨਪ੍ਰੀਤ ਕੌਰ, ਦੂਸਰਾ ਪ੍ਰਦੀਪ ਕੌਰ, ਤੀਸਰਾ ਸ਼ਰੀਫ਼ਾ ਨੇ ਸਥਾਨ ਹਾਸਿਲ ਕੀਤਾ। ਇਸ ਮੌਕੇ ਮੀਤ ਪ੍ਰਧਾਨ ਜਸਵੀਰ ਕੌਰ, ਹਰਵਿੰਦਰ ਕੌਰ, ਪ੍ਰਦੀਪ ਕੌਰ, ਜਸਪਾਲ ਕੌਰ, ਹਰਿੰਦਰ ਕੌਰ ਸਮੂਹ ਮੈਂਬਰਾਂ, ਐਪ ਪੀ. ਏ. ਮਨਜੀਤ ਸਿੰਘ, ਏਰੀਆ ਮਨੇਜ਼ਰ ਸੁਖਵਿੰਦਰ ਸਿੰਘ ਤੋਂ ਇਲਾਵਾ ਜੋਤ ਸਿੰਘ ਮਦਨੀਪੁਰ, ਬੇਅੰਤ ਸਿੰਘ ਪੰਧੇਰ ਖੇੜੀ, ਮਨਦੀਪ ਸਿੰਘ ਘੁਢਾਣੀ, ਅਮਰਜੀਤ ਸਿੰਘ, ਐਸ. ਡੀ. ਓ ਭਿੰਦਰ ਸਿੰਘ, ਸਵਰਨਜੀਤ ਸਿੰਘ, ਗੁਰਸ਼ਰਨ ਸਿੰਘ ਝੱਜ, ਗਿਆਨ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਸੁਖਦੇਵ ਸਿੰਘ, ਹਰਚੰਦ ਸਿੰਘ, ਜਗਜੀਵਨ ਸਿੰਘ, ਹਰਜੀਤ ਸਿੰਘ, ਸਵਰਨ ਸਿੰਘ ਗੋਲਾ ਆਦਿ ਹਾਜ਼ਰ ਸਨ। ਪੁੱਜੀਆਂ ਸ਼ਖ਼ਸੀਅਤਾਂ ਦਾ ਪ੍ਰਬੰਧਕ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਖੰਨਾ ਸ਼ਹਿਰ ਦੀ ਕੇਹਰ ਸਿੰਘ ਕਾਲੋਨੀ ’ਚ ਦੀਵਾਲੀ ਦੀ ਰਾਤ ਨੂੰ ਖ਼ੂਨੀ ਝੜਪ ਅਗਲੀ ਖ਼ਬਰ ਮੰਡੀਆਂ ’ਚ ਝੋਨੇ ਦਾ ਟੀਚਾ ਪੂਰਾ ਹੋਣ ਦੀ ਆੜ ਹੇਠ ਖ਼ਰੀਦ ਬੰਦ ਕਰਨ ’ਤੇ ਕਿਸਾਨ ਯੂਨੀਅਨ ਵਲੋਂ ਧਰਨੇ ਅੱਜ- ਹਰਿੰਦਰ ਸਿੰਘ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।