23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪੈਥੋਲੋਜਿਸਟਸ ਨੈਸ਼ਨਲ ਕਾਨਫਰੰਸ ’ਚ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਪੈਥੋਲੋਜੀ ਵਿਭਾਗ ਦੇ ਅਧਿਆਪਕਾ ਤੇ ਵਿਦਿਆਰਥੀਆਂ ਨੇ ਉੱਤਰ ਪ੍ਰਦੇਸ਼ ਪੰਡਿਤ ਦੀਨ ਦਿਆਲ ਉਪਾਧਿਆਏ ਪਸ਼ੂ ਚਿਕਿਤਸਾ ਵਿਗਿਆਨ ਵਿਸ਼ਵਵਿਦਿਆਲਿਆ, ਮਥੁਰਾ ਵਿਖੇ ਆਯੋਜਿਤ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪੈਥੋਲੋਜਿਸਟਸ ਦੀ ਰਾਸ਼ਟਰੀ ਕਾਨਫਰੰਸ ਵਿਚ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਡਾ.

ਰਾਸ਼ਟਰੀ ਕਾਨਫਰੰਸ ਦੌਰਾਨ ਭਾਗੀਦਾਰ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 24-11-2026
ਲੁਧਿਆਣਾ, 23 ਨਵੰਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵੈਟਰਨਰੀ ਪੈਥੋਲੋਜੀ ਵਿਭਾਗ ਦੇ ਅਧਿਆਪਕਾ ਤੇ ਵਿਦਿਆਰਥੀਆਂ ਨੇ ਉੱਤਰ ਪ੍ਰਦੇਸ਼ ਪੰਡਿਤ ਦੀਨ ਦਿਆਲ ਉਪਾਧਿਆਏ ਪਸ਼ੂ ਚਿਕਿਤਸਾ ਵਿਗਿਆਨ ਵਿਸ਼ਵਵਿਦਿਆਲਿਆ, ਮਥੁਰਾ ਵਿਖੇ ਆਯੋਜਿਤ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪੈਥੋਲੋਜਿਸਟਸ ਦੀ ਰਾਸ਼ਟਰੀ ਕਾਨਫਰੰਸ ਵਿਚ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ। ਡਾ. ਐਲ. ਗੀਤਾ ਦੇਵੀ, ਸਹਾਇਕ ਪ੍ਰੋਫੈਸਰ ਅਤੇ ਡਾ. ਰਜਤ ਸੂਦ, ਪੀ.ਐਚ.ਡੀ. ਸਕਾਲਰ ਨੂੰ ਸਿਧਾਂਤਕ ਤੇ ਵਿਹਾਰਕ ਹਿੱਸਿਆਂ ਵਾਲੀਆਂ ਸਾਰੀਆਂ ਛੇ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪਾਸ ਕਰਨ ਤੋਂ ਬਾਅਦ ਐਸੋਸੀਏਸ਼ਨ ਦੇ ਡਿਪਲੋਮੇਟ ਵਜੋਂ ਸ਼ਾਮਿਲ ਕੀਤਾ ਗਿਆ। ਡਾ. ਗੀਤਾ ਦੇਵੀ ਨੇ ਤਕਨੀਕੀ ਸੈਸ਼ਨ ਦੌਰਾਨ ਇਕ ਰੈਪੋਰਟਰ ਵਜੋਂ ਵੀ ਸੇਵਾ ਨਿਭਾਈ। ਤਕਨੀਕੀ ਪੁਰਸਕਾਰ ਸੈਸ਼ਨ ਵਿਚ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਲਵਲੀਨ ਕੌਰ ਨੇ ਆਪਣੀ ਪੇਸ਼ਕਾਰੀ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ, ਜਿਸਦੇ ਸਹਿ-ਲੇਖਕ ਐਲ. ਗੀਤਾ ਦੇਵੀ ਤੇ ਨਿਤਿਨ ਦੇਵ ਸਿੰਘ ਹਨ। ਪ੍ਰਣੇਸ਼ ਐਮ. ਤੇ ਮਾਨਵੀ ਸ਼ਰਮਾ ਨੇ ਆਪਣੀਆਂ ਪੇਸ਼ਕਾਰੀਆਂ ਲਈ ਤੀਜਾ ਇਨਾਮ ਪ੍ਰਾਪਤ ਕੀਤਾ। ਪ੍ਰਣੇਸ਼ ਐਮ. ਨੇ ਐਲ. ਗੀਤਾ ਦੇਵੀ, ਹਰਕੀਰਤ ਸਿੰਘ ਤੇ ਨਿਤਿਨ ਦੇਵ ਸਿੰਘ ਦੇ ਨਾਲ ਮਿਲ ਕੇ ਕੁੱਤਿਆਂ ਸਬੰਧੀ ਖੋਜ ਪੇਸ਼ ਕੀਤੀ। ਮਾਨਵੀ ਸ਼ਰਮਾ ਨੇ ਪ੍ਰਿਅੰਕਾ, ਐਨ. ਡੀ. ਸਿੰਘ, ਹਰਕੀਰਤ ਸਿੰਘ ਅਤੇ ਮੁਦਿਤ ਚੰਦਰਾ ਦੇ ਨਾਲ ਮਿਲ ਕੇ ਖੋਜ ਪੱਤਰ ਪੇਸ਼ ਕੀਤਾ । ਪੋਸਟਰ ਪੇਸ਼ਕਾਰੀ ਸ਼੍ਰੇਣੀ ਵਿਚ, ਡਾ. ਰਜਤ ਸੂਦ ਨੇ “ਪੰਜਾਬ ਵਿਚ ਕੁੱਤਿਆਂ ਵਿਚ ਚ ਮੜੀ ਦੀ ਬਿਮਾਰੀ ਸਬੰਧੀ ਖੋਜ ਲਈ ਤੀਜਾ ਇਨਾਮ ਪ੍ਰਾਪਤ ਕੀਤਾ, ਜਿਸਦੇ ਸਹਿ-ਲੇਖਕ ਓਮੇਰ ਕੇ. ਬਾਬਾ, ਐਲ. ਗੀਤਾ ਦੇਵੀ, ਐਨ. ਡੀ. ਸਿੰਘ ਤੇ ਕੁਲਦੀਪ ਗੁਪਤਾ ਹਨ। ਡਾ. ਜਤਿੰਦਰਪਾਲ ਸਿੰਘ ਗਿੱਲ, ਉਪ ਕੁਲਪਤੀ ਨੇ ਜੇਤੂਆਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪਿੰਡ ਸਾਇਆਂ ਖ਼ੁਰਦ ਵਿਖੇ ਹਰਪ੍ਰੀਤ ਸਿੰਘ ਸਿਮਕ ਡੋਰ-ਟੂ-ਡੋਰ ਮੁਹਿੰਮ ਦੌਰਾਨ ਲੋਕਾਂ ਨਾਲ ਰੂ-ਬਰੂ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਜੋਕੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਨੂੰ ਸਮਝਣ ਵਿਚਾਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।