15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਚੰਗੀ ਸ਼ਖ਼ਸੀਅਤ ਅਤੇ ਲੋਕ ਸੇਵਾ ਲਈ ਸਿੱਖਿਆ ਬੇਹੱਦ ਜ਼ਰੂਰੀ - ਭਾਈ ਸਤਨਾਮ ਸਿੰਘ <br/>

ਅਜੀਤ ਡੈਸਕ 01-02-2026
ਤਪਾ ਮੰਡੀ, 31 ਜਨਵਰੀ (ਵਿਜੇ ਸ਼ਰਮਾ)-ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਕੌਮੀ ਸੇਵਾ ਯੋਜਨਾ ਐਨ.ਐਸ.ਐਸ. ਵਿਭਾਗ ਵਲੋਂ ਇੱਕ ਪ੍ਰੇਰਣਾਦਾਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸਹਿਜ ਪਾਠ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਚੰਗੀ ਸ਼ਖ਼ਸੀਅਤ ਬਣਨ ਅਤੇ ਲੋਕ ਸੇਵਕ ਬਣਨ ਲਈ ਸਿੱਖਿਆ ਪ੍ਰਾਪਤ ਕਰਨਾ ਬੇਹੱਦ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨੀ ਦਾ ਪੂਰਨ ਸਿੱਖਿਅਤ ਹੋਣਾ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਸਿੱਖਿਆ ਜੀਵਨ ਜਾਂਚ ਦਾ ਉਹ ਸਾਧਨ ਹੈ ਜੋ ਮਨੁੱਖੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਂਦੀ ਹੈ | ਭਾਈ ਸਤਨਾਮ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਸੋਸ਼ਲ ਮੀਡੀਆ ਵਿਚ ਜ਼ਿਆਦਾ ਜਕੜੇ ਜਾ ਰਹੇ ਹਨ ਅਤੇ ਚੰਗੀ ਸਿੱਖਿਆ ਦੀ ਘਾਟ ਕਾਰਨ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਨੌਜਵਾਨੀ ਇਕੱਲਾਪਣ ਦਾ ਸ਼ਿਕਾਰ ਹੋ ਰਹੀ ਹੈ ਅਤੇ ਕਿਰਤ ਕਰਨ ਦਾ ਫ਼ਲਸਫ਼ਾ ਵੀ ਵਿੱਸਰਦਾ ਜਾ ਰਿਹਾ ਹੈ | ਇਸ ਲਈ ਹਰੇਕ ਵਿਅਕਤੀ ਲਈ ਗੁਰਬਾਣੀ ਪੜ੍ਹਨਾ, ਸੁਣਨਾ ਅਤੇ ਜੀਵਨ ਵਿਚ ਅਮਲ ਕਰਨਾ ਅਤਿ ਜ਼ਰੂਰੀ ਬਣ ਗਿਆ ਹੈ | ਪਿ੍ੰਸੀਪਲ ਬਘੇਲ ਸਿੰਘ, ਚੇਅਰਮੈਨ ਸ੍ਰੀ ਐਸ.ਐਸ. ਚੱਠਾ, ਐਜੂਕੇਸ਼ਨ ਵਿਭਾਗ ਦੀ ਮੁਖੀ ਪ੍ਰੋਫੈਸਰ ਸੰਦੀਪ ਕੌਰ, ਆਰਟਸ ਅਤੇ ਸੋਸ਼ਲ ਐਕਟੀਵਿਟੀ ਮੁਖੀ ਕੁਮਾਰੀ ਸ਼ੈਲਜਾ, ਪ੍ਰੋਫੈਸਰ ਜਸਪ੍ਰੀਤ ਕੌਰ, ਰੌਬਿਨ ਮੰਗਲਾ ਅਤੇ ਵਰਿੰਦਰ ਕੌਰ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਚੈਕਿੰਗ ਦੌਰਾਨ ਨਾਕਾ ਤੋੜ ਕੇ ਭੱਜਣ ਵਾਲਾ ਥਾਰ ਸਵਾਰ ਨੌਜਵਾਨ ਕਾਬੂ ਅਗਲੀ ਖ਼ਬਰ ਗੁਰੂ ਰਵਿਦਾਸ ਦੇ ਜਨਮ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।