18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਮਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਸਮਾਨ ਚੋਰੀ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 14-02-2026
ਬਰਨਾਲਾ, 13 ਫਰਵਰੀ (ਰਾਜ ਪਨੇਸਰ)-ਪਿੰਡ ਠੀਕਰੀਵਾਲਾ ਵਿਖੇ ਇਕ ਮਕਾਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ 4 ਗਾਡਰੀਆਂ ਲੋਹਾ, ਪੁਰਾਣਾ ਸਰੀਆ, 2500 ਇੱਟਾਂ ਚੋਰੀ ਕਰਨ ਵਾਲੇ ਕਈ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ.ਐੱਚ.ਓ. ਜਗਜੀਤ ਸਿੰਘ ਨੇ ਦੱਸਿਆ ਕਿ ਮੁੱਦਈ ਅਜੈਬ ਸਿੰਘ ਪੁੱਤਰ ਮੀਤਾ ਸਿੰਘ ਵਾਸੀ ਠੀਕਰੀਵਾਲਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੇ ਭਰਾ ਨੇ ਆਪਣੇ ਹਿੱਸੇ ਦਾ ਮਕਾਨ ਮਨਪ੍ਰੀਤ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਠੀਕਰੀਵਾਲਾ ਨੂੰ ਵੇਚ ਦਿੱਤਾ ਸੀ ਮੇਰੇ ਹਿੱਸੇ ਦੀ ਬਾਕੀ ਜਗ੍ਹਾ ਕਰੀਬ 5 ਵਿਸਵੇ ਹੁਣ ਤੱਕ ਓਵੇਂ ਹੀ ਖ਼ਾਲੀ ਪਈ ਸੀ | ਇਸ ਤਾਮਰੀਸ਼ੁਦਾ ਜਗ੍ਹਾ ਦੀਆਂ ਛੱਤਾ ਉਧੇੜ ਦਿੱਤੀਆਂ ਸਨ | ਜਿਸ ਦੀਆਂ ਕੰਧਾਂ ਉਂਜ ਹੀ ਖੜ੍ਹੀਆਂ ਹਨ ਜਦੋਂ ਆਪਣੇ ਮਕਾਨ ਵਿਚ ਗੇੜਾ ਮਾਰਨ ਗਿਆ ਤਾਂ ਦੇਖਿਆ ਕਿ ਮਨਪ੍ਰੀਤ ਸਿੰਘ ਨੇ ਮੇਰੇ ਮਕਾਨ ਪਰ ਕਬਜ਼ਾ ਕਰਨ ਦੀ ਨੀਅਤ ਨਾਲ ਮਕਾਨ ਵਿਚੋਂ 4 ਪੁਰਾਣੀਆਂ ਗਾਡਰੀਆਂ, ਪੁਰਾਣਾ ਸਰੀਆ, 2500 ਇੱਟਾਂ ਆਪਣੇ ਨਾਮਾਲੂਮ ਸਾਥੀਆਂ ਨਾਲ ਮਿਲ ਕੇ ਚੋਰੀ ਕਰ ਲਈਆਂ ਹਨ ਤਾਂ ਧਮਕੀਆਂ ਵੀ ਦੇ ਰਿਹਾ ਹੈ ਕਿ ਮੈ ਤੇਰਾ ਸਮਾਨ ਚੋਰੀ ਕਰ ਲਿਆ ਹੈ ਤੂੰ ਜੋ ਮਰਜ਼ੀ ਕਰਨਾ ਹੈ ਕਰ ਲਈ ਉੱਧਰ ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮਨਪ੍ਰੀਤ ਸਿੰਘ ਤੇ ਹੋਰ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮਨਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਘਰ 'ਚੋਂ 50 ਹਜ਼ਾਰ ਰੁਪਏ ਨਗਦੀ ਚੋਰੀ, ਮਾਮਲਾ ਦਰਜ ਅਗਲੀ ਖ਼ਬਰ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦਾ ਬਜਟ ਵਿਚ ਜ਼ਿਕਰ ਤੱਕ ਨਾ ਹੋਣਾ ਬਹੁਤ ਮੰਦਭਾਗਾ-ਮੀਤ ਹੇਅਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।