ਤਪਾ ਮੰਡੀ, 14 ਫਰਵਰੀ (ਪ੍ਰਵੀਨ ਗਰਗ)-ਮਹਾਂ ਸ਼ਿਵਰਾਤਰੀ ਦਾ ਤਿਉਹਾਰ ਦੇਸ਼ ਦੇ ਕੋਨੇ-ਕੋਨੇ ਵਿਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਦੇ ਸੰਬੰਧ ਵਿਚ ਸ਼੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਲੈ ਕੇ ਪਹੁੰਚੇ ਕਾਂਵੜੀਆਂ ਦਾ ਤਪਾ ਵਿਖੇ ਪਹੁੰਚਣ 'ਤੇ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਗਿਆ | ਗੱਲਬਾਤ ਦੌਰਾਨ ਸਮੂਹ ਕਾਂਵੜੀਆਂ ਨੇ ਦੱਸਿਆ ਕਿ ਉਹ ਸ੍ਰੀ ਹਰਿਦੁਆਰ ਤੋਂ ਪਵਿੱਤਰ ਗੰਗਾ ਜਲ ਭਰ ਕੇ ਪੈਦਲ ਤਪਾ ਵਿਖੇ ਪਹੁੰਚੇ ਹਨ, ਜਿੱਥੇ ਉਹ ਅੱਜ ਸ਼ਿਵਰਾਤਰੀ ਵਾਲੇ ਦਿਨ ਇਲਾਕੇ ਦੇ ਵੱਖ-ਵੱਖ ਸ਼ਿਵ ਮੰਦਰਾਂ 'ਚ ਜਲ ਅਭਿਸ਼ੇਕ ਕਰਨਗੇ | ਇਸ ਮੌਕੇ ਕਾਂਵੜੀਏ ਨੇਸ਼ੂ ਤਾਜੋ, ਅਸ਼ੀਸ਼ ਚੌਹਾਨ, ਰੂਬੀ ਗਰਗ, ਪ੍ਰਦੀਪ ਕੁਮਾਰ, ਰਾਕੇਸ਼ ਨਿੱਕਾ, ਭੈਵੂ ਤੋਂ ਇਲਾਵਾ ਕਰਨ ਸੁਨਾਮੀਆਂ, ਡਾ: ਵਿਜੇ ਸ਼ਰਮਾ, ਪ੍ਰਵੀਨ ਘੁੰਨਸ਼, ਰਾਕੇਸ਼ ਜੇਠੂਕੇ, ਭਿੰਦੀ ਸੁਨਾਮੀਆ, ਛੋਟਾ, ਨਿੰਦਰ ਸਿੰਘ, ਭਿੰਦਰ ਸਿੱਧੂ, ਕਰਨ ਗੁਪਤਾ, ਅੰਕੁ ਬਦਰਾ, ਰੋਕੀ ਬਦਰਾ, ਕਰਨ ਸੁਨਾਮੀਆਂ, ਈਸ਼ਵਰ ਗੋਇਲ, ਸੰਦੀਪ ਕੁਮਾਰ ਵਿੱਕੀ,ਰਾਮ ਸਿੰਘ, ਪਿੰਕੀ ਮੌੜ, ਰਵੀ ਮੌੜ, ਵਿਜੇ ਵਸ਼ਿਸ਼ਟ, ਮੇਲਾ ਕਾਲੀਆ, ਰਾਜੀ, ਅਵਨੀਸ਼, ਮਨੀ, ਅਰਸ਼ੀ ਚੱਠਾ, ਸ਼ਾਲੂ, ਸੁੱਖਾ, ਅਰਸ਼ੀ, ਸ਼ੰਟੀ ਬਾਗੜੀਆ, ਨਾਨੂੰ ਮਾਰਵਾੜੀ, ਕਮਲ, ਮਨਦੀਪ, ਸਰਵਣ, ਦੀਪ, ਲਵਲੀ, ਗੁੱਗਾ, ਮਨੀਸ਼, ਭੂਸ਼ਣ, ਨਵੀਂ, ਰਿਤਿਕ, ਜੈਲਾ, ਅਭਿਜੋਤ, ਵਿਨੇ, ਨਿੱਕਾ, ਸ਼ਹਿਨਾਜ਼, ਲੱਭੂ, ਬੂਟਾ, ਵਿਜੇ ਆਦਿ ਸਮੂਹ ਮੈਂਬਰ ਮੌਜੂਦ ਸਨ |