29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਰੁੱਖ ਪੁੱਟਣ ਸਬੰਧੀ ਵਾਤਾਵਰਨ ਪ੍ਰੇਮੀਆਂ ਨੇ ਨੈਸ਼ਨਲ ਗ੍ਰੀਨ ਟਿ੍ਬਿਊਨਲ ਦਿੱਲੀ 'ਚ ਪਾਈ ਪਟੀਸ਼ਨ

ਅਜੀਤ ਡੈਸਕ 18-02-2026
ਬਰਨਾਲਾ, 17 ਫਰਵਰੀ (ਨਰਿੰਦਰ ਅਰੋੜਾ)-ਬੀਤੇ ਦਿਨੀਂ ਨਗਰ ਸੁਧਾਰ ਟਰੱਸਟ ਬਰਨਾਲਾ ਦੀ 25 ਏਕੜ ਸਕੀਮ ਤਹਿਤ ਜਗ੍ਹਾ ਵਿਚੋਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸੈਂਕੜੇ ਹਰੇ ਭਰੇ 50 ਸਾਲ ਪੁਰਾਣੇ ਰੁੱਖ ਪੁੱਟ ਦਿੱਤੇ ਗਏ ਸਨ ਅਤੇ ਮੌਕੇ 'ਤੇ ਪਹੁੰਚ ਵਾਤਾਵਰਨ ਪ੍ਰੇਮੀਆਂ ਗੁਰਪ੍ਰੀਤ ਸਿੰਘ ਕਾਹਨੇਕੇ ਆਦਿ ਵਲੋਂ ਜੇ.ਸੀ.ਬੀ. ਮਸ਼ੀਨ ਰੁਕਵਾਈ ਗਈ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ ਪਰ ਕਾਰਵਾਈ ਨਾ ਹੋਣ ਦੀ ਸੂਰਤ ਵਿਚ ਵਾਤਾਵਰਨ ਪੇ੍ਰਮੀ ਗੁਰਪ੍ਰੀਤ ਸਿੰਘ ਕਾਹਨੇਕੇ ਦੀ ਅਗਵਾਈ ਵਿਚ ਭਾਰਤ ਦੀ ਅਦਾਲਤ ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀ ਦਿੱਲੀ ਵਿਖੇ ਪਟੀਸ਼ਨ ਪਾ ਕੇ ਇਨਸਾਫ਼ ਦੀ ਮੰਗ ਕੀਤੀ ਹੈ | ਵਾਤਾਵਰਨ ਪ੍ਰੇਮੀ ਗੁਰਪ੍ਰੀਤ ਸਿੰਘ ਕਾਹਨੇਕੇ, ਸਾਬਕਾ ਸਰਪੰਚ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਪੰਜਾਬ ਵਿਚ ਵਣ ਏਰੀਆ 3.67 ਫ਼ੀਸਦੀ ਜੋ ਰਾਜਸਥਾਨ 4.87 ਤੋਂ ਵੀ ਘੱਟ ਚੁੱਕਿਆ ਹੈ | ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ | ਜਿਸ ਕਰ ਕੇ ਪੰਜਾਬ ਦੇ ਵਾਤਾਵਰਨ ਦੇ ਹਲਾਤਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਅਤੇ ਪੰਜਾਬ ਦੇ ਅਧਿਕਾਰੀਆਂ ਵਲੋਂ ਰੁੱਖਾਂ ਦੀ ਸੰਭਾਲ ਕਰਨ 'ਚ ਅਸਮਰਥਾ ਸਾਹਮਣੇ ਆਉਣ ਕਰ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦੇ ਡਬਲ ਬੈਚ ਨੇ 25 ਦਸੰਬਰ 2025 ਨੂੰ ਇਕ ਜਨਹਿਤ ਪਟੀਸ਼ਨ ਵਿਚ ਹੁਕਮ ਪਾਸ ਕਰਦਿਆਂ ਪੰਜਾਬ ਭਰ ਵਿਚ ਹਰੇ ਭਰੇ ਹਰ ਇਕ ਉਮਰ ਤੇ ਹਰ ਇਕ ਕਿਸਮ ਦੇ ਰੁੱਖ ਬਿਨਾ ਹਾਈਕੋਰਟ ਦੀ ਮਨਜ਼ੂਰੀ ਤੋਂ ਕੱਟਣ 'ਤੇ ਪੂਰਨ ਪਾਬੰਦੀ ਲਗਾਈ ਸੀ | ਪਿਛਲੇ ਦਿਨੀਂ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਪ੍ਰਬੰਧਕਾਂ ਨੇ ਬਿਨਾ ਕਿਸੇ ਮਨਜ਼ੂਰੀ ਦੇ ਗੈਰ ਕਾਨੂੰਨੀ 25 ਏਕੜ ਸਕੀਮ ਵਾਲੀ ਜਗ੍ਹਾ ਵਿਚੋਂ ਕਰੀਬ 140 ਹਰੇ ਭਰੇ ਸਰਕਾਰੀ 50 ਸਾਲ ਪੁਰਾਣੇ ਰੁੱਖ ਪੁੱਟ ਦਿੱਤੇ ਹਨ ਅਤੇ ਬਲਾਕ ਸ਼ਹਿਣਾ ਦੇ ਪਿੰਡ ਬਦਰਾ ਦੀਆਂ ਿਲੰਕ ਸੜਕਾਂ ਤੋਂ ਸਰਕਾਰੀ ਸੈਂਕੜੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਹਨ | ਬਲਾਕ ਮਹਿਲ ਕਲਾਂ ਦੇ ਪਿੰਡ ਬਖਤਗੜ੍ਹ ਦੀ ਪੰਚਾਇਤੀ ਜ਼ਮੀਨ ਵਿਚੋਂ 20 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ, ਪਿੰਡ ਧਨੇਰ ਦੀ ਸਰਕਾਰੀ ਜ਼ਮੀਨ ਵਿਚੋਂ ਕਰੀਬ 40 ਹਰੇ ਭਰੇ ਰੁੱਖ ਗੈਰ ਕਾਨੂੰਨੀ ਪੁੱਟੇ ਗਏ ਹਨ | ਪੁੱਡਾ ਮਾਰਕੀਟ ਬਰਨਾਲਾ ਵਿਚੋਂ 100 ਸਾਲ ਪੁਰਾਣਾ ਨਿੰਮ ਦਾ ਰੁੱਖ ਗੈਰ ਕਾਨੂੰਨੀ ਵੱਢਿਆ ਗਿਆ ਹੈ | ਸਾਰੀਆਂ ਘਟਨਾਵਾਂ ਸਬੰਧੀ ਦਰਖ਼ਾਸਤਾਂ ਦੇਣ ਦੇ ਬਾਵਜੂਦ ਜ਼ਿਲ੍ਹੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸਰਕਾਰੀ ਰੁੱਖ ਪੁੱਟਣ ਵਾਲੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ | ਨਗਰ ਸੁਧਾਰ ਟਰੱਸਟ ਬਰਨਾਲਾ ਦੇ ਪ੍ਰਬੰਧਕਾਂ ਨੇ 27 ਸਤੰਬਰ 2021 ਨੂੰ ਵੀ ਹਰੇ ਭਰੇ ਰੁੱਖਾਂ ਨੂੰ ਗੈਰ ਕਾਨੂੰਨੀ ਵੱਢਿਆਂ ਸੀ | ਜਿਸ ਕਰ ਕੇ ਜ਼ਿਲ੍ਹੇ ਦੇ ਵਾਤਾਵਰਨ ਪ੍ਰੇਮੀਆਂ ਨੇ ਇਕੱਠੇ ਹੋ ਕੇ ਮਾਨਯੋਗ ਨੈਸ਼ਨਲ ਗ੍ਰੀਨ ਟਿ੍ਬਿਊਨਲ ਨਵੀ ਦਿੱਲੀ ਵਿਖੇ ਵਿਸ਼ੇਸ਼ ਪਟੀਸ਼ਨ ਪਾ ਕੇ ਗੈਰ ਕਾਨੂੰਨੀ ਰੁੱਖ ਵੱਢਣ ਵਾਲੇ ਸਾਰੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਇਕੱਤਰ ਹੋਏ ਸਮੂਹ ਵਾਤਾਵਰਨ ਪ੍ਰੇਮੀਆਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਨਗਰ ਸੁਧਾਰ ਟਰੱਸਟ ਬਰਨਾਲਾ, ਪੱੁਡਾ ਮਾਰਕੀਟ ਬਰਨਾਲਾ, ਪਿੰਡ ਧਨੇਰ, ਬਖਤਗੜ੍ਹ, ਬਦਰਾ ਵਿਖੇ ਗੈਰ ਕਾਨੂੰਨੀ ਰੁੱਖ ਪੁੱਟਣ ਵਾਲੇ ਸਾਰੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਪੰਚ ਦਵਿੰਦਰ ਸਿੰਘ ਬਖਤਗੜ੍ਹ, ਲੀਲਾ ਸਿੰਘ ਬਖਤਗੜ੍ਹ, ਭੁਪਿੰਦਰ ਸਿੰਘ ਧਨੇਰ, ਕੁਲਦੀਪ ਸਿੰਘ, ਰਾਜੂ ਧੌਲਾ, ਸਾਹਿਬ ਸੰਧੂ ਭਦੌੜ, ਅਵਤਾਰ ਸਿੰਘ ਚੀਮਾ, ਬਲਵੀਰ ਸਿੰਘ ਧਾਲੀਵਾਲ, ਬੂਟਾ ਸਿੰਘ, ਆਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਬਰਨਾਲਾ ਵਿਖੇ 47 ਪ੍ਰੀਖਿਆ ਕੇਂਦਰਾਂ ਵਿਚ ਅੱਠਵੀਂ ਜਮਾਤ ਦੇ 4504 ਵਿਦਿਆਰਥੀਆਂ ਨੇ ਦਿੱਤਾ ਅੰਗਰੇਜ਼ੀ ਦਾ ਪੇਪਰ ਅਗਲੀ ਖ਼ਬਰ ਸਾਂਝੀ ਸੰਘਰਸ਼ ਕਮੇਟੀ ਸਰਕਲ ਬਰਨਾਲਾ ਵਲੋਂ ਪਾਵਰਕਾਮ ਮੈਨਜਮੈਂਟ ਖ਼ਿਲਾਫ਼ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।