ਸ਼ਹਿਣਾ, 17 ਫਰਵਰੀ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੈਡਮ ਰੈਨੂੰ ਪਰੋਚਾ ਥਾਣਾ ਮੁਖੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੇ ਸੁਖਚੈਨ ਸਿੰਘ ਉਰਫ਼ ਗਿੱਲ ਪੱੁਤਰ ਜਗਸੀਰ ਸਿੰਘ ਪੱਤੀ ਮੌੜ ਨਾਭਾ, ਸੁਖਦੇਵ ਸਿੰਘ ਉਰਫ਼ ਗੱਗੂ ਪੁੱਤਰ ਬੂਟਾ ਸਿੰਘ ਪੱਤੀ ਮੌੜ ਢੂੰਡਾ ਸ਼ਹਿਣਾ, ਗੁਰਲਾਲ ਸਿੰਘ ਪੱੁਤਰ ਜਗਸੀਰ ਸਿੰਘ ਜਾਨੀ ਪੱਤੀ ਮੌੜ ਨਾਭਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਏ.ਐਸ.ਆਈ ਜਗਪਾਲ ਸਿੰਘ ਵਲੋਂ ਉਕਤ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ |